ਫਿਲਮ ‘ਪਾਨੀਪਤ’ ਨੂੰ ਲੈ ਕੇ ਜੈਪੁਰ ਦੇ ਇਕ ਸਿਨੇਮਾਘਰ ’ਚ ਭੰਨ-ਤੋੜ

12/10/2019 4:49:13 PM

ਜੈਪੁਰ- ਰਾਜਸਥਾਨ ’ਚ ਫਿਲਮ ‘ਪਾਨੀਪਤ’ ਨੂੰ ਲੈ ਕੇ ਵਿਰੋਧ ਵਧਦਾ ਜਾ ਰਿਹਾ ਹੈ। ਕਈ ਜਥੇਬੰਦੀਆਂ ਇਸ ਫਿਲਮ ’ਚ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਬਾਰੇ ਰੋਸ ਪ੍ਰਗਟ ਕਰ ਰਹੀਆਂ ਹਨ। ਉਹ ਰਾਜਸਥਾਨ ’ਚ ਇਸ ਫਿਲਮ ’ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੀਆਂ ਹਨ। ਫਿਲਮ ਦੇ ਸ਼ੁਰੂ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਇਕ ਸਿਨੇਮਾਘਰ ਦੇ ਬਾਹਰ ਪਹੁੰਚ ਗਏ ਅਤੇ ਉਨ੍ਹਾਂ ਨੇ ਭੰਨ-ਤੋੜ ਕੀਤੀ। ਪੁਲਸ ਨੇ ਇਸ ਮਾਮਲੇ ’ਤੇ ਕੁਝ ਪਾਬੰਦੀਆਂ ਲਾਈਆਂ ਹਨ।
PunjabKesari
ਦੱਸਣਯੋਗ ਹੈ ਕਿ ਫਿਲਮ ’ਚ ‘ਪਾਨੀਪਤ’ ਦੇ ਭਰਤਪੁਰ ਦੇ ਰਾਜੇ ਸੂਰਜ ਮੱਲ ਦੇ ਚਰਿੱਤਰ ਬਾਰੇ ਕੁਝ ਗੱਲਾਂ ਦੱਸੀਆਂ ਗਈਆਂ ਹਨ, ਜਿਸ ਕਾਰਨ ਜਾਟ ਸਮਾਜ ਸਣੇ ਕਈ ਜਥੇਬੰਦੀਆਂ ਫਿਲਮ ਦਾ ਵਿਰੋਧ ਕਰ ਰਹੀਆਂ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਮੇਤ ਕਈ ਆਗੂ ਵੀ ਫਿਲਮ ਪ੍ਰਤੀ ਆਪਣੀ ਵਿਰੋਧਤਾ ਜਤਾ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News