ਪਾਕਿ ਦੀ ਕਰਤੂਤ, ਵਿੰਗ ਕਮਾਂਡਰ ’ਤੇ ਕਮੇਡੀ ਫਿਲਮ ਬਣਾਉਣ ਦਾ ਕੀਤਾ ਐਲਾਨ

8/27/2019 2:03:28 PM

ਨਵੀਂ ਦਿੱਲੀ : ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਖਬਰ ਹੈ ਕਿ ਪਾਕਿਸਤਾਨੀ ਲੇਖਕ ਖਲੀਲ-ਉਰ-ਰਹਿਮਾਨ ਕਮਰ ਨੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ’ਤੇ ਇਕ ਕਮੇਡੀ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਇਸ ਫਿਲਮ ਦਾ ਨਾਂ ਹੋਵੇਗਾ ‘ਅਭਿਨੰਦਨ ਕਮ ਆਨ’। ਇਕ ਪਾਕਿਸਤਾਨੀ ਵੈੱਬਸਾਈਟ ਮੁਤਾਬਕ, ਭਾਰਤ ’ਚ ਬਾਲਾਕੋਟ ਏਅਰ ਸਟ੍ਰਾਈਕ ’ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਬਹਾਦਰੀ ਦੀ ਕਹਾਣੀ ਇਸ ਫਿਲਮ ਦਾ ਅਹਿਮ ਹਿੱਸਾ ਹੋਵੇਗੀ। ਇਸ ਤਰਜ ’ਤੇ ਪਾਕਿਸਤਾਨ ’ਚ ਇਸ ਵਿਸ਼ੇ ’ਤੇ ਕਮੇਡੀ ਫਿਲਮ ਬਣਾਉਣ ਦੀ ਘੋਸ਼ਣਾ ਕੀਤੀ ਗਈ ਹੈ। ਖਬਰਾਂ ਮੁਤਾਬਕ, ਇਸ ਫਿਲਮ ’ਚ ਅਭਿਨੰਦਨ ਦੀ ਭੂਮਿਕਾ ਪਾਕਿਸਤਾਨ ਐਕਟਰ ਸ਼ਮੂਨ ਅਬਾਸੀ ਨਿਭਾਉਣਗੇ। ਇਸ ਸਾਲ ਫਰਵਰੀ ’ਚ ਪਾਕਿਸਤਾਨੀ ਸੈਨਾ ਵਲੋਂ ਅਭਿਨੰਦਨ ਨੂੰ ਫੜ੍ਹ ਲਿਆ ਗਿਆ ਹੈ। ਇਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਸੀ।

ਦੱਸਣਯੋਗ ਹੈ ਕਿ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਸ਼ਮੂਨ ਅਬਾਸੀ ਨੇ ਕਿਹਾ ਕਿ ‘‘ਜੋ ਆਉਣ ਵਾਲਾ ਹੈ ਉਹ ਉਸ ਦੇ ਪ੍ਰਸ਼ੰਸਕਾਂ ਤੇ ਪਾਕਿਸਤਾਨੀ ਦਰਸ਼ਕਾਂ ਲਈ ਹੈਰਾਨੀਜਨਕ ਹੋਵੇਗਾ।’’ ਖਲੀਲ ਉਰ ਰਹਿਮਾਨ ਕਮਰ ਦੁਆਰਾ ਲਿਖਿਤ, ‘ਅਭਿਨੰਦਨ ਕਮ ਆਨ’ ਦੀ ਸ਼ੂਟਿੰਗ ਸਤੰਬਰ ’ਚ ਸ਼ੁਰੂ ਹੋ ਸਕਦੀ ਹੈ। ਇਹ ਫਿਲਮ 27 ਫਰਵਰੀ 2020 ਨੂੰ ਰਿਲੀਜ਼ ਹੋਵੇਗੀ। ਇਹ ਉਹੀ ਤਾਰੀਖ ਹੈ, ਜਿਸ ਦਿਨ ਪਾਕਿਸਤਾਨ ਨੇ ਅਭਿਨੰਦਨ ਨੂੰ ਫੜਿ੍ਹਆ ਗਿਆ ਸੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News