ਪਰੇਸ਼ ਰਾਵਲ ਨੇ ਇੰਝ ਉਡਾਇਆ ਅਰਵਿੰਦ ਕੇਜਰੀਵਾਲ ਦਾ ਮਜ਼ਾਕ

6/4/2019 3:42:31 PM

ਮੁੰਬਈ (ਬਿਊਰੋ) : ਬਾਲੀਵੁੱਡ ਅਭਿਨੇਤਾ ਤੇ ਬੀ. ਜੇ. ਪੀ. ਦੇ ਸਾਬਕਾ ਸੰਸਦ ਮੈਂਬਰ ਪਰੇਸ਼ ਰਾਵਲ ਆਪਣੇ ਟਵਿਟਰ ਹੈਂਡਲ 'ਤੇ ਅਕਸਰ ਹੀ ਤਸਵੀਰਾਂ ਅਤੇ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਕਾਰਨ ਕਦੇ-ਕਦੇ ਉਨ੍ਹਾਂ ਨੂੰ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਇਸ ਵਾਰ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ, ਜਿਨ੍ਹਾਂ ਦੀ ਤਸਵੀਰ 'ਤੇ ਉਨ੍ਹਾਂ ਨੇ ਖਾਸ ਅੰਦਾਜ਼ 'ਚ ਤੰਜ਼ ਕੱਸਿਆ ਹੈ।

 

ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਦੋ ਦਿਨ ਪਹਿਲਾਂ ਆਪਣੇ ਟਵਿਟਰ 'ਤੇ ਤਸਵੀਰ ਸ਼ੇਅਰ ਕੀਤੀ ਸੀ। ਇਸ 'ਚ ਕੇਜਰੀਵਾਲ ਤੇ ਉਸ ਨਾਲ ਕੁਝ ਹੋਰ ਲੋਕ ਪਸੀਨੇ 'ਚ ਭਿੱਜੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਤੇ ਪਰੇਸ਼ ਰਾਵਲ ਨੇ ਮਜ਼ਾਕ ਉਡਾਉਂਦੇ ਹੋਏ ਲਿਖਿਆ, ''ਵਾਹ! ਦਿੱਲੀ ਦੀ ਠੰਢ 'ਚ ਇੰਝ ਪਸੀਨਾ ਵਹਾਉਣਾ! ਇਹ ਤਾਂ ਕੋਈ ਮਿਹਨਤੀ ਆਦਮੀ ਹੀ ਕਰ ਸਕਦਾ ਹੈ।''


ਦੱਸ ਦਈਏ ਕਿ ਪਰੇਸ਼ ਰਾਵਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੀ ਸਰਕਾਰ ਮੌਕੇ ਗੁਜਰਾਤ ਦੇ ਅਹਿਮਦਾਬਾਦ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਪਰ ਇਸ ਵਾਰ ਉਹ ਚੋਣਾਂ ਤੋਂ ਦੂਰ ਨਜ਼ਰ ਆਏ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News