'ਬਿੱਗ ਬੌਸ 13 : ਪਾਰਸ ਨੇ ਤੋੜਿਆ ਪ੍ਰੇਮਿਕਾ ਆਕਾਂਸ਼ਾ ਪੁਰੀ ਦਾ ਦਿਲ, ਛਿੜੀ ਨਵੀਂ ਚਰਚਾ

12/7/2019 12:47:43 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਹੁਣ ਤੱਕ ਪਾਰਸ ਛਾਬੜਾ ਵੀ ਕੁੜੀਆਂ ਨਾਲ ਫਲਰਟ ਕਰ ਰਹੇ ਸਨ, ਉਨ੍ਹਾਂ ਦੀ ਅਸਲ ਪ੍ਰੇਮਿਕਾ ਆਕਾਂਸ਼ਾ ਪੁਰੀ ਨੂੰ ਉਨ੍ਹਾਂ 'ਤੇ ਭਰੋਸਾ ਸੀ। ਆਕਾਂਸ਼ਾ ਨੂੰ ਲੱਗ ਰਿਹਾ ਸੀ ਕਿ ਇਹ ਸਭ ਕੁਝ ਪਾਰਸ ਛਾਬੜਾ ਦੇ ਗੇਮ ਪਲਾਨ ਦਾ ਹਿੱਸਾ ਹੈ। ਬਿੱਗ ਬੌਸ 'ਚ ਪਾਰਸ ਦੇ ਜਾਣ ਤੋਂ ਬਾਅਦ ਹੁਣ ਤਕ ਆਕਾਂਸ਼ਾ ਨੇ ਜਿੰਨੇ ਵੀ ਇੰਟਰਵਿਊ ਦਿੱਤੇ ਸਨ, ਉਨ੍ਹਾਂ ਹਮੇਸ਼ਾ ਪਾਰਸ ਦਾ ਸਾਥ ਦਿੱਤਾ ਪਰ ਪਾਰਸ ਨੇ ਇਸ ਲੜਕੀ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਆਕਾਂਸ਼ਾ ਪੁਰੀ ਪਹਿਲੀ ਵਾਰ ਕਾਫੀ ਦੁਖੀ ਨਜ਼ਰ ਆਈ।

ਪਾਰਸ ਨੇ ਕਿਹਾ, ਆਕਾਂਸ਼ਾ ਨੇ ਜ਼ਬਰਦਸਤੀ ਬਣਵਾਇਆ ਟੈਟੂ
ਅਸਲ 'ਚ ਪਾਰਸ ਛਾਬੜਾ ਨੇ ਬਿੱਗ ਬੌਸ ਦੇ ਘਰ 'ਚ ਕਿਹਾ ਹੈ ਕਿ ਆਕਾਂਸ਼ਾ ਪੁਰੀ ਨੇ ਜ਼ਬਰਦਸਤੀ ਉਨ੍ਹਾਂ ਦੇ ਹੱਥ 'ਤੇ ਆਪਣੇ ਨਾਂ ਦਾ ਟੈਟੂ (ਪਾਰਸ ਦੇ ਗੁੱਟ 'ਤੇ ਆਕਾਂਸ਼ਾ ਦੇ ਨਾਂ ਦਾ ਟੈਟੂ ਹੈ) ਬਣਵਾ ਦਿੱਤਾ ਸੀ। ਆਕਾਂਸ਼ਾ ਪੁਰੀ ਦਾ ਕਹਿਣਾ ਹੈ ਕਿ ਪਾਰਸ ਛਾਬੜਾ ਨੇ ਮੈਨੂੰ ਬੁਰੀ ਤਰ੍ਹਾਂ ਹੈਰਾਨ ਕਰ ਦਿੱਤਾ ਹੈ। ਮੈਂ ਕਦੀ ਉਨ੍ਹਾਂ 'ਤੇ ਦਬਾਅ ਨਹੀਂ ਬਣਾਇਆ ਕਿ ਉਹ ਮੇਰੇ ਨਾਂ ਦਾ ਟੈਟੂ ਬਣਵਾਉਣ। ਪਾਰਸ ਨੇ ਖੁਦ ਟੈਟੂ ਬਣਵਾ ਕੇ ਮੈਨੂੰ ਸਰਪ੍ਰਾਈਜ਼ ਦਿੱਤਾ ਸੀ। ਹੁਣ ਬਹੁਤ ਹੋ ਚੁੱਕਾ ਹੈ। ਪਾਰਸ ਛਾਬੜਾ ਨੇ ਸਾਫ-ਸਾਫ ਮੇਰਾ ਅਪਮਾਨ ਕੀਤਾ ਹੈ। ਹੁਣ ਉਨ੍ਹਾਂ ਨੂੰ ਮੇਰੇ ਤੋਂ ਮੁਆਫੀ ਮੰਗਣੀ ਪਵੇਗੀ। ਆਕਾਂਸ਼ਾ ਪੁਰੀ ਨੇ ਕਿਹਾ ਕਿ ਉਨ੍ਹਾਂ ਨੂੰ ਮੇਰੇ ਨਾਲ ਸਿੱਧੀ ਗੱਲ ਕਰਨੀ ਪਵੇਗੀ। ਮੈਂ ਉਨ੍ਹਾਂ ਤੋਂ ਬਹੁਤ ਕੁਝ ਪੁੱਛਣਾ ਹੈ।

ਸ਼ੈਫਾਲੀ ਨੂੰ ਬੁੱਢੀ ਕਹਿਣਾ ਵੀ ਠੀਕ ਨਹੀਂ ਲੱਗਿਆ
ਆਕਾਂਸ਼ਾ ਪੁਰੀ ਨੂੰ ਪਾਰਸ ਦੀਆਂ ਕਈ ਹੋਰ ਗੱਲਾਂ ਵੀ ਠੀਕ ਨਹੀਂ ਲੱਗ ਰਹੀਆਂ ਹਨ। ਉਸ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਪਾਰਸ ਨੇ ਸ਼ੈਫਾਲੀ ਨੂੰ ਬੁੱਢੀ ਕਿਹਾ ਉਹ ਠੀਕ ਨਹੀਂ ਸੀ। ਅਕਾਂਕਸ਼ਾ ਮੁਤਾਬਿਕ ਉਹ ਇਸ ਗੱਲ 'ਤੇ ਪਾਰਸ ਦਾ ਸਾਥ ਨਹੀਂ ਦੇ ਸਕਦੀ। ਉਸ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਾ ਵਿਵਹਾਰ ਘਰ ਦੀਆਂ ਔਰਤਾਂ ਨਾਲ ਪਾਰਸ ਦਾ ਹੈ, ਮੈਂ ਉਨ੍ਹਾਂ ਨੂੰ ਸਪਰੋਟ ਨਹੀਂ ਕਰ ਸਕਦੀ। ਉੱਥੇ ਹੀ ਜ਼ਾਹਿਰ ਤੌਰ 'ਤੇ ਸ਼ਹਿਨਾਜ਼ ਗਿੱਲ ਨਾਲ ਚੱਲ ਰਿਹਾ ਰੋਮਾਂਸ ਵੀ ਆਕਾਂਸ਼ਾ ਨੂੰ ਪਸੰਦ ਨਹੀਂ ਆ ਰਿਹਾ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਮਾਹਿਰਾ ਸ਼ਰਮਾ, ਦੇਵੋਲੀਨਾ ਭੱਟਾਚਾਰੀਆ ਤੇ ਸ਼ਹਿਨਾਜ਼ ਕੌਰ ਗਿੱਲ ਨਾਲ ਰੋਮਾਂਸ ਕਰ ਦਿਉ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News