ਪਾਰਸ ਛਾਬੜਾ ''ਤੇ ਡਿਜ਼ਾਈਨਰਸ ਲੜਕੀਆਂ ਨੇ ਲਾਏ ਗੰਭੀਰ ਦੋਸ਼

3/19/2020 9:19:59 AM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦਾ ਹਿੱਸਾ ਰਹੇ ਪਾਰਸ ਛਾਬੜਾ ਨੂੰ ਲੈ ਕੇ ਨਵੀਂ ਕੰਟਰੋਵਰਸੀ ਸ਼ੁਰੂ ਹੋ ਗਈ ਹੈ। ਪਾਰਸ ਛਾਬੜਾ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ 'ਬਿੱਗ ਬੌਸ 13' ਦੇ ਆਪਣੇ ਡਿਜ਼ਾਈਨਰਸ ਦਾ ਪੈਸਾ ਨਹੀਂ ਦਿੱਤਾ ਹੈ। ਉਦੋਂ ਉਨ੍ਹਾਂ ਦੀਆਂ ਡਿਜ਼ਾਈਨਰ ਰਹੀਆਂ ਦੋ ਲੜਕੀਆਂ ਨੇ ਉਨ੍ਹਾਂ ਨੂੰ ਸ਼ੋਅ ਵਿਚ ਕੱਪੜੇ ਭੇਜੇ ਸਨ। ਡਿਜ਼ਾਈਨਰਸ ਮੁਤਾਬਕ, ਉਨ੍ਹਾਂ ਨੇ ਬਿੱਗ ਬੌਸ ਵਿਚ ਪਾਰਸ ਲਈ ਕੱਪੜੇ ਭੇਜੇ, ਜੁੱਤੇ ਭੇਜੇ, ਉਦੋਂ ਉਨ੍ਹਾਂ ਦੀ ਐਕਸ ਗਰਲਫ੍ਰੈਂਡ ਆਕਾਂਕਸ਼ਾ ਪੁਰੀ ਨੇ ਪੈਸੇ ਦਿੱਤੇ ਸਨ ਪਰ ਮਾਮਲਾ ਉਦੋਂ ਵਿਗੜਿਆ ਜਦੋਂ ਪਾਰਸ–ਆਕਾਂਕਸ਼ਾ ਦਾ ਬ੍ਰੇਕਅਪ ਹੋਇਆ। ਦਸੰਬਰ ਵਿਚ ਬ੍ਰੇਕਅਪ ਤੋਂ ਬਾਅਦ ਆਕਾਂਕਸ਼ਾ ਨੇ ਇਸ ਡਿਜ਼ਾਈਨਰਸ ਨੂੰ ਪੈਸੇ ਦੇਣੇ ਬੰਦ ਕਰ ਦਿੱਤੇ ਸਨ।

ਡਿਜ਼ਾਈਨਰਸ ਦੀ ਫੀਸ ਦਸੰਬਰ ਤੋਂ ਬਾਕੀ ਹੈ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਪਾਰਸ ਉਨ੍ਹਾਂ ਦੇ ਪੈਸੇ ਕਿਉਂ ਨਹੀਂ ਦੇ ਰਹੇ ਹਨ? ਡਿਜ਼ਾਈਨਰ ਤਾਸ਼ੀ ਮੁਤਾਬਕ, ਸਾਡੇ ਲਾਈਨ ਵਿਚ ਵਿਸ਼ਵਾਸ ਨਾਲ ਕੰਮ ਚੱਲਦਾ ਹੈ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਸਾਨੂੰ ਪੈਸਿਆਂ ਲਈ ਇਸ ਤਰ੍ਹਾਂ ਪ੍ਰੇਸ਼ਾਨ ਹੋਣਾ ਪਵੇਗਾ। ਦੂਜੀ ਡਿਜ਼ਾਈਨਰ ਨੇ ਕਿਹਾ ਇਹ ਬੇਹੱਦ ਅਨਪ੍ਰੋਫੈਸ਼ਨਲ ਹੈ। ਹਰ ਸਮੇਂ ਪਾਰਸ ਦਾ ਇਹੀ ਕਹਿਣਾ ਹੁੰਦਾ ਹੈ ਕਿ ਉਨ੍ਹਾਂ ਦਾ 7S“ ਦਾ ਮਾਮਲਾ ਚੱਲ ਰਿਹਾ ਹੈ। ਅਜੇ ਮੈਨੂੰ 'ਬਿੱਗ ਬੋਸ 13' ਦੀ ਪ੍ਰਾਈਜ਼ ਮਨੀ ਨਹੀਂ ਮਿਲੀ ਹੈ, ਮੈਂ ਉਸ ਤੋਂ ਬਾਅਦ ਪੈਸੇ ਦੇ ਪਾਵਾਂਗਾ।

ਡਿਜ਼ਾਈਨਰਸ ਨੇ ਕਿਹਾ ਪਾਰਸ ਛਾਬੜਾ ਨੂੰ ਅਸੀਂ ਜੋ ਆਊਟਫਿਟ ਦਿੱਤੇ ਸਨ, ਉਨ੍ਹਾਂ ਵਿਚੋਂ ਕੁਝ ਖਰਾਬ ਹਨ। ਉਨ੍ਹਾਂ ਦੀ ਅਜਿਹੀ ਹਾਲਤ ਨਹੀਂ ਹੈ ਕਿ ਉਨ੍ਹਾਂ ਨੂੰ ਰਿਟਰਨ ਕੀਤਾ ਜਾ ਸਕੇ। ਅਸੀਂ ਪਾਰਸ ਤੋਂ ਇਸ ਦੇ ਵੀ ਭੁਗਤਾਨੇ ਦੀ ਮੰਗ ਕਰ ਰਹੇ ਹਾਂ। ਪਾਰਸ ਦਾ ਇਹ ਵੀ ਕਹਿਣਾ ਹੈ ਕਿ ਡਿਜ਼ਾਈਨਰਸ ਦੁਆਰਾ ਭੇਜੇ ਗਏ ਕੁਝ ਆਊਟਫਿੱਟਸ ਉਨ੍ਹਾਂ ਦੇ ਗੁਆਚ ਗਏ ਹਨ। ਇਹੀ ਨਹੀਂ ਪਾਰਸ ਨੇ ਆਪਣੇ ਡਿਜ਼ਾਈਨਰਸ ਨੂੰ ਇਹ ਵੀ ਕਿਹਾ ਕਿ ਜੋ ਕੱਪੜੇ ਉਨ੍ਹਾਂ ਨੇ ਬਿੱਗ ਬੌਸ 13 ਵਿਚ ਭੇਜੇ ਸਨ ਉਹ ਚੰਗੇ ਨਹੀਂ ਸਨ। ਇਸ 'ਤੇ ਬੋਲਦੇ ਹੋਏ ਡਿਜ਼ਾਈਨਰ ਨੇ ਕਿਹਾ ਜੇਕਰ ਪਾਰਸ ਨੂੰ ਕੱਪੜੇ ਪਸੰਦ ਨਹੀਂ ਆਏ ਸਨ ਤਾਂ ਕਿਉਂ ਪਾਏ ਸਨ?

ਅਜਿਹਾ ਨਹੀਂ ਸੀ ਕਿ ਜਦੋਂ ਉਹ ਬਿੱਗ ਬੌਸ ਵਿਚ ਸਨ ਤਾਂ ਅਸੀ ਕੰਟੈਕਟ ਨਹੀਂ ਕਰ ਸਕਦੇ ਸਨ। ਉਨ੍ਹਾਂ ਦੇ ਮੈਨੇਜਰ ਨਾਲ ਸਾਡਾ ਸੰਪਰਕ ਸੀ ਪਰ ਪਾਰਸ ਵੱਲੋਂ ਕਦੇ ਸ਼ਿਕਾਇਤ ਨਹੀਂ ਮਿਲੀ। ਮੈਨੇਜਰ ਨੇ ਸਾਨੂੰ ਕਦੇ ਨਹੀਂ ਦੱਸਿਆ ਕਿ ਪਾਰਸ ਨੂੰ ਸਾਡੇ ਭੇਜੇ ਗਏ ਕੱਪੜੇ ਪਸੰਦ ਨਹੀਂ ਆ ਰਹੇ ਹਨ। ਇਸ ਦਾ ਮਤਲਬ ਸਾਫ ਹੈ ਕਿ ਪਾਰਸ ਨੂੰ ਕੋਈ ਇਸ਼ੂ ਨਹੀਂ ਸੀ। ਇਹ ਵੀ ਦੱਸਿਆ ਕਿ ਹਾਲ ਹੀ ਵਿਚ ਹੋਈ ਇਕ ਮੁਲਾਕਾਤ ਦੌਰਾਨ ਪਾਰਸ ਨੇ ਉਹੀ ਜੁੱਤੇ ਪਾਏ ਸਨ, ਜੋ ਉਨ੍ਹਾਂ ਦੀ ਡਿਜ਼ਾਈਨਰਸ ਨੇ ਉਨ੍ਹਾਂ ਨੂੰ ਬਿੱਗ ਬੌਸ ਹਾਊਸ ਵਿਚ ਭੇਜੇ ਸਨ। ਡਿਜ਼ਾਈਨਰਸ ਪਾਰਸ ਦੀ ਮਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿਚ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News