ਪ੍ਰਿਯੰਕਾ ਚੋਪੜਾ ਦੀ ਭੈਣ ਦੀ ਦਿਲਚਸਪ ਵੀਡੀਓ, ਦੇਖ ਤੁਸੀਂ ਵੀ ਕਹੋਗੇ Wow!

1/20/2018 12:31:18 PM

ਨਵੀਂ ਦਿੱਲੀ(ਬਿਊਰੋ)— ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਭੈਣ ਪਰਿਣੀਤੀ ਚੋਪੜਾ ਇਕ ਵਾਰ ਫਿਰ ਅਰਜੁਨ ਕਪੂਰ ਨਾਲ ਜੋੜੀ ਬਣਾਉਣ ਜਾ ਰਹੀ ਹੈ। ਅਰਜੁਨ ਤੇ ਪਰਿਣੀਤੀ ਨੂੰ 'ਸੰਦੀਪ ਔਰ ਪਿੰਕੀ ਫਰਾਰ' 'ਚ ਇੱਕਠੇ ਦੇਖਿਆ ਜਾ ਸਕੇਗਾ। ਫਿਲਮ 3 ਅਗਸਤ ਨੂੰ ਰਿਲੀਜ਼ ਹੋਵੇਗੀ ਤੇ ਇਸ ਨੂੰ ਦਿਬਾਕਰ ਬੈਨਰਜੀ ਡੈਇਰੈਕਟ ਕਰ ਰਹੇ ਹਨ। ਇਸ ਤੋਂ ਪਹਿਲਾਂ ਅਰਜੁਨ ਤੇ ਪਰਿਣੀਤੀ 2012 'ਚ 'ਇਸ਼ਕਜ਼ਾਦੇ' 'ਚ ਨਜ਼ਰ ਆਏ ਸਨ। ਇਸ ਵਿਚਕਾਰ ਪਰਿਣੀਤੀ ਦੀ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ 'ਸ਼ਰਾਰਾ ਸ਼ਰਾਰਾ' ਗੀਤ 'ਤੇ ਨੱਚ ਰਹੀ ਹੈ। ਇਸ 'ਚ ਪਰਿਣੀਤੀ ਚੋਪੜਾ ਨੇ ਅਜਿਹੇ ਡਾਂਸ ਮੂਵਜ਼ ਦਿਖਾਏ ਹਨ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ  ਕਹੇ ਬਿਨਾਂ ਖੁਦ ਨੂੰ ਰੋਕ ਨਹੀਂ ਸਕਨਗੇ।

ਉਂਝ ਇਹ ਵੀਡੀਓ ਪਿਛਲੇ ਸਾਲ ਜੁਲਾਈ ਦੀ ਹੈ। ਉਂਝ ਵੀ ਪਰਿਣੀਤੀ ਚੋਪੜਾ ਲਈ ਅੱਜਕਲ ਸੈਲੀਬ੍ਰੇਟ ਕਰਨ ਦੇ ਕਈ ਬਹਾਨੇ ਹਨ। ਉਨ੍ਹਾਂ ਦੀ ਫਿਲਮ 'ਗੋਲਮਾਲ ਅਗੇਨ' 2017 ਦੀ ਸਭ ਤੋਂ ਵੱਡੀਆਂ ਫਿਲਮਾਂ 'ਚ ਸ਼ਾਮਲ ਰਹੀ। ਇਸ ਮਲਟੀਸਟਾਰਰ ਫਿਲਮ ਨੂੰ ਬਾਕਸ ਆਫਿਸ 'ਤੇ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਪਰਿਣੀਤੀ ਚੋਪੜਾ ਸੁਪਰਸਟਾਰ ਅਕਸ਼ੈ ਕੁਮਾਰ ਦੀ 'ਬੈਟਲ ਆਫ ਸਾਰਾਗੜ੍ਹੀ' 'ਤੇ ਬਣ ਰਹੀ ਫਿਲਮ 'ਕੇਸਰੀ' 'ਚ ਲੀਡ ਰੋਲ 'ਚ ਦਿਖੇਗੀ। ਅਜਿਹੇ 'ਚ ਉਨ੍ਹਾਂ ਦੀ ਵੀਡੀਓ ਦਾ ਮੁੜ ਵਾਇਰਲ ਹੋਣਾ ਤਾਂ ਬਣਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News