ਮਸ਼ਹੂਰ ਅਦਾਕਾਰ ਪਰੇਸ਼ ਰਾਵਲ ਇਸ ਵਾਰ ਨਹੀਂ ਲੜਨਗੇ ਲੋਕ ਸਭਾ ਚੋਣਾਂ

3/24/2019 10:14:14 AM

ਅਹਿਮਦਾਬਾਦ (ਬਿਊਰੋ) : ਭਾਜਪਾ ਦੀ ਗੁਜਰਾਤ ਇਕਾਈ ਦੇ ਮੁਖੀ ਜੀਤੂ ਵਾਘਾਣੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਫਿਲਮ ਅਭਿਨੇਤਾ ਅਤੇ ਅਹਿਮਦਾਬਾਦ ਪੂਰਬ ਤੋਂ ਲੋਕ ਸਭਾ ਮੈਂਬਰ ਪਰੇਸ਼ ਰਾਵਲ ਇਸ ਵਾਰ ਚੋਣ ਨਹੀਂ ਲੜਨਗੇ। ਇਸ ਤੋਂ ਪਹਿਲਾਂ ਰਾਵਲ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਪਾਰਟੀ ਨੂੰ ਕਈ ਮਹੀਨੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਉਹ ਅਪ੍ਰੈਲ-ਮਈ ਲੋਕ ਸਭਾ ਚੋਣ ਨਹੀਂ ਲੜਨਗੇ। ਵਾਘਾਣੀ ਨੇ ਪੱਤਰਕਾਰਾਂ ਨੂੰ ਇਥੇ ਦੱਸਿਆ,''ਪਰੇਸ਼ ਰਾਵਲ ਜੀ ਨੇ ਪਾਰਟੀ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਚੋਣ ਨਹੀਂ ਲੜਨਗੇ। ਪਿਛਲੇ 5 ਸਾਲਾਂ ਵਿਚ ਬਤੌਰ ਅਭਿਨੇਤਾ ਰੁੱਝੇ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਲੋਕ ਸਭਾ ਖੇਤਰ ਨੂੰ ਸਮਾਂ ਦਿੱਤਾ ਹੈ। ਉਹ ਅੱਗੇ ਵੀ ਪਾਰਟੀ ਲਈ ਕੰਮ ਕਰਦੇ ਰਹਿਣਗੇ।''


ਦੱਸਣਯੋਗ ਹੈ ਕਿ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰੇਸ਼ ਰਾਵਲ ਆਖਰੀ ਵਾਰ 'ਉੜੀ : ਦਿ ਸਰਜੀਕਲ ਸਟ੍ਰਾਈਕ' 'ਚ ਨਜ਼ਰ ਆਏ ਸਨ। ਇਹ ਫਿਲਮ ਇਸੇ ਸਾਲ ਜਨਵਰੀ 'ਚ ਰਿਲੀਜ਼ ਹੋਈ ਸੀ। ਫਿਲਮ ਨੇ ਕਮਾਈ ਦੇ ਮਾਮਲੇ 'ਚ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਸ 'ਚ ਵਿੱਕੀ ਕੌਸ਼ਲ, ਯਾਮੀ ਗੌਤਮ ਤੇ ਮੋਹਿਤ ਰੈਨਾ ਨੇ ਵੀ ਮਹੱਤਵਪੂਰਨ ਕਿਰਦਾਰ ਨਿਭਾਇਆ ਸੀ। ਫਿਲਮ ਦਾ ਨਿਰਦੇਸ਼ਨ ਆਦਿਤਿਆ ਧਰ ਨੇ ਕੀਤਾ ਸੀ। ਦੱਸ ਦਈਏ ਕਿ ਪਰੇਸ਼ ਰਾਵਲ 'ਫਿਰ ਹੇਰਾ ਫੇਰੀ' ਫਿਲਮ ਦੇ ਤੀਜੇ ਭਾਗ 'ਚ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News