ਸਿਨੇਮਾਟੋਗ੍ਰਾਫੀ ਐਕਟ 'ਚ ਸੋਧ ਕਰਕੇ ਲੋਕਾਂ ਨੂੰ ਭੜਕਾਉਣ ਵਾਲੇ ਗੀਤਾਂ 'ਤੇ ਰੋਕ ਲਾਉਣ ਸੰਸਦ ਮੈਂਬਰ : ਧਰੇਨਵਰ

12/6/2019 4:46:56 PM

ਮੋਹਾਲੀ (ਨਿਆਮੀਆਂ) - ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਲਈ ਆਵਾਜ਼ ਬੁਲੰਦ ਕਰਨ ਵਾਲੇ ਪ੍ਰੋ. ਪੰਡਤ ਰਾਓ ਧਰੇਨਵਰ ਨੇ ਦੇਸ਼ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਸਿਨੇਮਾਟੋਗ੍ਰਾਫੀ ਐਕਟ ਵਿਚ ਸੋਧ ਕਰਨ ਅਤੇ ਲੋਕਾਂ ਨੂੰ ਭੜਕਾਉਣ ਵਾਲੇ ਗਾਣਿਆਂ 'ਤੇ ਰੋਕ ਲਾਉਣ ਲਈ ਪਾਰਲੀਮੈਂਟ ਵਿਚ ਆਵਾਜ਼ ਚੁੱਕਣ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ 1952 ਵਿਚ ਬਣੀ ਸਿਨਮਾਟੋਗ੍ਰਾਫੀ ਐਕਟ ਵਿਚ ਇਹ ਸੋਧ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸੈਂਸਰ ਬੋਰਡ ਪੂਰੀ ਸਖਤਾਈ ਨਾਲ ਕੰਮ ਨਹੀਂ ਕਰ ਰਿਹਾ।

ਉਨ੍ਹਾਂ ਲਿਖਿਆ ਹੈ ਕਿ ਪੰਜਾਬੀ, ਹਿੰਦੀ, ਭੋਜਪੁਰੀ, ਕੰਨੜ, ਤਾਮਿਲ, ਅਤੇ ਦੇਸ਼ ਦੀਆਂ ਹੋਰਨਾਂ ਭਾਸ਼ਾਵਾਂ ਵਿਚ ਬਣਨ ਵਾਲੇ ਲੱਚਰ, ਭੜਕਾਊ, ਹਥਿਆਰਾਂ ਬਾਰੇ, ਸ਼ਰਾਬਾਂ ਅਤੇ ਹੋਰ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਦੇ ਖਿਲਾਫ ਉਨ੍ਹਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਖਲ ਕੀਤੀ ਸੀ, ਜਿਸ ਦੀ ਸੁਣਵਾਈ ਤੋਂ ਬਾਅਦ ਮਾਣਯੋਗ ਹਾਈ ਕੋਰਟ ਨੇ ਬੀਤੀ 22 ਜੁਲਾਈ ਨੂੰ ਹੁਕਮ ਜਾਰੀ ਕੀਤਾ ਸੀ ਕਿ ਕਿਤੇ ਵੀ ਲੱਚਰ, ਭੜਕਾਊ, ਹਥਿਆਰਾਂ ਬਾਰੇ, ਸ਼ਰਾਬਾਂ ਅਤੇ ਹੋਰ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਹੀਂ ਚੱਲਣੇ ਚਾਹੀਦੇ, ਪਰੰਤੂ ਮਾਣਯੋਗ ਹਾਈ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਇਹ ਭੜਕਾਊ ਗੀਤ ਫਿਰ ਵੀ ਚਲ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News