ਵੀਡੀਓ : 'ਪਲਟਨ' ਦਾ ਟਰੇਲਰ ਰਿਲੀਜ਼, ਨੌਜਵਾਨਾਂ ਦੀ ਸ਼ਹਾਦਤ ਨੂੰ ਕਰਾਉਂਦੀ ਹੈ ਯਾਦ

8/2/2018 4:52:06 PM

ਮੁੰਬਈ(ਬਿਊਰੋ)— ਡਾਇਰੈਕਟਰ ਜੇਪੀ ਦੱਤਾ ਆਪਣੀ ਜੰਗੀ ਫਿਲਮ 'ਪਲਟਨ' ਲੈ ਕੇ ਆ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਫਿਲਮ 'ਚ ਦੱਤਾ ਨੇ ਭਾਰਤ-ਚੀਨ 1967 ਦੀ ਲੜਾਈ ਦੀ ਕਹਾਣੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਲਮ ਡਾਇਰੈਕਟਰ ਜੇਪੀ ਦੱਤਾ ਨੇ ਇਸ ਤੋਂ ਪਹਿਲਾ ਵੀ 'ਐਲਓਸੀ' ਤੇ 'ਬਾਰਡਰ' ਜਿਹੀਆਂ ਜੰਗੀ ਫਿਲਮਾਂ ਦਰਸ਼ਕਾਂ ਦੀ ਝੋਲੀ 'ਚ ਪਾਈਆਂ। ਲੋਕਾਂ ਨੇ ਇਨ੍ਹਾਂ ਫਿਲਮਾਂ ਨੂੰ ਖੂਬ ਪਿਆਰ ਵੀ ਦਿੱਤਾ ਹੈ। ਸਾਲ 1967 ਦੀ ਜੰਗ 'ਤੇ ਇਸ ਫਿਲਮ 'ਚ ਬਾਲੀਵੁੱਡ ਐਕਟਰ ਜੈਕੀ ਸ਼ਰਾਫ ਤੇ ਸੁਨੀਲ ਸ਼ੈੱਟੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਦੱਸ ਦੇਈਏ ਕਿ ਇਹ ਫਿਲਮ ਮਲਟੀਸਟਾਰਰ ਹੈ। 'ਪਲਟਨ' 'ਚ ਅਰਜੁਨ ਰਾਮਪਾਲ, ਹਰਸ਼ਵਰਧਨ ਰਾਣੇ, ਗੁਰਮੀਤ ਚੌਧਰੀ, ਸੋਨੂੰ ਸੂਦ ਵੀ ਹਨ। ਇਸ ਫਿਲਮ 'ਚ ਈਸ਼ਾ ਗੁਪਤਾ ਨਾਲ ਟੀ. ਵੀ. ਐਕਟਰਸ ਦੀਪਿਕਾ ਕਕੱੜ ਵੀ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ।

ਦੱਸਣਯੋਗ ਹੈ ਕਿ 'ਪਲਟਨ' ਫਿਲਮ ਦੀ ਕਹਾਣੀ 1967 ਭਾਰਤ-ਚੀਨ ਜੰਗ 'ਤੇ ਆਧਾਰਿਤ ਹੈ। ਫਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ, ਜੋ 3 ਮਿੰਟ 11 ਸੈਕਿੰਡ ਦਾ ਹੈ। ਦੱਸ ਦੇਈਏ ਕਿ ਲੜਾਈ ਸਾਲ 1962 'ਚ ਸ਼ੁਰੂ ਹੋਈ ਸੀ ਅਤੇ 1967 ਖਤਮ ਹੋਈ ਸੀ। ਹੁਣ ਇਸ ਫਿਲਮ ਨਾਲ 50 ਸਾਲ ਪਹਿਲਾਂ ਨੌਜਵਾਨਾਂ ਦੇ ਬਲੀਦਾਨ ਨੂੰ ਯਾਦ ਕਰਨ ਦਾ ਮੌਕਾ ਇਕ ਵਾਰ ਫਿਰ ਮਿਲੇਗਾ। ਜੇਪੀ ਦੱਤਾ ਦੀ ਇਹ ਫਿਲਮ 7 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News