B'Day: ਅਭਿਨੇਤਾ ਪੰਕਜ ਕਪੂਰ ਦੀ ਪਹਿਲੀ ਫਿਲਮ ਨੂੰ ਮਿਲੇ ਸੀ 8 ਆਸਕਰ ਐਵਾਰਡ, ਇੰਝ ਸ਼ੁਰੂ ਹੋਇਆ ਫਿਲਮੀ ਸਫਰ

5/29/2020 2:13:45 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਪੰਕਜ ਕਪੂਰ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਪੰਕਜ ਕਪੂਰ ਦਾ ਜਨਮ 29 ਮਈ 1954 ਨੂੰ ਪੰਜਾਬ ਦੇ ਲੁਧਿਆਣਾ ਵਿਚ ਹੋਇਆ ਸੀ । ਪੰਕਜ ਨੇ ਅਦਾਕਾਰੀ ਦੀ ਪੜ੍ਹਾਈ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਕੀਤੀ ਸੀ । ਇਸ ਤੋਂ ਬਾਅਦ ਉਹ ਆਪਣਾ ਕਰੀਅਰ ਬਣਾਉਣ ਲਈ ਮੁੰਬਈ ਚਲੇ ਗਏ। ਪੰਕਜ ਕਪੂਰ ਨੂੰ ਪਹਿਲੀ ਵਾਰ ਫਿਲਮ ‘ਗਾਂਧੀ’ ਵਿਚ ਦੇਖਿਆ ਗਿਆ ਸੀ ।
Pankaj Kapur to play Shahid Kapoor's mentor in upcoming sports ...
ਪੰਕਜ ਕਪੂਰ ਦਾ ਕਿਰਦਾਰ ਬਹੁਤ ਘੱਟ ਸੀ ਪਰ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ । ਪੰਕਜ ਨੇ ਫਿਲਮ ਵਿਚ ਗਾਂਧੀ ਦੇ ਸਕੱਤਰ ਪਿਆਰੇ ਲਾਲ ਨਈਅਰ ਦਾ ਕਿਰਦਾਰ ਨਿਭਾਇਆ ਸੀ । ਇਸ ਫਿਲਮ ਨੂੰ ਅੱਜ ਵੀ ਓਨਾਂ ਹੀ ਪਸੰਦ ਕੀਤਾ ਜਾਂਦਾ ਹੈ, ਜਿਨ੍ਹਾਂ 1982 ਵਿਚ ਕੀਤਾ ਜਾਂਦਾ ਸੀ। ਇਹ ਫਿਲਮ ਆਸਕਰ ਐਵਾਰਡ ਲਈ ਵੱਖ-ਵੱਖ ਸ਼੍ਰੇਣੀਆਂ ਲਈ 11 ਵਾਰ ਨਾਮੀਨੇਟ ਹੋਈ ਸੀ ਤੇ ਫਿਲਮ ਨੂੰ 8 ਆਸਕਰ ਐਵਾਰਡ ਮਿਲੇ ਸਨ।
Jersey: Shahid Kapoor to have dad Pankaj Kapur as mentor in the ...
 ਇਸ ਫਿਲਮ ਤੋਂ ਬਾਅਦ ਪੰਕਜ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ । ਇਸ ਤੋਂ ਬਾਅਦ ਪੰਕਜ ਕਪੂਰ ‘ਆਫਿਸ ਆਫਿਸ’ ਨਾਟਕ ਵਿਚ ਨਜ਼ਰ ਆਏ ਸਨ । ਇਸ ਸੀਰੀਅਲ ਵਿਚ ਨਿਭਾਇਆ ਉਨ੍ਹਾਂ ਦਾ ਕਿਰਦਾਰ ਮੁਸੱਦੀ ਲਾਲ ਘਰ-ਘਰ ਪਹੁੰਚ ਗਿਆ ਤੇ ਇਹ ਨਾਂਅ ਹੀ ਉਨ੍ਹਾਂ ਦੀ ਪਛਾਣ ਬਣ ਗਿਆ । ਪੰਕਜ ਦੀ ਨਿੱਜ਼ੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਦੋ ਵਿਆਹ ਕੀਤੇ ਸਨ ।
Pankaj Kapur: There are millions of people in world, I have only ...
ਪਹਿਲਾ ਵਿਆਹ ਉਨ੍ਹਾਂ ਨੇ ਨੀਲਿਮਾ ਅਜ਼ੀਮ ਨਾਲ 1979 ਵਿਚ ਕੀਤਾ ਸੀ । ਇਹ ਵਿਆਹ 1974 ਵਿਚ ਟੁੱਟ ਗਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ 1988 ਵਿਚ ਸੁਪ੍ਰਿਆ ਪਾਠਕ ਨਾਲ ਦੂਜਾ ਵਿਆਹ ਕਰਵਾਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News