Oscar Awards : ਬ੍ਰੈਡ ਪਿੱਟ ਨੂੰ ਇਸ ਫਿਲਮ ਲਈ ਮਿਲਿਆ ਕਰੀਅਰ ਦਾ ਪਹਿਲਾ ਆਸਕਰ, ਦੇਖੋ ਪੂਰੀ ਲਿਸਟ

2/11/2020 12:36:37 PM

ਲਾਸ ਏਂਜਲਸ (ਬਿਊਰੋ) — ਲਾਸ ਏਂਜਲਸ ਦੇ ਡੌਬਲੀ ਥਿਏਟਰ 'ਚ ਕਰਵਾਏ ਸ਼ਾਨਦਾਰ ਪ੍ਰੋਗਰਾਮ 'ਚ ਲਾਰਾ ਡਰਨ ਨੂੰ 'ਮੈਰਿਜ ਸਟੋਰੀ' ਲਈ ਬੈਸਟ ਸਪੋਰਟਿੰਗ ਅਦਾਕਾਰਾ ਦਾ ਖਿਤਾਬ ਦਿੱਤਾ ਗਿਆ। ਉੱਥੇ ਹੀ ਬੈਸਟ ਸਪੋਰਟਿੰਗ ਐਕਟਰ ਦਾ ਪੁਰਸਕਾਰ 'ਵਨਸ ਅਪੌਨ ਅ ਟਾਈਮ ਇਨ ਹਾਲੀਵੁੱਡ' ਲਈ ਬ੍ਰੈਡ ਪਿੱਟ ਨੇ ਜਿੱਤਿਆ। ਇਹ ਬ੍ਰੈਡ ਪਿੱਟ ਦੇ ਕਰੀਅਰ ਦਾ ਪਹਿਲਾ ਆਸਕਰ ਹੈ। ਬੈਸਟ ਡਾਕਿਊਮੈਂਟਰੀ ਦਾ ਆਸਕਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰੋਡਕਸ਼ਨ 'ਚ ਬਣੀ 'ਅਮੇਰਿਕਨ ਫੈਟਰੀ' ਨੇ ਜਿੱਤਿਆ ਹੈ। ਬੋਂਗ ਜੂਨ ਹੋ ਤੇ ਹਾਨ ਜਿਨ ਬੋਨ ਨੂੰ ਫਿਲਮ 'ਪੈਰਾਸਾਈਟ' ਲਈ ਸਰਬੋਤਮ ਸਕ੍ਰਿਪਟ ਰਾਈਟਿੰਗ ਦਾ ਸਨਮਾਨ ਮਿਲਿਆ। 'ਟੁਆਏ ਸਟੋਰੀ 4' ਨੇ ਸਰਬੋਤਮ ਐਨੀਮੇਟਿਡ ਫੀਚਰ ਫਿਲਮ ਦਾ ਖਿਤਾਬ ਜਿੱਤਿਆ। ਉੱਥੇ ਹੀ ਬੈਸਟ ਐਨੀਮੇਟਿਡ ਸ਼ਾਰਟ ਫਿਲਮ ਦਾ ਐਵਾਰਡ 'ਹੇਅਰ ਲਵ' (ਹੇਠਾਂ ਦੇਖੋ ਪੂਰੀ ਵੀਡੀਓ) ਦੇ ਨਾਂ ਰਿਹਾ। ਇਸ ਸਾਲ ਬੈਸਟ ਲਾਈਵ ਐਕਸ਼ਨ ਸ਼ਾਰਟ ਫਿਲਮ 'ਦਿ ਨੇਬਰਜ਼ ਵਿੰਡੋ' ਰਹੀ।

ਬੈਸਟ ਸਾਊਂਡ ਮਿਕਸਿੰਗ ਦਾ ਆਸਕਰ ਮਾਰਕ ਟੇਲਰ ਤੇ ਸਟੁਅਰਟ ਵਿਲਸਨ ਦੀ ਜੋੜੀ ਨੇ ਜਿੱਤਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਵਾਰ ਪੀਰੀਅਡ ਫਿਲਮ 1917 ਲਈ ਮਿਲਿਆ ਹੈ। ਇਹ ਮਾਰਕ ਦਾ ਪਹਿਲਾ ਆਸਕਰ ਹੈ। ਜੈਕਲੀਨ ਡੁਰੇਨ ਨੂੰ ਫਿਲਮ 'ਲਿਟਿਲ ਵੂਮੈੱਨ' ਲਈ 'ਬੈਸਟ ਕੌਸਟਿਊਮ ਡਿਜ਼ਾਈਨਰ' ਦਾ ਆਸਕਰ ਹਾਸਲ ਹੋਇਆ ਹੈ।

'ਵਨ ਅਪੌਨ ਏ ਟਾਈਮ ਇਨ ਹਾਲੀਵੁੱਡ' ਦਾ ਜਲਵਾ
'ਵਨ ਅਪੌਨ ਏ ਟਾਈਮ ਇਨ ਹਾਲੀਵੁੱਡ' ਨੂੰ ਹੁਣ ਤਕ 2 ਆਸਕਰ ਮਿਲ ਚੁੱਕੇ ਹਨ। Barabara Ling ਨੇ ਇਸੇ ਫਿਲਮ ਲਈ ਬੈਸਟ ਪ੍ਰੋਡਕਸ਼ਨ ਡਿਜ਼ਾਈਨ ਦਾ ਐਵਾਰਡ ਜਿੱਤਿਆ ਹੈ। ਇਸ ਤੋਂ ਇਲਾਵਾ Nancy Haigh ਨੂੰ ਬੈਸਟ ਸੈੱਟ ਡੈਕੋਰੇਸ਼ਨ ਦਾ ਆਸਕਰ ਮਿਲਿਆ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News