''ਪਦਮਾਵਤੀ'' ਨੂੰ ਜੈ ਰਾਜਪੁਤਾਨਾ ਸੰਘ ਦੀ ਧਮਕੀ, ''ਫਿਲਮ ਰਿਲੀਜ਼ ਕੀਤੀ ਤਾਂ ਸਿਨੇਮਾਘਰ ਸਾੜ ਦਿਆਂਗੇ''

10/16/2017 8:58:06 PM

ਮੁੰਬਈ (ਬਿਊਰੋ)— ਛੇਤੀ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਤੇ ਸ਼ਾਹਿਦ ਕਪੂਰ ਸਟਾਰਰ ਫਿਲਮ 'ਪਦਮਾਵਤੀ' 'ਤੇ ਇਕ ਵਾਰ ਮੁੜ ਸੰਕਟ ਦੇ ਬੱਦਲ ਛਾ ਗਏ ਹਨ। ਅਸਲ 'ਚ ਜੈ ਰਾਜਪੁਤਾਨਾ ਸੰਘ ਨੇ ਫਿਲਮ ਨਾ ਰਿਲੀਜ਼ ਕਰਨ ਦੀ ਧਮਕੀ ਦਿੱਤੀ ਹੈ। ਰਾਜਪੁਤਾਨਾ ਸੰਘ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਫਿਲਮ ਰਿਲੀਜ਼ ਕੀਤੀ ਗਈ ਤਾਂ ਉਹ ਸਿਨੇਮਾਘਰਾਂ ਨੂੰ ਸਾੜ ਦੇਣਗੇ। ਇਸ ਫਿਲਮ ਨੂੰ ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਬਣਾਇਆ ਹੈ।
PunjabKesari
ਰਾਜਪੁਤਾਨਾ ਸੰਘ ਦੇ ਸੰਸਥਾਪਕ ਭੰਵਰ ਸਿੰਘ ਰੇਤਾ ਨੇ ਕਿਹਾ, 'ਇਤਿਹਾਸ ਦੇ ਤੱਥਾਂ ਨਾਲ ਖਿਲਵਾੜ ਤੇ ਰਾਣੀ ਪਦਮਾਵਤੀ ਨਾਲ ਅਲਾਊਦੀਨ ਖਿਲਜੀ ਦੇ ਰੋਮਾਂਟਿਕ ਸੀਨਜ਼ ਨੂੰ ਦਿਖਾਇਆ ਜਾਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। ਅਸੀਂ ਉਨ੍ਹਾਂ ਸਿਨੇਮਾਘਰਾਂ ਨੂੰ ਸਾੜ ਦਿਆਂਗੇ, ਜਿਨ੍ਹਾਂ 'ਚ ਇਹ ਫਿਲਮ ਰਿਲੀਜ਼ ਹੋਵੇਗੀ। ਸਾਡੇ ਲੋਕ ਹਥਿਆਰਾਂ ਨੂੰ ਚਲਾਉਣ 'ਚ ਮਾਹਿਰ ਹਨ, ਉਹ ਭਾਵੇਂ ਤਲਵਾਰ ਹੋਵੇ ਜਾਂ ਏ. ਕੇ. 47। ਅਸੀਂ ਰਾਜਸਥਾਨ ਦੇ ਲੋਕਾਂ ਤੇ ਰਾਣੀ ਪਦਮਾਵਤੀ ਦੇ ਸਨਮਾਨ ਨਾਲ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ।'
PunjabKesari
ਦੱਸਣਯੋਗ ਹੈ ਕਿ ਇਸ ਸੰਗਠਨ ਦੇ ਲਗਭਗ 2.5 ਲੱਖ ਮੈਂਬਰ ਹਨ। ਕਰਨ ਨਾਂ ਦੇ ਇਕ ਆਰਟਿਸਟ ਨਾਲ ਵੀ ਕੁਝ ਲੋਕਾਂ ਨੇ ਦੁਰਵਿਵਹਾਰ ਕੀਤਾ ਹੈ। ਅਸਲ 'ਚ ਕਰਨ ਨੇ 48 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ 'ਪਦਮਾਵਤੀ' ਦੇ ਨਵੇਂ ਪੋਸਟਰ ਵਰਗੀ ਇਕ ਰੰਗੋਲੀ ਬਣਾਈ ਸੀ ਪਰ ਕੁਝ ਲੋਕਾਂ ਨੇ ਹਮਲਾ ਕਰਕੇ ਉਸ ਦੀ ਪੂਰੀ ਰੰਗੋਲੀ ਨੂੰ ਬਰਬਾਦ ਕਰ ਦਿੱਤਾ। ਕਰਨ ਨੇ ਟਵਿਟਰ 'ਤੇ ਆਪਣੀ ਹੱਡਬੀਤੀ ਦੱਸਦਿਆਂ ਲਿਖਿਆ, 'ਮੈਂ 48 ਘੰਟਿਆਂ ਦੀ ਮਿਹਨਤ ਤੋਂ ਬਾਅਦ ਇਕ ਪੋਸਟਰ ਤਿਆਰ ਕੀਤਾ ਸੀ ਤੇ ਕੁਝ ਲੋਕਾਂ ਨੇ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਂਦਿਆਂ ਕੁਝ ਹੀ ਦੇਰ 'ਚ ਪੂਰੇ ਪੋਸਟਰ ਨੂੰ ਬਰਬਾਦ ਕਰ ਦਿੱਤਾ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News