B'DAY Spl: ਸੂਫੀਆਨਾ ਗਾਇਕੀ ਦੀ ਸਤਿਕਾਰਤ ਸ਼ਖਸੀਅਤ ਹਨ ਪਦਮਸ਼੍ਰੀ ਪੂਰਨ ਚੰਦ ਵਡਾਲੀ

6/4/2019 8:30:01 PM

ਜਲੰਧਰ (ਬਿਊਰੋ)— ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਪੂਰਨ ਚੰਦ ਤੇ ਪਿਆਰੇਲਾਲ ਵਡਾਲੀ ਜੀ ਦੀ ਜੋੜੀ ਭਾਰਤੀ ਸੂਫੀ ਗਾਇਕੀ ਵਜੋਂ ਖੂਬ ਪ੍ਰਸਿੱਧੀ ਖੱਟ ਚੁੱਕੀ ਹੈ। ਇਨ੍ਹਾਂ ਦਾ ਸਬੰਧ ਸੂਫੀ ਗਾਇਕੀ ਨੂੰ ਸਮਰਪਿਤ ਖਾਨਦਾਨ ਦੀ ਪੰਜਵੀਂ ਪੀੜ੍ਹੀ ਨਾਲ ਹੈ। ਅੱਜ ਪੂਰਨਚੰਦ ਵਡਾਲੀ ਜੀ ਦਾ ਜਨਮਦਿਨ ਹੈ।

PunjabKesari
ਉਨ੍ਹਾਂ ਦਾ ਜਨਮ 4 ਜੂਨ 1940 'ਚ ਹੋਇਆ। ਇਨ੍ਹਾਂ ਦੇ ਪਿੰਡ ਦਾ ਨਾਂ 'ਗੁਰੂ ਕੀ ਵਡਾਲੀ' ਹੈ, ਜੋ ਅੰਮ੍ਰਿਤਸਰ 'ਚ ਸਥਿਤ ਹੈ। 79 ਸਾਲਾ ਪੂਰਨਚੰਦ ਵਡਾਲੀ ਜੀ ਗਾਇਕੀ 'ਚ ਆਉਣ ਤੋਂ ਪਹਿਲਾਂ ਪਹਿਲਵਾਨੀ ਲਈ ਅਖਾੜੇ ਜਾਂਦੇ ਹੁੰਦੇ ਸਨ। ਜਿਵੇਂ ਕਿ ਸਾਰੇ ਜਾਣਦੇ ਹਨ ਕਿ ਪੂਰਨਚੰਦ ਵਡਾਲੀ ਦੇ ਛੋਟੇ ਭਰਾ ਪਿਆਰੇਲਾਲ ਵਡਾਲੀ ਜੀ ਦਾ 9 ਮਾਰਚ 2018 ਨੂੰ ਦਿਲ ਦੀ ਧੜਕਣ ਬੰਦ ਹੋਣ ਕਾਰਨ 74 ਸਾਲ ਦੀ ਉਮਰ 'ਚ ਦਿਹਾਂਤ ਹੋ ਚੁੱਕਾ ਹੈ।

PunjabKesari
ਬੇਹੱਦ ਦੁੱਖ ਵਾਲੀ ਗੱਲ ਹੈ ਕਿ ਵਡਾਲੀ ਬ੍ਰਦਰਜ਼ ਨਾਂ ਨਾਲ ਮਸ਼ਹੂਰ ਇਹ ਜੋੜੀ ਹੁਣ ਟੁੱਟ ਚੁੱਕੀ ਹੈ। ਅੰਮ੍ਰਿਤਸਰ ਵਾਸੀ ਵਡਾਲੀ ਭਰਾ ਆਪਣੇ ਸੂਫੀ ਗੀਤਾਂ ਲਈ ਦੇਸ਼-ਵਿਦੇਸ਼ਾਂ 'ਚ ਕਾਫੀ ਨਾਂ ਖੱਟ ਚੁੱਕੇ ਹਨ। ਗਜ਼ਲ ਤੇ ਲੋਕ ਗੀਤਾਂ 'ਚ ਪੂਰਨਚੰਦ ਜੀ ਚੰਗਿਆਂ-ਚੰਗਿਆਂ ਨੂੰ ਚੁਣੌਤੀ ਦਿੰਦੇ ਰਹੇ ਹਨ। ਸੂਫੀ ਗਾਇਕੀ ਨਾਲ ਪ੍ਰਮਾਤਮਾ ਦੀ ਇਬਾਦਤ ਕਰਨ ਵਾਲੇ ਪੂਰਨਚੰਦ ਵਡਾਲੀ ਨੂੰ ਦੇਸ਼-ਵਿਦੇਸ਼ਾਂ 'ਚ ਵੀ ਮਾਣ-ਸਤਿਕਾਰ ਮਿਲ ਚੁੱਕਾ ਹੈ। ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਸਾਲ 2005 'ਚ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

PunjabKesari
ਜ਼ਿਕਰਯੋਗ ਹੈ ਕਿ ਪੂਰਨਚੰਦ 25 ਸਾਲਾਂ ਤੱਕ ਅਖਾੜੇ 'ਚ ਪਹਿਲਵਾਨੀ ਕਰ ਚੁੱਕੇ ਹਨ, ਜਦਕਿ ਪਿਆਰੇਲਾਲ ਪਿੰਡ ਦੀ ਰਾਸਲੀਲਾ 'ਚ ਕ੍ਰਿਸ਼ਣ ਬਣ ਕੇ ਘਰ ਦੀ ਆਰਥਿਕ ਮਦਦ ਕਰਦੇ ਸਨ। ਇਹ ਜੋੜੀ ਸਟੇਜ ਪਰਫਾਰਮੈਂਸ ਤੋਂ ਇਲਾਵਾ ਕਈ ਬਾਲੀਵੁੱਡ ਫਿਲਮਾਂ 'ਚ ਵੀ ਸੂਫੀ ਗਾਇਕੀ ਨਾਲ ਸਮਾਂ ਬੰਨ੍ਹ ਚੁੱਕੀ ਹੈ।

PunjabKesari

ਇਹ ਜੋੜੀ ਪਿੰਜਰ (2003), ਧੂਪ (2003), ਚਿਕੂ ਬੁਕੂ (2010, ਤਾਮਿਲ), ਤਨੂੰ ਵੈਡਸ ਮਨੂੰ (2011), ਮੌਸਮ (2011) ਆਦਿ ਫਿਲਮਾਂ 'ਚ ਆਪਣੀ ਸੁਰੀਲੀ ਤੇ ਰੂਹਾਨੀ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੀ ਹੈ। ਉਨ੍ਹਾਂ ਵਲੋਂ ਗਾਇਆਂ ਸੂਫੀ ਕਲਾਮ 'ਅਸਾਂ ਤੈਨੂੰ ਰੱਬ ਮੰਨੀਆਂ' ਅੱਜ ਵੀ ਖੂਬ ਸੁਣੀਆਂ ਜਾਂਦਾ ਹੈ।

PunjabKesari
ਇਥੇ ਇਹ ਵੀ ਦੱਸਣਯੋਗ ਹੈ ਕਿ ਪੂਰਨਚੰਦ ਵਡਾਲੀ ਜੀ ਨੇ ਪੰਡਿਤ ਦੁਰਗਾ ਦਾਸ ਤੇ ਉਸਤਾਦ ਬੜੇ ਗੁਲਾਮ ਅਲੀ ਖਾਨ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਛੋਟੇ ਤੇ ਮਰਹੂਮ ਭਰਾ ਪਿਆਰੇਲਾਲ ਵਡਾਲੀ ਜੀ ਨੂੰ ਸੰਗੀਤ ਦੀ ਸਿੱਖਿਆ ਦਿੱਤੀ ਸੀ। ਪੂਰਨਚੰਦ ਦੀ ਨੂੰ ਪਿਆਰੇਲਾਲ ਵਡਾਲੀ ਜੀ ਆਪਣਾ ਮੈਂਟੋਰ ਤੇ ਗੁਰੂ ਮੰਨਦੇ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News