ਆਕਾਂਸ਼ਾ ਪੁਰੀ ਦੀ ਪਾਰਸ ਛਾਬੜਾ ਨੂੰ ਧਮਕੀ, ਕਿਹਾ ''ਹੁਣ ਲਵਾਂਗੀ ਐਕਸ਼ਨ''

3/14/2020 10:03:50 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਰਨਰਅੱਪ ਪਾਰਸ ਛਾਬੜਾ ਦਾ ਭਾਵੇਂ ਹੀ ਬ੍ਰੇਕਅਪ ਹੋ ਗਿਆ ਹੈ ਪਰ ਉਹ ਆਕਾਂਸ਼ਾ ਪੁਰੀ ਬਾਰੇ ਗੱਲ ਕਰਨ ਦਾ ਮੌਕਾ ਨਹੀਂ ਛੱਡਦੇ ਹਨ। ਆਪਣੇ ਨਵੇਂ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਵੀ ਉਹ ਇਕ ਕੰਟੈਸਟੈਂਟ ਸੰਜਨਾ ਦੀ ਤੁਲਨਾ ਆਕਾਂਸ਼ਾ ਨਾਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਇੰਟਰਵਿਊਜ਼ 'ਚ ਵੀ ਅਕਸਰ ਉਹ ਆਕਾਂਸ਼ਾ ਦਾ ਜ਼ਿਕਰ ਕਰਦੇ ਹਨ ਤੇ ਆਪਣੇ ਰਿਲੇਸ਼ਨਸ਼ਿਪ ਦੇ ਕਿੱਸੇ ਸੁਣਾਉਂਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਵੈੱਬਸਾਈਟ ਨਾਲ ਗੱਲਬਾਤ 'ਚ ਕਿਹਾ ਸੀ ਕਿ 'ਬਿੱਗ ਬੌਸ 13' ਖਤਮ ਹੋਣ ਤੋਂ ਬਾਅਦ ਆਕਾਂਸ਼ਾ ਨੇ ਉਨ੍ਹਾਂ ਤੋਂ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਉਸ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਪਾਰਸ ਨੇ ਇਹ ਵੀ ਕਿਹਾ ਸੀ ਕਿ ਉਹ ਆਕਾਂਸ਼ਾ ਦੇ ਨਾਂ ਦਾ ਟੈਟੂ ਵੀ ਹਟਵਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਟਾਈਮ ਨਹੀਂ ਮਿਲ ਰਿਹਾ ਹੈ। ਪਾਰਸ ਜਦੋਂ ਤੋਂ ਬਿੱਗ ਬੌਸ ਤੋਂ ਆਏ ਉਦੋਂ ਤੋਂ ਆਕਾਂਸ਼ਾ ਬਾਰੇ ਕਈ ਗੱਲ੍ਹਾਂ ਕਰ ਚੁੱਕੇ ਹਨ, ਹਾਲਾਂਕਿ ਆਕਾਸ਼ਾਂ ਨੇ ਉਨ੍ਹਾਂ ਨੂੰ ਲੈ ਕੇ ਨਾ ਉਨ੍ਹਾਂ ਦੇ ਬ੍ਰੇਕਅਪ ਸਬੰਧੀ ਕੋਈ ਸਟੇਟਮੈਂਟ ਦਿੱਤੀ ਸੀ ਪਰ ਹੁਣ ਪਾਰਸ ਨੂੰ ਸਿੱਧੇ-ਸਿੱਧੇ ਧਮਕੀ ਦਿੱਤੀ ਹੈ। ਪਾਰਸ ਨੂੰ ਵਾਰ-ਵਾਰ ਕਿਸੇ ਨਾ ਬਹਾਨੇ ਆਪਣਾ ਨਾਂ ਸੁਣ ਕੇ ਆਕਾਂਸ਼ਾ ਭੜਕ ਗਈ ਹੈ ਤੇ ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਜੇ ਪਾਰਸ ਨੇ ਉਨ੍ਹਾਂ ਦਾ ਨਾਂ ਲੈਣਾ ਬੰਦ ਨਹੀਂ ਕੀਤਾ ਤਾਂ ਉਹ ਉਨ੍ਹਾਂ ਖਿਲਾਫ ਐਕਸ਼ਨ ਲਵੇਗੀ।

ਟਾਈਮ ਆਫ ਇੰਡੀਆ ਨਾਲ ਗੱਲਬਾਤ 'ਚ ਆਕਾਂਸ਼ਾ ਨੇ ਕਿਹਾ, ''ਮੈਨੂੰ ਨਹੀਂ ਪਤਾ ਸ਼ੋਅ 'ਚ ਮੇਰਾ ਨਾਂ ਕਿਉ ਲਿਆ ਜਾ ਰਿਹਾ ਹੈ। ਸ਼ੋਅ ਦੇ ਮੇਕਰਜ਼ ਮੇਰੀ ਮਰਜ਼ੀ ਬੈਗਰ ਮੇਰੇ ਨਾਂ ਦਾ ਇਸਤੇਮਾਲ ਕਰ ਰਹੇ ਹਨ ਸਗੋਂ ਕੰਟੈਸਟੈਂਟ 'ਤੇ ਕਈ ਵਾਰ ਪਾਰਸ ਵੀ ਮੇਰੇ ਨਾਂ ਦਾ ਇਸਤੇਮਾਲ ਕਰਦਾ ਹੈ। ਮੇਕਰਜ਼ ਕਿਉਂ ਮੈਨੂੰ ਇਸ ਸ਼ੋਅ ਦਾ ਹਿੱਸਾ ਬਣਾ ਰਹੇ ਹਨ ਜਦਕਿ ਮੈਂ ਨਹੀਂ ਹਾਂ। ਮੇਰੇ ਕੋਲ ਵੀ ਬੋਲਣ ਲਈ ਬਹੁਤ ਕੁਝ ਹੈ ਪਰ ਮੈਂ ਨਹੀਂ ਬੋਲ ਰਹੀ ਹਾਂ ਕਿਉਂਕਿ ਮੈਂ ਚੀਜ਼ਾਂ ਨੂੰ ਗੰਦਗੀ 'ਤੇ ਨਹੀਂ ਲੈ ਜਾਣਾ ਚਾਹੁੰਦੀ। ਪਾਰਸ ਕਿਉਂ ਮੇਰੇ ਬਾਰੇ 'ਚ ਗੱਲ ਕਰ ਰਿਹਾ ਹੈ, ਮੇਰੀ ਸਮਝ ਤੋਂ ਬਾਹਰ ਹੈ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News