ਨਹੀਂ ਰਹੇ ਪਾਕਿ ਦੇ ਮਸ਼ਹੂਰ ਟੈਲੀਵਿਜ਼ਨ ਅਦਾਕਾਰ ਤਾਰਿਕ ਅਜ਼ੀਜ਼

6/17/2020 9:40:43 PM

ਇਸਲਾਮਾਬਦ (ਬਿਊਰੋ)-ਪਾਕਿਸਤਾਨੀ ਟੈਲੀਵਿਜ਼ਨ ਦੇ ਚਰਚਿਤ ਸ਼ੋਅ 'ਨਿਲਾਮ ਘਰ' ਦੇ ਹੋਸਟ ਅਤੇ ਐਂਕਰ ਤਾਰਿਕ ਅਜ਼ੀਜ਼ ਦਾ ਅੱਜ ਲਾਹੌਰ 'ਚ ਦਿਹਾਂਤ ਹੋ ਗਿਆ। 84 ਸਾਲਾ ਤਾਰਿਕ ਅਜ਼ੀਜ਼ ਦਾ ਜਨਮ 28 ਅਪ੍ਰੈਲ 1936 'ਚ ਜਲੰਧਰ 'ਚ ਹੋਇਆ ਸੀ। ਵੰਡ ਤੋਂ ਬਾਅਦ ਉਹ ਪਾਕਿਸਾਤਨ ਦੇ ਸ਼ਹਿਰ ਸਾਹੀਵਾਲ 'ਚ ਰਹਿਣ ਲੱਗੇ ਪਏ।ਤਾਰਿਕ ਅਜ਼ੀਜ਼ ਪਾਕਿਸਤਾਨੀ ਟੈਲੀਵਿਜ਼ਨ ਦੇ ਐਂਕਰ ਸਨ। ਉਨ੍ਹਾਂ ਦਾ ਸ਼ੋਅ 'ਨਿਲਾਮ ਘਰ' ਇਨਾਂ ਮਸ਼ਹੂਰ ਸੀ ਕਿ ਉਸ ਨੂੰ ਭਾਰਤ 'ਚ ਪੰਜਾਬ ਦੇ ਲੋਕ ਵੀ ਕਾਫੀ ਪਸੰਦ ਕਰਦੇ ਹਨ। ਕਾਫੀ ਸਮਾਂ ਚੱਲੇ ਇਸ ਸ਼ੋਅ ਕਾਰਣ ਤਾਰਿਕ ਅਜ਼ੀਜ਼ ਨੂੰ ਖਾਸ ਪੱਛਾਣ ਮਿਲੀ। ਸ਼ੋਅ 'ਚ ਉਨ੍ਹਾਂ ਦਾ ਸ਼ਾਇਰੀ ਦਾ ਅੰਦਾਜ਼ ਬਾਕਮਾਲ ਹੁੰਦਾ ਸੀ।

PunjabKesari
ਤਾਰਿਕ ਅਜ਼ੀਜ਼ ਨੇ 1960 'ਚ ਰੇਡੀਓ ਪਾਕਿਸਤਾਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ 'ਚ ਟੀ.ਵੀ. ਹੋਸਟ ਬਣੇ। ਤਾਰਿਕ ਅਜ਼ੀਜ਼ ਇਕ ਕਵੀ ਅਤੇ ਅਦਾਕਾਰ ਸਨ। ਉਨ੍ਹਾਂ ਨੇ ਫਿਲਮਾਂ 'ਚ ਵੀ ਅਦਾਕਾਰੀ ਕੀਤੀ। 1967 'ਚ ਉਨ੍ਹਾਂ ਦੀ ਫਿਲਮ ਇੰਸਾਨੀਅਤ ਰੀਲੀਜ਼ ਹੋਈ ਸੀ। 'ਸਲਗੀਰਾ', 'ਕਸਮ ਉਸ ਵਕਤ ਦੀ' 'ਕਟਾਰੀ' ਅਤੇ 'ਹਾਰ ਗਿਆ ਇਨਸਾਨ' ਵਰਗੀਆਂ ਪਾਕਿਸਤਾਨੀ ਫਿਲਮਾਂ 'ਚ ਕੰਮ ਕੀਤਾ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Content Editor Lakhan

Related News