ਮਰਾਠਿਆਂ ਦੀ ਬਹਾਦਰੀ ਦੀ ਦਾਸਤਾਨ ‘ਪਾਨੀਪਤ’

12/6/2019 9:14:45 AM

ਨਵੀਂ ਦਿੱਲੀ(ਬਿਊਰੋ) ਇਹ ਫਿਲਮ ਮੇਰੇ ਲਈ ਇਕ ਵੱਡਾ ਟਰਾਂਸਫਾਰਮੇਸ਼ਨ: ਅਰਜੁਨ ਕਪੂਰ: ਇਕ ਐਕਟਰ ਦੀ ਜ਼ਿੰਦਗੀ ਦਾ ਇਹੀ ਮਜ਼ਾ ਹੁੰਦਾ ਹੈ ਕਿ ਜਿਹੜੇ ਕਿਰਦਾਰਾਂ ’ਚ ਲੋਕ ਤੁਹਾਡੇ ਬਾਰੇ ਸੋਚ ਨਹ ੀਂ ਸਕਦੇ, ਤੁਸੀਂ ਉਸ ਨੂੰ ਨਿਭਾਓ। ਚੰਗਾ ਲੱਗਦਾ ਹੈ ਜਦੋਂ ਜੋ ਆਪਣੇ ਬਾਰੇ ਤੁਸੀਂ ਖੁਦ ਵੀ ਨਾ ਸੋਚਿਅਾ ਹੋਵੇ ਉਹ ਕਰ ਕੇ ਦਿਖਾਓ। ਸਾਡੀ ਹਮੇਸ਼ਾ ਕੋਸਿਸ਼ ਹੁੰਦੀ ਹੈ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਤੋਂ ਅੱਗੇ ਲੰੰਘ ਜਾਈਏ। ਇਹ ਫਿਲਮ ਮੇਰੇ ਲਈ ਇਕ ਬਹੁਤ ਵੱਡਾ ਟਰਾਂਸਫਾਰਮੇਸ਼ਨ ਹੈ ਇਸ ਫਿਲਮ ਲਈ ਮੈਂ ਬਹੁਤ ਮਿਹਨਤ ਕੀਤੀ ਹੈ। ਸਦਾਸ਼ਿਵ ਰਾਓ ਇਕ ਅਜਿਹੇ ਯੋਧਾ ਸਨ ਜਿਨ੍ਹਾਂ ਦੇਸ਼ ਲਈ ਆਪਣੀ ਜ਼ਿੰਦਗੀ ਅਰਪਿਤ ਕੀਤੀ ਸੀ ਇਸ ਲਈ ਲੋਕ ਕੀ ਸੋਚਣਗੇ। ਇਸ ਗੱਲ ਨੂੰ ਪਰ੍ਹੇ ਰੱਖ ਕੇ ਮੈਂ ਸਿਰਫ ਇਸ ਕਿਰਦਾਰ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਪਤਾ ਹੈ ਕਿ ਜੇ ਮੈਂ ਚੰਗਾ ਕਰਾਂਗਾ ਤਾਂ ਲੋਕ ਇਮੋਸ਼ਨ ਨਾਲ ਜ਼ਰੂਰ ਜੁੜਨਗੇ। ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਪਤਾ ਹੈ ਕਿ ਉਸ ਦੌਰਾਨ ਕੀ ਹੋਇਆ ਸੀ? ਪਰ ਮੈਂ ਦਰਸ਼ਕਾਂ ਨੂੰ ਉਹ ਮਹਿਸੂਸ ਜ਼ਰੂਰ ਕਰਾਉਣਾ ਚਾਹਾਂਗਾ।

ਇਤਿਹਾਸ ਦੀ ਕਿਤਾਬ ਹੈ ਆਸ਼ੂਤੋਸ਼

ਖਾਸ ਗੱਲਬਾਤ

ਇਸ ਫਿਲਮ ਦੀ ਸਕਰਿਪਟ ’ਚ ਇੰਨੀ ਜਾਣਕਾਰੀ ਸੀ ਕਿ ਸਾਨੂੰ ਵੱਖਰੇ ਤੌਰ ’ਤੇ ਰਿਸਰਚ ਕਰਨ ਦੀ ਲੋੜ ਨਹੀਂ ਪਈ। ਆਸ਼ੂਤੋਸ਼ ਨੇ ਇਸ ’ਤੇ ਦੋ ਸਾਲ ਰਿਸਰਚ ਕੀਤੀ, ਕਿਤਾਬਾਂ ਪੜ੍ਹੀਆਂ ਅਤੇ ਹਰ ਉਸ ਇਨਸਾਨ ਨਾਲ ਗੱਲਬਾਤ ਕੀਤੀ ਜੋ ਪਾਣੀਪਤ ਦੀ ਲੜਾਈ ’ਤੇ ਚਰਚਾ ਕਰ ਚੁੱਕਾ ਸੀ। ਇਹ ਕਹਿ ਸਕਦੇ ਹਾਂ ਕਿ ਆਸ਼ੂਤੋਸ਼ ਆਪਣੇ ਆਪ ’ਚ ਇਤਿਹਾਸ ਦੀ ਇਕ ਕਿਤਾਬ ਹਨ ਅਤੇ ਮੈਂ ਆਪਣੀ ਰਿਸਰਚ ਉਨ੍ਹਾਂ ਰਾਹੀਂ ਕੀਤੀ।

ਖਬਰਾਂ ’ਤੇ ਨਹੀਂ ਕਰਦਾ ਰਿਐਕਟ

ਮੀਡੀਆ ’ਚ ਜੋ ਖਬਰਾਂ ਆਉਂਦੀਆਂ ਹਨ ਜੇ ਅਸੀਂ ਉਨ੍ਹਾਂ ’ਤੇ ਰਿਐਕਟ ਕਰੀਏ ਤਾਂ ਸ਼ਾਇਦ ਅਸੀਂ ਘਰੋਂ ਬਾਹਰ ਹੀ ਨਾ ਨਿਕਲ ਸਕੀਏ। ਇਸ ਨਾਲ ਜੁੜੀ ਕੰਟਰੋਵਰਸੀ ਦੀ ਗੱਲ ਕਰਾਂ ਤਾਂ ਕਰਨੀ ਜਾਇਜ਼ ਹੈ ਪਰ ਟ੍ਰੇਲਰ ਤੋਂ ਪੂਰੀ ਫਿਲਮ ਨੂੰ ਜੱਜ ਨਹੀਂ ਕੀਤਾ ਜਾ ਸਕਦਾ। ਇਹ ਬਹਾਦਰੀ ਅਤੇ ਸੂਰਬੀਰਤਾ ਦੀ ਕਹਾਣੀ ਹੈ ਜਿਸ ਨੂੰ ਸਭ ਨੂੰ ਜਾਣਨਾ ਚਾਹੀਦਾ ਹੈ। ਅਸੀਂ ਇਸ ’ਚ ਸਭ ਕੁਝ ਪਾਜ਼ੇਟਿਵ ਵਿਖਾਇਆ ਹੈ। ਅੱਜ ਕਲ ਤਾਂ ਹਰ ਫਿਲਮ ਨਾਲ ਕੰਟਰੋਵਰਸੀ ਜੁੜ ਜਾਂਦੀ ਹੈ ਪਰ ਮੈਨੂੰ ਉਮੀਦ ਹੈ ਕਿ ਇਸ ਨੂੰ ਵੇਖਣ ਪਿਛੋਂ ਲੋਕ ਖੁਸ਼ ਹੋਣਗੇ।

ਸੰਜੇ ਦੱਤ ਦੇ ਸਾਹਮਣੇ ਹਾਂ ਬੱਚਾ

ਜਦੋਂ ਮੈਂ ਇਹ ਸਕਰਿਪਟ ਸਾਈਨ ਕਰ ਕੇ ਨਿਕਲ ਰਿਹਾ ਸੀ ਤਾਂ ਮੈਨੂੰ ਪਤਾ ਲੱਗਾ ਕਿ ਇਸ ’ਚ ਮੈਨੂੰ ਸੰਜੇ ਦੱਤ ਨਾਲ ਲੜਨਾ ਹੈ ਮੈਂ ਤੁਰੰਤ ਆਸ਼ੂਤੋਸ਼ ਨੂੰ ਕਿਹਾ ਕਿ ਤੁਸੀਂ ਮੈਨੂੰ ਕਿਉਂ ਕਾਸਟ ਕੀਤਾ ਹੈ ਮੇਰੀ ਹਾਲਤ ਖਰਾਬ ਹੋ ਜਾਏਗੀ ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋਣ ’ਚ। ਮੈਂ ਤਾਂ ਉਨ੍ਹਾਂ ਦੇ ਸਾਹਮਣੇ ਅਜੇ ਬੱਚਾ ਹਾਂ। ਫਿਰ ਉਨ੍ਹਾਂ ਮੈਨੂੰ ਸਮਝਾਇਆ ਕਿ ਮੇਰੀ ਪਰਸਨੈਲਿਟੀ ਅਤੇ ਮੇਰੇ ਅੰਦਰ ਦੇ ਸਪਾਰਕ ਕਾਰਨ ਮੈਨੂੰ ਇਹ ਰੋਲ ਮਿਲਿਆ ਹੈ। ਸੰਜੇ ਦੱਤ ਦੇ ਨਾਲ ਖੜ੍ਹਾ ਹੋਣਾ ਸੌਖਾ ਹੈ ਪਰ ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋਣਾ ਔਖਾ ਹੈ। ਜਦੋਂ ਤੁਸੀਂ ਇਕ ਡਾਇਰੈਕਟਰ ਦੇ ਵਿਜ਼ਨ ਨੂੰ ਫਾਲੋ ਕਰਦੇ ਹੋ ਤਾਂ ਇਹ ਸਾਰਾ ਡਰ ਪਿੱਛੇ ਰਹਿ ਜਾਂਦਾ ਹੈ। ਇਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਸੰਜੇ ਦੱਤ ਨੇ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱੱਤਾ ਕਿ ਉਹ ਮੇਰੇ ਮੁਕਾਬਲੇ ਬਹੁਤ ਵੱਡੇ ਸਟਾਰ ਹਨ।

ਹਰ ਐਕਟਰ ਕਰਨਾ ਚਾਹੁੰਦਾ ਹੈ ਅਜਿਹਾ ਰੋਲ :ਕ੍ਰਿਤੀ ਸੈਨਨ

ਮੈਨੂੰ ਮਾਣ ਹੈ ਕਿ ਮੈਂ ਪਾਰਵਤੀ ਦੀ ਭੂਮਿਕਾ ਨਿਭਾਈ ਹੈ। ਮੈਂ ਖੁਦ ਨੂੰ ਬਹੁਤ ਖੁਸ਼ਕਿਸਮਤ ਮੰਨਦੀ ਹਾਂ ਕਿ ਕਰੀਅਰ ਦੀ ਸ਼ੁਰੂਅਾਤ ’ਚ ਮੈਨੂੰ ਇਹ ਮੌਕਾ ਮਿਲਿਆ ਹੈ। ਹਰ ਐਕਟਰ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਕਰੀਅਰ ’ਚ ਇਕ ਵਾਰ ਤਾਂ ਇਤਿਹਾਸਕ ਕਿਰਦਾਰ ਨਿਭਾਏ ਅਤੇ ਇਸ ਤਰ੍ਹਾਂ ਦੀ ਵੱਡੀ ਫਿਲਮ ਦਾ ਹਿੱਸਾ ਬਣੇ, ਜਿਸ ਨੂੰ ਆਸ਼ੂਤੋਸ਼ ਵਰਗੇ ਡਾਇਰੈਕਟਰ ਨਿਰਦੇਸ਼ਿਤ ਕਰ ਰਹੇ ਹੋਣ। ਮੈਨੂੰ ਇਹ ਫਿਲਮ ਮਿਲੀ ਤਾਂ ਮੈਂ ਇਸ ਲਈ ਤੁਰੰਤ ਹਾਂ ਕਰ ਦਿੱਤੀ ਕਿਉਂਕਿ ਇਹ ਇਕ ਅਜਿਹੀ ਕਹਾਣੀ ਹੈ ਜੋ ਲੋਕਾਂ ਨੂੰ ਦੱਸੀ ਜਾਣੀ ਚਾਹੀਦੀ ਹੈ।

ਡਾਇਲੈਕਟ ’ਤੇ ਕਰਨੀ ਪਈ ਮਿਹਨਤ

ਇਸ ਕਿਰਦਾਰ ਨੂੰ ਨਿਭਾਉਣ ਲਈ ਇਕ ਡਾਇਲੈਕਟ ਕੋਚ ਸੀ ਮੇਰੇ ਨਾਲ ਜੋ ਹਰ ਸੀਨ ’ਤੇ ਬੈਠ ਤੇ ਮੇਰੀ ਡਾਇਲਾਗ ਡਲਿਵਰੀ ’ਤੇ ਧਿਆਨ ਦਿੰਦੀ ਸੀ। ਇਹ ਜ਼ਰੂਰੀ ਸੀ ਕਿ ਕੋਈ ਵੀ ਡਾਇਲਾਗ ਮੈਂ ਇਸ ਤਰ੍ਹਾਂ ਨਾਲ ਨਾ ਬੋਲਾਂ ਕਿ ਇੰਝ ਲੱਗੇ ਮੈਂ ਪਹਿਲੀ ਵਾਰ ਬੋਲ ਰਹੀ ਹਾਂ। ਇਸ ਲਈ ਉਹ ਡਾਇਲਾਗ ਬੋਲਦੀ ਸੀ ਅਤੇ ਮੈਂ ਉਸ ਨੂੰ ਰਿਕਾਰਡ ਕਰ ਕੇ ਬੋਲਦੀ ਸੀ।

ਵੱਖ

ਇਤਿਹਾਸ ਦੇ ਸੁਨਹਿਰੀ ਪੰਨਿਆਂ ਦੀਆਂ ਕਈਆਂ ਕਹਾਣੀਆਂ ਅਕਸਰ ਵੱਡੇ ਪਰਦਿਆਂ ਦਾ ਹਿੱਸਾ ਬਣਦੀਆਂ ਹਨ। 6 ਦਸੰਬਰ ਨੂੰ ਮਰਾਠਿਆਂ ਦੀ ਬਹਾਦਰੀ ਅਤੇ ਸੂਰਵੀਰਤਾ ਦੀ ਕਹਾਣੀ ਦੱਸਣ ਵਾਲੀ ਫਿਲਮ ‘ਪਾਨੀਪਤ’ ਰਿਲੀਜ਼ ਹੋ ਰਹੀ ਹੈ। ਪਹਿਲੀ ਵਾਰ ਪੀਰੀਅਡ ਡਰਾਮਾ ਦਾ ਹਿੱਸਾ ਬਣੇ ਅਰਜੁਨ ਕੁਮਾਰ ਅਤੇ ਕ੍ਰਿਤੀ ਸੈਨਨ ਇਸ ਫਿਲਮ ’ਚ ਲੀਡ ਰੋਲ ’ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਡਾਇਰੈਕਟਰ ਕੀਤਾ ਹੈ ਯੋਧਾ ਅਕਬਰ ਵਰਗੀ ਸੁਪਰਹਿੱਟ ਪੀਰਿਓਡਿਕ ਡਰਾਮਾ ਫਿਲਮ ਦੇ ਚੁੱਕੇ ਆਸ਼ੂਤੋਸ਼ ਗੋਵਾਰੀਕਰ ਨੇ । ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪੁੱਜੇ ਅਰਜੁਨ ਅਤੇ ਕ੍ਰਿਤੀ ਨੇ ਜਗ ਬਾਣੀ /ਪੰਜਾਬ ਕੇਸਰੀ /ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਮੁੱਖ ਅੰਸ਼।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News