52 ਸਾਲ ਦੀ ਉਮਰ ''ਚ ਪਾਮੇਲਾ ਨੇ ਕੀਤਾ 5ਵਾਂ ਵਿਆਹ

1/23/2020 4:19:40 PM

ਨਵੀਂ ਦਿੱਲੀ (ਬਿਊਰੋ) : ਹਾਲੀਵੁੱਡ ਅਦਾਕਾਰ ਪਾਮੇਲਾ ਐਂਡਰਸਨ ਨੇ 5ਵੀਂ ਵਾਰ ਵਿਆਹ ਕਰਵਾ ਲਿਆ ਹੈ। ਬੇਵਾਚ ਫੇਮ ਐਕਟਰੈਸ ਪਾਮੇਲਾ ਨੇ ਇਸ ਵਾਰ ਹਾਲੀਵੁੱਡ ਪ੍ਰੋਡਿਊਸਰ ਜਾਨ ਪੀਟਰਸ ਨਾਲ ਵਿਆਹ ਕਰਵਾਇਆ। ਲੰਮੇ ਸਮੇਂ ਤੱਕ ਇਕ-ਦੂਸਰੇ ਨੂੰ ਡੇਟ ਕਰਨ ਤੋਂ ਬਾਅਦ ਆਖਰਕਾਰ ਅਦਾਕਾਰ ਨੇ 'ਬੈਟਮੈਨ' ਫਿਲਮ ਦੇ ਪ੍ਰੋਡਿਊਸਰ ਨਾਲ ਵਿਆਹ ਕਰਨ ਦਾ ਫੈਸਲਾ ਲਿਆ। ਪਾਮੇਲਾ 'ਬਿੱਗ ਬੌਸ' ਦੇ ਸੀਜ਼ਨ 4 'ਚ ਵੀ ਨਜ਼ਰ ਆ ਚੁੱਕੀ ਹੈ ਅਤੇ ਉਹ ਹੁਣ ਤੱਕ ਦੀ ਸਭ ਤੋਂ ਮਹਿੰਗੇ ਕੰਟੈਸਟੈਂਟ 'ਚੋਂ ਇਕ ਰਹੀ ਹੈ। ਪਾਮੇਲਾ ਨੇ ਜਾਨ ਪੀਟਰਸ ਲਈ ਇਕ ਪਿਆਰ ਭਰੀ ਕਵਿਤਾ ਵੀ ਲਿਖੀ ਹੈ, ਜਿਸ ਦਾ ਨਾਂ 'ਦਿ ਆਰੀਜੀਨਲ 'ਬੈਡ ਬੁਆਏ' ਆਫ ਹਾਲੀਵੁੱਡ' ਹੈ।

ਦੱਸ ਦਈਏ ਕਿ 52 ਸਾਲਾਂ ਪਾਮੇਲਾ ਐਂਡਰਸਨ ਨੇ ਇਸ ਤੋਂ ਪਹਿਲਾਂ ਰਾਕਰਸ ਟਾਮੀ ਲੀ ਤੇ ਕਿਡ ਰਾਕ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਨ੍ਹਾਂ 2 ਵਾਰ ਪ੍ਰੋਫੈਸ਼ਨਲ ਪੋਕਰ ਰਿਕ ਸਾਲੋਮਾਨ ਨਾਲ ਵਿਆਹ ਕਰਵਾਇਆ ਸੀ। ਹੁਣ ਅਦਾਕਾਰਾ ਨੇ ਹੇਅਰ ਸਟਾਈਲਿਸਟ ਰਹਿ ਚੁੱਕੇ ਪ੍ਰੋਡਿਊਸਰ ਜਾਨ ਪੀਟਰਸ ਨੂੰ ਆਪਣੇ ਜੀਵਨ ਸਾਥੀ ਦੇ ਰੂਪ 'ਚ ਚੁਣਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News