ਪੰਜਾਬੀਆਂ ਦਾ ਆਸ਼ੀਰਵਾਦ ਦੋਵਾਂ ਬੱਚਿਆਂ ਨੂੰ ਪਹੁੰਚਾਏਗਾ ਸਫਲਤਾ ਦੇ ਮੁਕਾਮ ’ਤੇ

9/15/2019 10:37:41 AM

ਜਲੰਧਰ(ਜਤਿੰਦਰ ਚੋਪੜਾ)- 20 ਸਤੰਬਰ ਨੂੰ ਫਿਲਮੀ ਅਦਾਕਾਰ ਅਤੇ ਸੰਸਦ ਮੈਂਬਰ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੀ ਪਹਿਲੀ ਫਿਲਮ ‘ਪਲ ਪਲ ਦਿਲ ਕੇ ਪਾਸ’ ਰਿਲੀਜ਼ ਹੋ ਰਹੀ ਹੈ, ਜਿਸ ਕਾਰਣ ਦਿਓਲ ਫੈਮਿਲੀ ਬੇਹੱਦ ਉਤਸ਼ਾਹਿਤ ਹੈ। ਅੱਜ ਫਿਲਮ ਦੇ ਡਾਇਰੈਕਟਰ ਸੰਨੀ ਦਿਓਲ, ਹੀਰੋ ਕਰਨ ਦਿਓਲ ਅਤੇ ਅਦਾਕਾਰਾ ਸੇਹਰ ਬਾਂਬਾ ‘ਜਗ ਬਾਣੀ’ ਦਫਤਰ ’ਚ ਵਿਸ਼ੇਸ਼ ਤੌਰ ’ਤੇ ਪਧਾਰੇ ਅਤੇ ਫਿਲਮ ਦੀ ਕਹਾਣੀ, ਸ਼ੂਟਿੰਗ ਦੇ ਤਜਰਬੇ ਜਗ ਬਾਣੀ ਦੇ ਪਾਠਕਾਂ ਲਈ ਸਾਡੇ ਨਾਲ ਸਾਂਝੇ ਕੀਤੇ। ਇਸੇ ਦੌਰਾਨ ਤਿੰਨਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :-


ਸ. ਸੰਨੀ ਦਿਓਲ ਕਿੰਨੇ ਐਕਸਾਈਟਮੈਂਟ ਤੇ ਨਰਵਸ ਹਨ?

ਜ. ਪਿਤਾ ਤੋਂ ਵੱਧ ਨਰਵਸ ਕੋਈ ਨਹੀਂ ਹੁੰਦਾ, ਜਦੋਂ ਉਸ ਦੇ ਬੇਟੇ ਦੀ ਪਹਿਲੀ ਫਿਲਮ ਹੋਵੇ। ਆਪਣੇ ਪਾਪਾ ਧਰਮਿੰਦਰ ਦੀ ਉਸ ਘਬਰਾਹਟ ਦਾ ਮੈਂ ਅੱਜ ਅਹਿਸਾਸ ਕਰ ਰਿਹਾ ਹਾਂ, ਜਿਵੇਂ ਉਨ੍ਹਾਂ ਨੂੰ ਮੇਰੀ ਫਿਲਮ ‘ਬੇਤਾਬ’ ਨੂੰ ਲੈ ਕੇ ਹੋਈ ਹੋਵੇਗੀ। ਹੁਣ ਮੈਂ ਆਪਣੇ ਬੇਟੇ ਕਰਨ ਦੀ ਪਹਿਲੀ ਫਿਲਮ ‘ਪਲ ਪਲ ਦਿਲ ਕੇ ਪਾਸ’ ਨੂੰ ਲੈ ਕੇ ਬਹੁਤ ਐਕਸਾਈਟਿਡ ਹਾਂ।

ਸ. ਸੰਨੀ ਤੁਸੀਂ ਫਿਲਮ ਦੇ ਡਾਇਰੈਕਟਰ ਹੋ ਅਤੇ ਬੇਟਾ ਕਰਨ ਹੀਰੋ।

ਜ. ਪਹਿਲਾਂ ਮੈਂ ਕੋਸ਼ਿਸ਼ ਕੀਤੀ ਕਿ ਕੋਈ ਚੰਗਾ ਡਾਇਰੈਕਟਰ ਮਿਲ ਜਾਏ ਪਰ ਅਜਿਹਾ ਨਹੀਂ ਮਿਲਿਆ। ਫਿਲਮ ਦੀ ਕਹਾਣੀ ਤੇ ਕਰੈਕਟਰ ਦੇ ਹਿਸਾਬ ਨਾਲ ਲੋਕੇਸ਼ਨ, ਦਿਲ ਨੂੰ ਛੂਹ ਲੈਣ ਵਾਲੀ ਲਵ ਸਟੋਰੀ, ਜਿਸ ਵਿਚ ਲੜਕਾ ਹਿਮਾਚਲ ਦਾ ਹੈ ਅਤੇ ਕੁੜੀ ਦਿੱਲੀ ਦੀ ਹੈ, ਫਿਲਮ ਦੇ ਅਖੀਰ ’ਚ ਡਰਾਮਾ ਆ ਰਿਹਾ ਹੈ। ਅਜਿਹੇ ’ਚ ਮੈਂ ਖੁਦ ਹੀ ਫਿਲਮ ਡਾਇਰੈਕਟ ਕਰਨ ਦਾ ਮਨ ਬਣਾਇਆ।

ਸ. ਕਰਨ ਕੀ ਪਹਿਲੀ ਫਿਲਮ ਨੂੰ ਲੈ ਕੇ ਤੁਹਾਡਾ ਕਾਨਫੀਡੈਂਸ ਤਾਂ ਨਹੀਂ ਡੋਲਿਆ?

ਜ. ਕਾਨਫੀਡੈਂਸ ਤਾਂ ਹਰ ਉਸ ਇਨਸਾਨ ਦਾ ਡੋਲ ਜਾਂਦਾ ਹੈ, ਜੋ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਵੇ। ਮੈਂ ਪਹਿਲੇ ਸੀਨ ’ਚ ਇਕ ਕਾਰ ਨੂੰ ਚਲਾਉਂਦੇ ਹੋਏ ਕੁਝ ਕਰਨਾ ਸੀ। ਕਦੇ ਕਾਰ ਸਹੀ ਨਾ ਚੱਲੇ, ਕਦੇ ਕਾਰ ਅੱਗੇ ਨਿਕਲ ਜਾਵੇ ਅਤੇ ਕਦੇ ਬੰਦ ਹੋ ਜਾਵੇ। 3 ਵਾਰ ਰੀਟੇਕ ਦੇ ਬਾਵਜੂਦ ਸੀਨ ਪੂਰਾ ਨਾ ਹੋਣ ਕਾਰਣ ਮੇਰਾ ਰੋਣਾ ਨਿਕਲ ਗਿਆ ਪਰ ਕਿਸਮਤ ਨਾਲ ਅਗਲੇ ਦਿਨ ਸਭ ਕੁਝ ਠੀਕ ਹੋ ਗਿਆ। ਫਿਲਮ ਦੀ ਅਦਾਕਾਰਾ ਸੇਹਰ ਬਾਂਬਾ ਨੇ ਕਿਹਾ ਕਿ ਮੇਰਾ ਵੀ ਇਹੋ ਹਾਲ ਸੀ। ਸੀਨ ਠੀਕ ਨਾ ਹੋਣ ਕਾਰਣ ਮੈਂ ਵੀ ਬਹੁਤ ਰੋਈ ਪਰ ਬਾਅਦ ਵਿਚ ਸਭ ਕੁਝ ਠੀਕ ਹੋ ਗਿਆ।

ਸ. ਕੀ ਪਾਪਾ-ਕਮ-ਡਾਇਰੈਕਟਰ ਪਿਆਰ ਨਾਲ ਸਮਝਾਉਂਦੇ ਸਨ ਜਾਂ ਡਾਂਟ ਨਾਲ?

ਜ. ਕਰਨ ਤੇ ਸੇਹਰ ਨੇ ਦੱਸਿਆ ਕਿ ਅਸੀਂ ਡਾਇਰੈਕਟਰ ਦੇ ਨਾਲ ਪੂਰੀ ਤਰ੍ਹਾਂ ਕੰਫਰਟੇਬਲ ਮਹਿਸੂਸ ਕਰਦੇ ਸੀ। ਉਹ ਸਾਨੂੰ ਹਰ ਸੀਨ ਨੂੰ ਲੈ ਕੇ ਬੇਹੱਦ ਪਿਆਰ ਨਾਲ ਸਮਝਾਉਂਦੇ ਸਨ, ਜਦੋਂ ਤੱਕ ਕਿ ਪ੍ਰਫੈਕਟ ਸ਼ੂਟ ਨਹੀਂ ਹੋ ਜਾਂਦਾ ਸੀ।

ਸ. ਕਰਨ ਨੇ ਜਦੋਂ ਪਹਿਲੀ ਵਾਰ ਐਕਟਰ ਬਣਨ ਬਾਰੇ ਕਿਹਾ ਤਾਂ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ?

ਜ. ਸੰਨੀ ਦਿਓਲ ਨੇ ਦੱਸਿਆ ਕਿ ਜਦੋਂ ਕਰਨ ਨੇ ਮੈਨੂੰ ਆਪਣੇ ਬਾਰੇ ਦੱਸਿਆ ਤਾਂ ਪਹਿਲਾਂ ਤਾਂ ਉਸ ਨੂੰ ਮੈਂ ਸਮਝਾਇਆ ਕਿ ਇਕ ਡਾਕਟਰ ਤੇ ਇੰਜੀਨੀਅਰ ਦੀ ਜ਼ਿੰਦਗੀ ਸਕੂਨ ਨਾਲ ਭਰੀ ਹੁੰਦੀ ਹੈ ਪਰ ਫਿਲਮ ਐਕਟਰ ਦੀ ਪੂਰੀ ਜ਼ਿੰਦਗੀ ਸਟ੍ਰਗਲ ਨਾਲ ਭਰੀ ਹੁੰਦੀ ਹੈ। ਅੱਜ ਫਿਲਮ ਇੰਡਸਟਰੀ ’ਚ ਕੀ ਮਾਹੌਲ ਹੈ, ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਹਰ ਦਿਨ ਤੁਹਾਡਾ ਇਕ ਇਮਤਿਹਾਨ ਹੁੰਦਾ ਹੈ, ਜਿਸ ਵਿਚ ਤੁਸੀਂ ਰੋਜ਼ ਪਾਸ ਜਾਂ ਫੇਲ ਹੁੰਦੇ ਹੋ ਪਰ ਜਦੋਂ ਉਸ ਨੇ ਜ਼ਿੱਦ ਫੜ ਲਈ ਤਾਂ ਉਸ ਦੀ ਗੱਲ ਮੰਨਦੇ ਹੋਏ ਹਮੇਸ਼ਾ ਸੱਚਾਈ ਦੀ ਰਾਹ ’ਤੇ ਤੁਰਨ ਤੇ ਡਾਊਨ ਟੂ ਅਰਥ ਬਣੇ ਰਹਿਣ ਦੀ ਨਸੀਹਤ ਦਿੱਤੀ।


ਸ. : ਫਿਲਮ ਦੀ ਸਟੋਰੀ ਸਿਲੈਕਟ ਕਰਨ ’ਚ ਕਿੰਨੀਆਂ ਦਿੱਕਤਾਂ ਆਈਆਂ?

ਜ. : ਸੰਨੀ ਦਿਓਲ ਨੇ ਦੱਸਿਆ ਕਿ ਫਿਲਮ ਦੀ ਸਟੋਰੀ ਨੂੰ ਸਿਲੈਕਟ ਕਰਨਾ ਵੀ ਬੇਹੱਦ ਜ਼ਿੰਮੇਵਾਰੀ ਹੈ, ਕਿਉਂਕਿ ਦੋਹਾਂ ਬੱਚਿਆਂ ਦੀ ਉਮਰ ਤੇ ਲਹਿਜੇ ਸਣੇ ਦੋਵੇਂ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਅ ਰਹੇ ਹਨ, ਉਸ ਢੰਗ ਨਾਲ ਫਿਲਮ ਦੀ ਸਟੋਰੀ ਨੂੰ ਸਿਲੈਕਟ ਕਰਨਾ ਸੀ। ਆਖਿਰਕਾਰ ਕਾਫੀ ਮਿਹਨਤ ਦੇ ਬਾਅਦ ਫਿਲਮ ਦੀ ਕਹਾਣੀ ਚੁਣੀ ਅਤੇ ਉਸ ’ਤੇ ਕੰਮ ਸ਼ੁਰੂ ਕਰ ਦਿੱਤਾ। ਫਿਲਮ ਦੀ ਪੂਰੀ ਟੀਮ ਨੇ ਪੂਰੇ ਫੋਕਸ ਤੇ ਈਮਾਨਦਾਰੀ ਨਾਲ ਕੰਮ ਕੀਤਾ।

PunjabKesari

ਸ. : ਕਰਣ ਤੁਹਾਡੇ 'ਤੇ ਫਿਲਮ ਇੰਡਸਟਰੀ ਨਾਲ ਸਬੰਧਤ ਪਰਿਵਾਰ ਦੇ ਹੋਣ ਦਾ ਪ੍ਰੈਸ਼ਰ ਵੀ ਰਿਹਾ ਹੋਵੇਗਾ?

ਜ. ਪ੍ਰਫਾਰਮੈਂਸ ਦੌਰਾਨ ਇਕ ਪ੍ਰੈਸ਼ਰ ਤਾਂ ਜ਼ਰੂਰ ਬਣਿਆ ਰਿਹਾ ਕਿ ਦਾਦਾ, ਪਿਤਾ, ਚਾਚੇ ਦੇ ਬਾਅਦ ਮੈਂ ਵੀ ਅਜਿਹਾ ਕੁਝ ਕਰ ਦਿਖਾਉਣਾ ਹੈ ਕਿ ਫਿਲਮ ਇੰਡਸਟਰੀ ਵਿਚ ਆਪਣਾ ਨਾਂ ਬਣਾ ਕੇ ਪਰਿਵਾਰ ਦਾ ਨਾਂ ਉੱਚਾ ਕਰਾਂ ਪਰ ਪਾਪਾ ਨੇ ਸਮਝਾਇਆ ਕਿ ਅਜਿਹਾ ਸੋਚੋਗੇ ਤਾਂ ਕਦੇ ਕੰਮ ਨਹੀਂ ਕਰ ਪਾਓਗੇ। ਰਿਲੈਕਸ ਹੋ ਕੇ ਰੀਅਲ ਲਾਈਫ ਵਿਚ ਆਓ ਅਤੇ ਨੈਚੂਰਲ ਤਰੀਕੇ ਨਾਲ ਦਿਲ ਲਾ ਕੇ ਕੰਮ ਕਰੋ। ਬੱਸ ਫਿਰ ਕੀ ਸੀ, ਸਾਰਾ ਪ੍ਰੈਸ਼ਰ ਖਤਮ ਹੋ ਗਿਆ।

ਸ. : ਫਿਲਮ ਦੀ ਸ਼ੂਟਿੰਗ ਹਿਮਾਚਲ ’ਚ ਹੋਈ, ਪਹਾੜੀ ਇਲਾਕੇ ਵਿਚ ਸ਼ੂਟਿੰਗ ਦੌਰਾਨ ਕਿੰਨੀਆਂ ਦਿੱਕਤਾਂ ਆਈਆਂ?

ਜ. ਸੰਨੀ, ਕਰਨ ਤੇ ਸੇਹਰ ਨੇ ਦੱਸਿਆ ਕਿ ਮਨਾਲੀ ਵਿਚ ਫਿਲਮ ਦੀ ਸ਼ੂਟਿੰਗ ਕਾਫੀ ਟਫ ਰਹੀ। ਚਾਰੇ ਪਾਸੇ ਪਹਾੜ ਹੀ ਪਹਾੜ, ਮੀਂਹ, ਬਰਫਬਾਰੀ, ਲੈਂਡ ਸਲਾਈਡ ਦੇ ਕਾਰਣ ਕਾਫੀ ਤਕਲੀਫਾਂ ਆਈਆਂ। ਸ਼ੂਟਿੰਗ ਲਈ 4 ਵਾਰ ਹਿਮਾਚਲ ਜਾਣਾ ਪਿਆ ਪਰ ਸਕ੍ਰਿਪਟ ਦੇ ਹਿਸਾਬ ਨਾਲ ਹੀ ਅਸੀਂ ਲੋਕੇਸ਼ਨ ’ਤੇ ਸ਼ੂਟਿੰਗ ਕਰਨੀ ਸੀ। ਇਨ੍ਹਾਂ ਦਿੱਕਤਾਂ ਦੇ ਕਾਰਣ ਫਿਲਮ ਵੀ ਲੇਟ ਹੋ ਗਈ।

ਸ. ਕਰਨ ਅਤੇ ਸੇਹਰ ਦੋਵੇਂ ਨਵੇਂ ਚਿਹਰੇ, ਤੁਸੀਂ ਪਹਿਲੀ ਵਾਰ ਡਾਇਰੈਕਟਰ, ਕਿਵੇਂ ਕੰਫਰਟ ਬਣਿਆ?

ਜ. ਸੰਨੀ ਨੇ ਦੱਸਿਆ ਕਿ ਮੈਂ ਐਕਟਰ ਹਾਂ, ਮੈਨੂੰ ਐਕਸਪੀਰੀਅੈਂਸ ਹੈ ਕਿ ਸ਼ੂਟਿੰਗ ਦੌਰਾਨ ਡਾਇਰੈਕਟਰ ਮੈਨੂੰ ਸੀਨ ਕਿਵੇਂ ਸਮਝਾਉਂਦੇ ਸੀ। ਇਸ ਲਈ ਹੀਰੋ-ਹੀਰੋਇਨ ਤੇ ਟੀਮ ਮੈਂਬਰਸ ਨੂੰ ਲੈ ਕੇ ਮਹੀਨਾ ਮਨਾਲੀ ਵਿਚ ਰਹੇ। ਇਸ ਦੌਰਾਨ ਸਾਰੇ ਆਪਸ ਵਿਚ ਅਟੈਚਮੈਂਟ ਹੋ ਗਏ ਅਤੇ ਇਕ-ਦੂਸਰੇ ਨਾਲ ਸਾਰੇ ਖੁਲ੍ਹ ਗਏ ਸੀ, ਜਿਸ ਕਾਰਣ ਕੈਮਰੇ ਦੇ ਸਾਹਮਣੇ ਕੁਝ ਸਮਾਂ ਘਬਰਾਹਟ ਤੋਂ ਬਾਅਦ ਕਰਨ ਤੇ ਸੇਹਰ ਐਡਜਸਟ ਹੋ ਗਏ।

PunjabKesari

ਸ. ਫਿਲਮ ਵਿਚ ਲਵ-ਇਮੋਸ਼ਨਜ਼ ਨਾਲ ਭਰੇ ਕਿਰਦਾਰ ਨੂੰ ਨਿਭਾਉਣਾ ਕਿਹੋ ਜਿਹਾ ਅਨੁਭਵ ਰਿਹਾ?

ਜ. ਕਰਨ ਤੇ ਸੇਹਰ ਨੇ ਦੱਸਿਆ ਕਿ ਇਕ ਐਕਟਰ ਲਈ ਇਮੋਸ਼ਨਜ਼ ਤੇ ਪਿਆਰ ਭਰੇ ਸੀਨਜ਼ ਨੂੰ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਇਮੋਸ਼ਨਲ, ਥ੍ਰਿਲਰ, ਐਕਸ਼ਨ ਭਰੇ ਸੀਨ ਨੂੰ ਫਿਲਮਾਉਣ ਲਈ ਵਾਰ-ਵਾਰ ਮੂਡ ਬਦਲਣਾ ਪੈਂਦਾ ਹੈ। ਲਵ ਸਟੋਰੀ ਵਿਚ ਕਿਰਦਾਰ ਦੇ ਅਨੁਸਾਰ ਕੰਮ ਕਰਨਾ ਜ਼ਿੰਦਗੀ ਦਾ ਇਕ ਨਵਾਂ ਤਜਰਬਾ ਸਾਬਤ ਹੋਇਆ।

ਜ. : ਸੰਨੀ, ਕਰਨ ਤੇ ਸੇਹਰ ਨੇ ਦੱਸਿਆ ਕਿ ਹਰੇਕ ਫਿਲਮ ਦੀ ਸਫਲਤਾ ਫਿਲਮ ਦੇ ਗਾਣਿਆਂ ਤੇ ਡਾਇਲਾਗ ’ਤੇ ਨਿਰਭਰ ਕਰਦੀ ਹੈ। ਅਜੇ ਇਸ ਬਾਰੇ ਦੱਸਣਾ ਕੋਈ ਆਸਾਨ ਨਹੀਂ ਹੈ, ਕਿਉਂਕਿ ਫਿਲਮ ਨੂੰ ਲੈ ਕੇ ਫੈਸਲਾ ਲੋਕਾਂ ਨੇ ਕਰਨਾ ਹੈ ਪਰ 'ਪਲ ਪਲ ਦਿਲ ਕੇ ਪਾਸ' ਦਾ ਹਰੇਕ ਗਾਣਾ ਤੇ ਡਾਇਲਾਗ ਦਰਸ਼ਕਾਂ ਦੇ ਦਿਲਾਂ ਤੇ ਦਿਮਾਗ ਨੂੰ ਛੂਹ ਜਾਵੇ, ਅਜਿਹੀ ਸਾਡੀ ਸੋਚ ਰਹੀ ਹੈ।

ਸ. : ਬੇਟੇ ਦੀ ਫਿਲਮ ਦੇ ਡਾਇਰੈਕਟਰ ਹੋਣ ਦਾ ਤੁਹਾਡੇ ’ਤੇ ਕਿੰਨਾ ਪ੍ਰੈਸ਼ਰ ਹੈ?

ਜ. ਸੰਨੀ ਨੇ ਦੱਸਿਆ ਕਿ ਉਨ੍ਹਾਂ ’ਤੇ ਡਾਇਰੈਕਟਰ ਹੋਣ ਦਾ ਜ਼ਰਾ ਵੀ ਪ੍ਰੈਸ਼ਰ ਨਹੀਂ ਹੈ ਪਰ ਜ਼ਿੰਮੇਵਾਰੀ ਦਾ ਪ੍ਰੈਸ਼ਰ ਜ਼ਰੂਰ ਹੈ। ਦਿਲ ਵਿਚ ਡਰ ਬਣਿਆ ਹੋਇਆ ਹੈ ਕਿ ਕਿਤੇ ਮੇਰੇ ਕੋਲੋਂ ਕੁਝ ਗਲਤ ਤਾਂ ਨਹੀਂ ਹੋ ਗਿਆ ਪਰ ਮੈਂ ਫਿਲਮ ਨੂੰ ਪੂਰੀ ਈਮਾਨਦਾਰੀ ਅਤੇ ਲਗਨ ਨਾਲ ਬਣਾਇਆ ਹੈ।

ਸ. ਪੰਜਾਬ ਵਿਚ ਆ ਕੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ

ਜ. ਕਰਨ ਤੇ ਸੇਹਰ ਨੇ ਦੱਸਿਆ ਕਿ ਪੰਜਾਬ ਦੇ ਲੋਕ ਬੇਹੱਦ ਮਿਲਣਸਾਰ ਸੁਭਾਅ ਦੇ ਹਨ। ਪੰਜਾਬ ਵਿਚ ਖੂਬ ਟੇਲੈਂਟ ਹੈ ਅਤੇ ਸਭ ਦਾ ਆਪਣਾ-ਆਪਣਾ ਰੰਗ ਹੈ। ਅਸੀਂ ਕਲ ਅੰਮ੍ਰਿਤਸਰ ਜਾ ਰਹੇ ਹਾਂ, ਪੰਜਾਬੀ ਖਾਣਾ, ਪੰਜਾਬੀ ਤੜਕਾ, ਪੰਜਾਬੀ ਜਾਇਕਾ, ਪੰਜਾਬੀ ਗਾਣੇ, ਜਿਸ 'ਤੇ ਪੂਰੀ ਦੁਨੀਆ ਫਿਦਾ ਹੈ। ਪੰਜਾਬੀ ਗਾਣਾ ਕਿਤੇ ਵੀ ਚੱਲੇ, ਹਰੇਕ ਇਨਸਾਨ ਨੱਚਣ ਲਈ ਮਜਬੂਰ ਹੋ ਜਾਂਦਾ ਹੈ।

ਸ. ਪੰਜਾਬ ਦੇ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ?

ਜ. ਸੰਨੀ ਦਿਓਲ ਨੇ ਬੇਹੱਦ ਭਾਵੁਕ ਹੁੰਦੇ ਕਿਹਾ ਕਿ ਪੰਜਾਬ ਸਾਡਾ ਘਰ ਹੈ। ਪੰਜਾਬ ਦੇ ਲੋਕਾਂ ਨੇ ਪਹਿਲਾਂ ਪਾਪਾ ਧਰਮਿੰਦਰ, ਫਿਰ ਮੈਨੂੰ ਅਤੇ ਮੇਰੇ ਭਰਾ ਨੂੰ ਢੇਰ ਸਾਰਾ ਸਨੇਹ ਤੇ ਪਿਆਰ ਦਿੱਤਾ। ਹੁਣ ਪੰਜਾਬ ਦੇ ਲੋਕ ਦੋਹਾਂ ਬੱਚਿਆਂ ਕਰਨ ਦਿਓਲ ਤੇ ਸੇਹਰ ਲਾਂਬਾ ਨੂੰ ਵੀ ਆਪਣਾ ਭਰਪੂਰ ਆਸ਼ੀਰਵਾਦ ਦੇਣ। ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਫਿਲਮ ਨੂੰ ਜ਼ਰੂਰ ਦੇਖੋ ਤਾਂ ਕਿ ਤੁਹਾਡੇ ਪਿਆਰ ਨਾਲ ਹੀ ਦੋਵੇਂ ਬੱਚੇ ਫਿਲਮ ਇੰਡਸਟਰੀ ਵਿਚ ਸਫਲਤਾ ਦੇ ਮੁਕਾਮ ਨੂੰ ਹਾਸਲ ਕਰਨ ਸਕਣ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News