''ਓਵਰਡੋਜ਼'' ਗੀਤ ਰਾਹੀਂ ਗੁਨਤੇਜ ਨੇ ਦਿੱਤਾ ਨੌਜਵਾਨ ਪੀੜ੍ਹੀ ਨੂੰ ਸੁਨੇਹਾ

9/29/2019 3:25:03 PM

ਜਲੰਧਰ (ਬਿਊਰੋ)- ਦਿਨੋਂ-ਦਿਨ ਪੰਜਾਬ 'ਚ ਨਸ਼ੇ ਦਾ ਕਹਿਰ ਵੱਧਦਾ ਜਾ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਨਸ਼ੇ ਦੇ ਦਲਦਲ 'ਚ ਫੱਸਦੀ ਜਾ ਰਹੀ ਹੈ। ਅਜਿਹੇ 'ਚ ਆਮ ਲੋਕਾਂ ਦੇ ਨਾਲ-ਨਾਲ ਕਲਾਕਾਰਾਂ ਦਾ ਵੀ ਫਰਜ ਬਣਦਾ ਹੈ ਕਿ ਇਸ ਭੈੜੀ ਅਲਾਮਤ ਤੋਂ ਲੋਕਾਂ ਨੂੰ ਦੂਰ ਕੀਤਾ ਜਾਵੇ। ਪੰਜਾਬੀ ਗਾਇਕ ਆਪਣੇ ਗੀਤਾਂ ਰਾਹੀਂ ਨਸ਼ੇ ਤੋਂ ਦੂਰ ਰਹਿਣ ਲਈ ਸਾਰਥਕ ਸੁਨੇਹਾ ਦੇ ਸਕਦੇ ਹਨ। ਅਜਿਹੇ 'ਚ ਗਾਇਕ ਗੁਨਤੇਜ ਡਾਂਡੀਵਾਲ ਨੇ ਆਪਣੇ ਗੀਤ 'ਓਵਰਡੋਜ਼' ਰਾਹੀਂ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਹੈ। ਦੱਸ ਦਈਏ ਕਿ 'ਓਵਰਡੋਜ਼' ਗੀਤ ਦੇ ਬੋਲ ਸੇਵਕ ਰਾਏਪੁਰ ਨੇ ਲਿਖੇ ਹਨ, ਜਦੋਂਕਿ ਗੀਤ ਨੂੰ ਮਿਊਜ਼ਿਕ ਗੇਮ ਬੁਆਏ ਨੇ ਦਿੱਤਾ ਹੈ। ਇਸ ਗੀਤ ਨੂੰ Media PB31 ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਇਸ ਗੀਤ ਦੀ ਵੀਡੀਓ ਸੋਨੀ ਧੀਮਾਨ ਵਲੋਂ ਤਿਆਰ ਕੀਤੀ ਗਈ ਹੈ। ਦੱਸਣਯੋਗ ਹੈ ਕਿ ਗੁਨਤੇਜ ਡਾਂਡੀਵਾਲ ਨੇ ਆਪਣੇ 'ਓਵਰਡੋਜ਼' ਗੀਤ ਰਾਹੀਂ ਨੌਜਵਾਨਾਂ ਨੂੰ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ, ਜੋ ਸਾਡੇ ਭੱਵਿਖ ਨੂੰ ਦਰਸਾਉਂਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਗੁਨਤੇਜ ਦਾ ਗੀਤ 'ਓਵਰਡੋਜ਼' ਦਰਸ਼ਕਾਂ ਦੀ ਪਸੰਦ 'ਤੇ ਜ਼ਰੂਰ ਖਰਾ ਉਤਰੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News