ਕੰਗਨਾ ਤੇ ਜੱਸੀ ਗਿੱਲ ਦੀ ਫਿਲਮ ‘ਪੰਗਾ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼

1/8/2020 12:06:52 PM

ਮੁੰਬਈ(ਬਿਊਰੋ)- ਕੰਗਨਾ ਰਣੌਤ ਤੇ ਜੱਸੀ ਗਿੱਲ ਦੀ ਆਉਣ ਵਾਲੀ ਫਿਲਮ ‘ਪੰਗਾ’ ਜਿਸ ਦਾ ਦਰਸ਼ਕਾਂ ਵੱਲੋਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਫਿਲਮ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਫਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ‘ਪੰਗਾ’ ਗੀਤ ਬਹੁਤ ਹੀ ਸ਼ਾਨਦਾਰ ਹੈ, ਜਿਸ ਵਿਚ ਇਕ ਮਹਿਲਾ ਜੋ ਇਕ ਮਾਂ ਵੀ ਹੈ, ਜੋ ਹੌਂਸਲੇ ਅਤੇ ਜ਼ਿੰਦਗੀ ’ਚ ਦੇਖੇ ਹੋਏ ਸੁਪਨਿਆਂ ਨੂੰ ਜ਼ਿੰਦਾ ਦਿਲੀ ਦੇ ਨਾਲ ਜਾਉਣ ਦੇ ਜਜ਼ਬੇ ਨੂੰ ਬਿਆਨ ਕੀਤਾ ਗਿਆ ਹੈ। ਇਸ ਗੀਤ ਨੂੰ ਜੱਸੀ ਗਿੱਲ ਤੇ ਕੰਗਨਾ ’ਤੇ ਫਿਲਮਾਇਆ ਗਿਆ ਹੈ।


ਜੇਕਰ ਗੀਤ ਦੀ ਗੱਲ ਕਰੀਏ ਤਾਂ ਗੀਤ ਦੇ ਬੋਲ ਜਾਵੇਦ ਅਖਤਰ ਨੇ ਲਿਖੇ ਹਨ। ਗੀਤ ਨੂੰ ਸਾਰੇਗਾਮਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਇਕ ਮਾਂ ਦੇ ਜਜ਼ਬੇ ਨੂੰ ਸਲਾਮ ਕਰਨ ਦੀ ਕਹਾਣੀ ਹੈ। ਜੱਸੀ ਗਿੱਲ ਜੋ ਕਿ ਇਸ ਫ਼ਿਲਮ ‘ਚ ਕੰਗਨਾ ਰਣੌਤ ਦੇ ਪਤੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫਿਲਮ ‘ਪੰਗਾ’ ਦੀ ਕਹਾਣੀ ਉਸ ਪਰਿਵਾਰ ਦੀ ਕਹਾਣੀ ਹੈ, ਜੋ ਇਕ-ਦੂੱਜੇ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕਜੁਟ ਖੜਾ ਨਜ਼ਰ ਆਉਂਦਾ ਹੈ।
PunjabKesari
‘ਪੰਗਾ’ ਵਿਚ ਕੰਗਨਾ ਰਣੌਤ ਇਕ ਕਬੱਡੀ ਖਿਡਾਰੀ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੀ ਹੈ। ਕੰਗਨਾ ਰਣੌਤ ਤੇ ਜੱਸੀ ਗਿੱਲ ਤੋਂ ਇਲਾਵਾ ਰਿਚਾ ਚੱਡਾ, ਨੀਨਾ ਗੁਪਤਾ ਸਮੇਤ ਕਈ ਹੋਰ ਕਲਾਕਾਰ ਇਸ ਫਿਲਮ ‘ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਂਦੇ ਹੋਏ ਨਜ਼ਰ ਆਉਣਗੇ। ਇਹ ਫਿਲਮ 24 ਜਨਵਰੀ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News