ਆਪਣੀ ਫਿਲਮ ‘ਪੰਗਾ’ ਦੀ ਪ੍ਰਮੋਸ਼ਨ ਦੌਰਾਨ ਜੇ.ਐੱਨ.ਯੂ. ਵਿਵਾਦ ’ਤੇ ਬੋਲੀ ਕੰਗਨਾ

1/23/2020 9:16:04 AM

ਜਲੰਧਰ(ਬਿਊਰੋ)- ‘‘ਜੋ ਸੁਪਨਾ ਦੇਖਦੇ ਹਨ ਉਹ ਪੰਗਾ ਲੈਂਦੇ ਹਨ...ਇਸ ਟੈਗਲਾਈਨ ਨੂੰ ਆਪਣੀ ਜ਼ਿੰਦਗੀ ’ਚ ਅਪਣਾਉਣ ਤੋਂ ਬਾਅਦ ਬਾਲੀਵੁੱਡ ਕੁਈਨ ਕੰਗਨਾ ਰਾਣਾਵਤ ਇਸ ਫਿਲਮ ਦੇ ਜ਼ਰੀਏ ਵੱਡੇ ਪਰਦੇ ’ਤੇ ਉਤਾਰਨ ਲਈ ਤਿਆਰ ਹੈ। ਕੰਗਨਾ ਬਾਲੀਵੁੱਡ ਦੀ ਫੀਅਰਲੈੱਸ ਐਕਟ੍ਰੈੱਸ ਹੈ, ਉਨ੍ਹਾਂ ਨੂੰ ਆਪਣੀ ਬੇਬਾਕੀ ਲਈ ਜਾਣਿਆ ਜਾਂਦਾ ਹੈ। ਹੁਣ ਕੰਗਨਾ ਦੀ ਫਿਲਮ ‘ਪੰਗਾ’ 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ’ਚ ਕੰਗਨਾ ਦੇ ਨਾਲ-ਨਾਲ ਰਿਚਾ ਚੱਢਾ, ਜੱਸੀ ਗਿੱਲ ਅਤੇ ਨੀਨਾ ਗੁਪਤਾ ਨਜ਼ਰ ਆਉਣ ਵਾਲੀ ਹੈ। ਫਿਲਮ ਨੂੰ ਡਾਇਰੈਕਟ ਕੀਤਾ ਹੈ ‘ਨਿਲ ਬਟੇ ਸੰਨਾਟਾ’ ਅਤੇ ‘ਬਰੇਲੀ ਕੀ ਬਰਫੀ’ ਵਰਗੀ ਫਿਲਮ ਡਾਇਰੈਕਟ ਕਰ ਚੁੱਕੀ ਅਸ਼ਵਨੀ ਅਈਅਰ ਤਿਵਾੜੀ ਨੇ। ਇਸ ਫਿਲਮ ਨੂੰ ਲੈ ਕੇ ਜ਼ਬਰਦਸਤ ਚਰਚਾ ਹੈ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਕੰਗਨਾ, ਰਿਚਾ, ਜੱਸੀ ਅਤੇ ਅਸ਼ਵਨੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

ਮੈਂ ਅਜਿਹੇ ਮੁੱਦਿਆਂ ਦਾ ਸਮਰਥਨ ਨਹੀਂ ਕਰਦੀ : ਕੰਗਨਾ

ਜੇ.ਐੱਨ.ਯੂ. ’ਚ ਜੋ ਕੁਝ ਵੀ ਹੋ ਰਿਹਾ ਹੈ, ਉਹ ਕੋਈ ਪੰਗਾ ਨਹੀਂ ਹੈ ਸਗੋਂ ਇਕ ਤਰ੍ਹਾਂ ਦਾ ਦੰਗਾ ਹੈ, ਜੋ ਦੇਸ਼ ਨੂੰ ਟੁਕੜਿਆਂ ’ਚ ਵੰਡਣ ਲਈ ਕੀਤਾ ਜਾ ਰਿਹਾ ਹੈ। ਮੈਨੂੰ ਅਜਿਹੇ ਲੋਕ ਬਿਲਕੁਲ ਪਸੰਦ ਨਹੀਂ, ਜੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵਧਾ ਦਿੰਦੇ ਹਨ ਅਤੇ ਮੇਰੇ ਅਨੁਸਾਰ ਉਹ ਗਲਤ ਹਨ। ਇਹ ਲੋਕ ਦੇਸ਼ ਦੀ ਸ਼ਾਂਤੀ ਭੰਗ ਕਰ ਕੇ ਖੁਸ਼ ਹੁੰਦੇ ਹਨ। ਮੈਂ ਕਦੇ ਅਜਿਹੇ ਮੁੱਦਿਆਂ ਦਾ ਸਮਰਥਨ ਨਹੀਂ ਕਰਦੀ ਹਾਂ। 200-250 ਲੋਕ ਮਿਲ ਕੇ ਇਥੇ ਖਰੂਦ ਮਚਾ ਰਹੇ ਹਨ ਜਿਵੇਂ ਅਜਿਹਾ ਲੱਗ ਰਿਹਾ ਹੈ ਕਿ ਦੇਸ਼ ’ਚ ਸਿਵਲ ਵਾਰ ਚੱਲ ਰਹੀ ਹੈ। ਜੇ. ਐੱਨ. ਯੂ. ਦਾ ਵਿਵਾਦ ਵੀ ਇਸੇ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ।

ਪੰਗਿਆਂ ਦੇ ਬਿਨਾਂ ਸੁਪਨੇ ਨਹੀਂ ਹੁੰਦੇ ਪੂਰੇ

ਮੇਰੇ ਅਨੁਸਾਰ ਬਿਨਾਂ ਪੰਗੇ ਦੇ ਕੋਈ ਵੀ ਸੁਪਨਾ ਪੂਰਾ ਨਹੀਂ ਹੁੰਦਾ ਹੈ। ਜ਼ਿੰਦਗੀ ’ਚ ਆਪਣੇ ਸੁਪਨੇ ਪੂਰੇ ਕਰਨ ਲਈ ਅਤੇ ਇਕ ਮੁਕਾਮ ਹਾਸਲ ਕਰਨ ਲਈ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਅਤੇ ਸੰਘਰਸ਼ ਕਰਨਾ ਪੈਂਦਾ ਹੈ। ਆਪਣੀ ਜ਼ਿੰਦਗੀ ’ਚ ਮੈਂ ਇਸ ਗੱਲ ਨੂੰ ਫਾਲੋ ਕੀਤਾ ਅਤੇ ਸਖਤ ਮਿਹਨਤ ਅਤੇ ਲੰਬੇ ਸੰਘਰਸ਼ ਤੋਂ ਬਾਅਦ ਆਪਣੇ ਸੁਪਨਿਆਂ ਨੂੰ ਸੱਚ ਕੀਤਾ।

ਫੈਮਿਲੀ ਫਿਲਮ ਕਰਨ ਦਾ ਸੀ ਲਾਲਚ : ਰਿਚਾ ਚੱਢਾ

ਹਮੇਸ਼ਾ ਤੋਂ ਮੈਨੂੰ ਗਾਲੀ-ਗਲੋਚ ਵਾਲੀਆਂ ਫਿਲਮਾਂ ਹੀ ਮਿਲੀਆਂ ਹਨ। ਜਦੋਂ ਮੈਨੂੰ ਫਿਲਮ ਕਰਨ ਲਈ ਆਫਰ ਆਉਂਦੇ ਸਨ ਤਾਂ ਮੈਨੂੰ ਦੱਸਿਆ ਜਾਂਦਾ ਸੀ ਕਿ ਇਸ ’ਚ ਬਹੁਤ ਗਾਲ੍ਹਾਂ ਹਨ। ਉਸ ਤਰ੍ਹਾਂ ਦੀਆਂ ਫਿਲਮਾਂ ਕਰਨ ਤੋਂ ਬਾਅਦ ਮੈਨੂੰ ‘ਪੰਗਾ’ ਵਰਗੀ ਫੈਮਿਲੀ ਫਿਲਮ ਕਰਨ ਦਾ ਬਹੁਤ ਲਾਲਚ ਸੀ। ਇਸ ਫਿਲਮ ਨਾਲ ਮੈਨੂੰ ਇਕ ਨਵਾਂ ਸਪੋਰਟਸ ਟ੍ਰਾਈ ਕਰਨ ਨੂੰ ਮਿਲਿਆ। ਮੈਨੂੰ ਖੁਸ਼ੀ ਹੈ ਕਿ ਇਸ ਤਰ੍ਹਾਂ ਦੇ ਸਬਜੈਕਟ ’ਤੇ ਮੈਨੂੰ ਇੰਨੀ ਚੰਗੀ ਸਟਾਰਕਾਸਟ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

ਮੀਡੀਆ ਨਾਲ ਹੈ ਸ਼ਿਕਾਇਤ

ਮੈਨੂੰ ਮੀਡੀਆ ਤੋਂ ਇਕ ਪ੍ਰਾਬਲਮ ਹੈ ਕਿ ਕਿਸੇ ਵੀ ਮੁੱਦੇ ’ਤੇ ਉਹ ਨੇਤਾ ਤੋਂ ਵੱਧ ਅਭਿਨੇਤਾ ਤੋਂ ਸਵਾਲ ਕਰਦਾ ਹੈ। ਇਹ ਇਕ ਵਾਰ ਨਹੀਂ ਹੋਇਆ ਸਗੋਂ ਅਕਸਰ ਹੁੰਦਾ ਹੈ। ਇਹ ਮੈਂ ਖੁਦ ਆਪਣੀ ਪਿਛਲੀ ਫਿਲਮ ਦੇ ਇੰਟਰਵਿਊ ’ਚ ਝੱਲਿਆ ਹੈ। ਕਈ ਅਜਿਹੇ ਮੁੱਦੇ ਹਨ, ਜਿਸ ਬਾਰੇ ਸਾਰੇ ਐਕਟ੍ਰੈੱਸ ਜਾਂ ਡਾਇਰੈਕਟਰਸ ਨਹੀਂ ਜਾਣਦੇ ਹਨ, ਅਜਿਹੇ ’ਚ ਕੁਝ ਵੀ ਬੋਲਣਾ ਕਈ ਵਾਰ ਉਸ ਦੇ ਲਈ ਗਲਤ ਚਲਾ ਜਾਂਦਾ ਹੈ। ਮੀਡੀਆ ਦੀ ਜ਼ਿੰਮੇਵਾਰੀ ਹੈ ਕਿ ਪਹਿਲਾਂ ਉਹ ਨੇਤਾ ਤੋਂ ਸਵਾਲ ਪੁੱਛੇ ਅਤੇ ਉਸ ਤੋਂ ਬਾਅਦ ਅਭਿਨੇਤਾ ਤੋਂ।

ਦੇਸ਼ ਦੇ ਹਰ ਘਰ ’ਚ ਹੈ ਜਯਾ : ਅਸ਼ਵਨੀ ਅਈਅਰ ਤਿਵਾੜੀ

ਮੈਂ ਇਸ ਫਿਲਮ ਦਾ ਟਾਈਟਲ ਉਨ੍ਹਾਂ ਸਾਰੀਆਂ ਮਹਿਲਾਵਾਂ ਨੂੰ ਸੋਚ ਕੇ ਚੁਣਿਆ ਹੈ, ਜੋ ਆਪਣੇ ਸੁਪਨਿਆਂ ਲਈ ਖੁਦ ਦੇ ਘਰ ’ਚ ਪੰਗਾ ਲੈਣਾ ਚਾਹੁੰਦੀ ਹੈ ਪਰ ਕਰ ਨਹੀਂ ਸਕਦੀ। ਉਹ ਹਮੇਸ਼ਾ ਆਪਣੇ ਪਰਿਵਾਰ ਨੂੰ ਅੱਗੇ ਰੱਖਦੀ ਹੈ ਅਤੇ ਖੁਦ ਨੂੰ ਪਿੱਛੇ। ਅਜਿਹੀਆਂ ਔਰਤਾਂ, ਜਿਨ੍ਹਾਂ ਦੇ ਸੁਪਨਿਆਂ ਬਾਰੇ ਕਦੇ ਕਿਸੇ ਨੇ ਨਹੀਂ ਪੁੱਛਿਆ। ਇਹ ਟਾਈਟਲ ਉਸ ਜਯਾ ਲਈ ਹੈ, ਜੋ ਸਾਡੇ ਦੇਸ਼ ਦੇ ਹਰ ਘਰ ’ਚ ਹੈ।

ਕੰਗਨਾ ਤੋਂ ਇਲਾਵਾ ਕਿਸੇ ਹੋਰ ਨੂੰ ਇਸ ਰੋਲ ’ਚ ਨਹੀਂ ਸੋਚ ਸਕਦੀ

ਮੈਨੂੰ ਲੱਗਦਾ ਹੈ ਕਿ ਸਭ ਦੀ ਆਪਣੀ ਇਕ ਕਿਸਮਤ ਹੁੰਦੀ ਹੈ ਭਾਵੇਂ ਉਹ ਫਿਲਮ ਹੋਵੇ ਜਾਂ ਐਕਟਰ ਅਤੇ ਜੋ ਹੋਣਾ ਹੁੰਦਾ ਹੈ, ਉਹੀ ਹੁੰਦਾ ਹੈ। ਇਸ ਫਿਲਮ ਲਈ ਕੰਗਨਾ ਹੀ ਮੇਰੀ ਪਸੰਦ ਸੀ ਅਤੇ ਜੇਕਰ ਮੈਂ ਬਾਕੀ ਸਟਾਰਕਾਸਟ ਦੀ ਗੱਲ ਕਰਾਂ ਤਾਂ ਫਿਲਮ ਦੇ ਕਿਰਦਾਰ ਇਨ੍ਹਾਂ ਸਾਰਿਆਂ ਲਈ ਸਨ। ਇਨ੍ਹਾਂ ਸਾਰਿਆਂ ਤੋਂ ਇਲਾਵਾ ਮੈਂ ਕਿਸੇ ਹੋਰ ਨੂੰ ਇਨ੍ਹਾਂ ਕਿਰਦਾਰਾਂ ’ਚ ਇਮੈਜਨ ਨਹੀਂ ਕਰ ਸਕਦੀ। ਜਦੋਂ ਅਸੀਂ ਇਹ ਸਕ੍ਰਿਪਟ ਲਿਖ ਰਹੇ ਸੀ ਤਾਂ ਦਿਮਾਗ ’ਚ ਇਕ ਇਮੇਜ ਬਣ ਗਈ ਸੀ ਕਿ ਅਜਿਹੇ ਕਿਰਦਾਰ ਹੋਣਗੇ ਅਤੇ ਜਦੋਂ ਇਹ ਇਮੇਜ ਬਣ ਜਾਂਦੀ ਹੈ ਤਾਂ ਤੁਹਾਨੂੰ ਇਹ ਵੀ ਸਮਝ ਆ ਜਾਂਦਾ ਹੈ ਕਿ ਕਿਹੜੇ ਐਕਟਰ ਜਾਂ ਐਕਟ੍ਰੈੱਸ ਨੂੰ ਕਾਸਟ ਕਰਨਾ ਹੈ।

ਆਡੀਸ਼ਨ ਤਕ ਨਹੀਂ ਪਤਾ ਸੀ ਕਾਂਸੈਪਟ : ਜੱਸੀ ਗਿੱਲ

ਬਾਲੀਵੁੱਡ ’ਚ ਇਹ ਮੇਰੀ ਦੂਜੀ ਫਿਲਮ ਹੈ। ਇਸ ਫਿਲਮ ਦਾ ਆਡੀਸ਼ਨ ਜਦੋਂ ਸ਼ੁਰੂ ਹੋਇਆ ਤਾਂ ਉਸ ਸਮੇਂ ਮੈਂ ਕੈਨੇਡਾ ’ਚ ਸੀ। ਉਸ ਸਮੇਂ ਮੈਨੂੰ ਇਕ ਵੀਡੀਓ ਬਣਾ ਕੇ ਭੇਜਣ ਨੂੰ ਕਿਹਾ ਗਿਆ। ਮੇਰੇ ਕੋਲ ਕੋਈ ਵੀ ਆਪਸ਼ਨ ਨਹੀਂ ਸੀ, ਇਸ ਲਈ ਉਹੀ ਮੈਂ ਆਪਣੇ ਦੋਸਤ ਨੂੰ ਸਾਹਮਣੇ ਬੈਠ ਕੇ ਕੈਮਰਾ ਫੜਨ ਅਤੇ ਲੜਕੀ ਦੇ ਡਾਇਲਾਗਸ ਬੋਲਣ ਨੂੰ ਕਿਹਾ, ਜਿਸ ’ਤੇ ਮੈਂ ਪ੍ਰਫਾਰਮ ਕੀਤਾ। ਆਡੀਸ਼ਨ ਤਕ ਮੈਨੂੰ ਪਤਾ ਨਹੀਂ ਸੀ ਕਿ ਫਿਲਮ ਦਾ ਕਾਂਸੈਪਟ ਕੀ ਹੈ। ਆਖਿਰਕਾਰ ਮੈਂ ਵੀਡੀਓ ਸ਼ੂਟ ਕਰਨ ’ਚ ਕਾਮਯਾਬ ਰਿਹਾ ਅਤੇ ਕੁਝ ਦਿਨਾਂ ਬਾਅਦ ਮੈਂ ਇਸ ਫਿਲਮ ਦਾ ਹਿੱਸਾ ਬਣ ਗਿਆ।

ਇਕ ਨਵੀਂ ਦੁਨੀਆ ਸੀ ਜਯਾ ਦੀ ਕਹਾਣੀ : ਕੰਗਨਾ

ਕੰਗਨਾ ਨੇ ਕਿਹਾ ਕਿ ਜਯਾ ਦੀ ਕਹਾਣੀ ਮੇਰੇ ਲਈ ਇਕ ਬਹੁਤ ਹੀ ਨਵੀਂ ਦੁਨੀਆ ਸੀ। ਅੱਜ ਦੇ ਸਮੇਂ ’ਚ ਬੱਚੇ ਅਤੇ ਪੇਰੈਂਟਸ ਦੇ ਰਿਸ਼ਤੇ ਬਹੁਤ ਹੀ ਬਦਲ ਚੁੱਕੇ ਹਨ, ਜੋ ਮੇਰੇ ਲਈ ਬਹੁਤ ਹੀ ਅਜੀਬ ਸੀ। ਮੈਨੂੰ ਅੱਜ ਦੇ ਦੌਰ ਦੇ ਇਕ ਬੱਚੇ ਦੀ ਮਾਂ ਦਾ ਕਿਰਦਾਰ ਨਿਭਾਉਣਾ ਸੀ, ਜਿਸ ਤੋਂ ਮੈਂ ਬਿਲਕੁਲ ਅਣਜਾਣ ਸੀ। ਉਸ ਰਿਸ਼ਤੇ ਨੂੰ ਪਰਦੇ ’ਤੇ ਉਤਾਰਨ ’ਚ ਅਸ਼ਵਨੀ ਨੇ ਮੇਰੀ ਕਾਫੀ ਮਦਦ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News