ਗਾਇਕਾ ਮੇਹਰ ਵਾਨੀ ਤੇ ਗੈਰੀ ਸੰਧੂ ਦੇ ਨਵੇਂ ਗੀਤ ਦਾ ਟੀਜ਼ਰ ਹੋਇਆ ਰਿਲੀਜ਼

12/5/2019 3:00:36 PM

ਜਲੰਧਰ(ਬਿਊਰੋ)- ਗਾਇਕਾ ਮੇਹਰ ਵਾਨੀ ਤੇ ਗੈਰੀ ਸੰਧੂ ਆਪਣੇ ਪ੍ਰਸ਼ੰਸਕਾਂ ਲਈ ਰੋਮਾਂਟਿਕ ਸੈਡ ਸੌਂਗ ਲੈ ਕੇ ਆਉਣ ਵਾਲੇ ਹਨ । ‘Pachtayian’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੱਲ ਦੀ ਜਾਣਕਾਰੀ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ’ਤੇ ਟੀਜ਼ਰ ਦੀ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ । ਮੇਹਰ ਵਾਨੀ ਦੀ ਆਵਾਜ਼ ਵਿਚ ਰਿਲੀਜ਼ ਹੋਣ ਵਾਲੇ ਇਸ ਗੀਤ ਦੇ ਬੋਲ ਤੇ ਕੰਪੋਜਿੰਗ ਗੈਰੀ ਸੰਧੂ ਨੇ ਕੀਤੀ ਹੈ । ਗੀਤ ਦਾ ਮਿਊਜ਼ਿਕ ਕਲੇਰ ਹਬੀਬ ਵੱਲੋਂ ਤਿਆਰ ਕੀਤਾ ਗਿਆ ਹੈ।

 
 
 
 
 
 
 
 
 
 
 
 
 
 

@officialgkhan @meharvaani @habibkaler @directorprince

A post shared by Garry Sandhu (@officialgarrysandhu) on Dec 4, 2019 at 10:26pm PST


ਮੇਹਰ ਵਾਨੀ ਦੇ ਗੀਤ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ। ਇਸ ਗੀਤ ਦੇ ਟੀਜ਼ਰ ਤੋਂ ਹੁਣ ਦਰਸ਼ਕਾਂ ਨੂੰ ਇਸ ਦੇ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਹੈ। ਦੱਸ ਦੇਈਏ ਕਿ ਗੈਰੀ ਸੰਧੂ ਹੁਣ ਤੱਕ ਕਈ ਗਾਇਕਾਂ ਨਾਲ ਕੰਮ ਕਰ ਚੁੱਕੇ ਹਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News