ਅਦਾਕਾਰਾ ਪੂਨਮ ਢਿੱਲੋਂ ਦੀ ਧੀ ਵੀ ਹੁਣ ਕਰੇਗੀ ਬਾਲੀਵੁੱਡ ‘ਚ ਐਂਟਰੀ

10/4/2019 1:29:20 PM

ਮੁੰਬਈ(ਬਿਊਰੋ)- ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਪੂਨਮ ਢਿੱਲੋਂ ਦੀ ਧੀ ਹੁਣ ਵੱਡੀ ਹੋ ਚੁੱਕੀ ਹੈ। ਪੂਨਮ ਢਿੱਲੋਂ ਦੀ ਤਰ੍ਹਾਂ ਉਨ੍ਹਾਂ ਦੀ ਧੀ ਪਾਲੋਮਾ ਵੀ ਕਾਫੀ ਖੂਬਸੂਰਤ ਹੈ ਤੇ ਜਲਦ ਹੀ ਬਾਲੀਵੁੱਡ ‘ਚ ਐਂਟਰੀ ਕਰਨ ਜਾ ਰਹੀ ਹੈ। ਦੱਸ ਦੇਈਏ ਕਿ ਪਾਲੋਮਾ ਢਿੱਲੋਂ ਇਕ ਫਿਟਨੈੱਸ ਪਸੰਦ ਸਟਾਰਕਿਡ ਹੈ ,ਉਂਝ ਤਾਂ ਕਿਹਾ ਜਾਂਦਾ ਹੈ ਪਾਲੋਮਾ ਫੁੱਟਬਾਲਰ ਬਣਨਾ ਚਾਹੁੰਦੀ ਹੈ ਪਰ ਉਸ ਦੀ ਖੂਬਸੂਰਤੀ ਅਤੇ ਲੁੱਕ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਜਲਦ ਹੀ ਬਾਲੀਵੁੱਡ ‘ਚ ਐਂਟਰੀ ਕਰ ਸਕਦੀ ਹੈ।

PunjabKesari
ਪੂਨਮ ਢਿੱਲੋਂ ਇਕ ਅਜਿਹਾ ਨਾਂਅ ਜਿਸ ਨੇ ਬਾਲੀਵੁੱਡ ‘ਚ ਇਕ ਲੰਬਾ ਸਮਾਂ ਰਾਜ ਕੀਤਾ। 16 ਸਾਲ ਦੀ ਉਮਰ ‘ਚ ਹੀ ਪੂਨਮ ਢਿੱਲੋਂ ਨੇ ਅਦਾਕਾਰੀ ਦੇ ਖੇਤਰ ‘ਚ ਨਾਂਅ ਚਮਕਾਉਣਾ ਸ਼ੁਰੂ ਕਰ ਦਿੱਤਾ ਸੀ। ਯਸ਼ ਚੋਪੜਾ ਦੀ ਫਿਲਮ ‘ਤ੍ਰਿਸ਼ੂਲ’ ਵਰਗੀ ਵੱਡੀ ਫਿਲਮ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਆਪਣੀ ਮਾਂ ਦੀ ਤਰ੍ਹਾਂ ਪਾਲੋਮਾ ਵੀ ਸ਼ਰਤਾਂ ’ਤੇ ਜਿਊਣਾ ਜਾਣਦੀ ਹੈ।

PunjabKesari
ਦੱਸਣਯੋਗ ਹੈ ਕਿ ਪਾਲੋਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ । ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 35 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News