ਵਿੱਕੀ ਕੌਸ਼ਲ ਤੇ ਨੋਰਾ ਫਤੇਹੀ ਦੀ ਕੈਮਿਸਟਰੀ ''ਚ ''ਪਛਤਾਓਗੇ'' ਗੀਤ ਰਿਲੀਜ਼ (ਵੀਡੀਓ)

8/23/2019 5:18:23 PM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਪੰਜਾਬੀ ਸੰਗੀਤ ਹਰ ਕਿਸੇ ਨੂੰ ਆਪਣੇ ਵੱਲ ਅਕਰਸ਼ਿਤ ਕਰ ਰਿਹਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਸ ਰੇਵਲਿਊਸ਼ਨ 'ਚ ਕੁਝ ਹਿੱਸਾ ਗੀਤਕਾਰ ਜਾਨੀ ਅਤੇ ਬੀ ਪਰਾਕ ਦਾ ਵੀ ਹੈ, ਜਿਹੜੇ ਹੁਣ ਪੰਜਾਬੀ ਸੰਗੀਤ ਨੂੰ ਵੱਡੇ ਪੱਧਰ 'ਤੇ ਲੈ ਕੇ ਜਾ ਰਹੇ ਹਨ। 'ਜਾਨੀ ਵੇ' ਐਲਬਮ ਦਾ ਪਹਿਲਾ ਗੀਤ 'ਪਛਤਾਓਗੇ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਬਾਲੀਵੁੱਡ ਦੇ ਨਾਮੀ ਗਾਇਕ ਅਰਿਜੀਤ ਸਿੰਘ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ।


ਦੱਸ ਦਈਏ ਕਿ 'ਪਛਤਾਓਗੇ' ਗੀਤ 'ਚ ਲਵ-ਰੋਮਾਂਸ ਅਤੇ ਪਿਆਰ 'ਚ ਹੁੰਦੇ ਧੋਖੇ ਨੂੰ ਦਿਖਾਇਆ ਗਿਆ ਹੈ। ਇਸ ਗੀਤ 'ਚ ਅਦਾਕਾਰੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਨੋਰਾ ਫਤੇਹੀ ਨੇ ਕੀਤੀ ਹੈ, ਜੋ ਕਿ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਆਪਣੇ ਨਾਲ ਜੋੜ ਕੇ ਰੱਖਦੇ ਨਜ਼ਰ ਆ ਰਹੇ ਹਨ। ਅਰਵਿੰਦਰ ਖਹਿਰਾ ਦੇ ਨਿਰਦੇਸ਼ਨ 'ਚ ਫਿਲਮਾਏ ਗਏ ਇਸ ਗੀਤ ਦੀ ਵੀਡੀਓ ਥੋੜ੍ਹੀ ਭਾਵੁਕ ਵੀ ਹੈ। ਇਸ ਗੀਤ ਨੂੰ ਜਾਨੀ ਨੇ ਸ਼ਿੰਗਾਰਿਆ ਹੈ, ਜਿਸ ਨੂੰ ਮਿਊਜ਼ਿਕ ਨੇ ਦਿੱਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News