ਹਾਲੀਵੁੱਡ ਫਿਲਮ ਤਾਂ ਨਹੀਂ ਪਰ ਹਾਲੀਵੁੱਡ ਫਿਲਮ ਦਾ ਰੀਮੇਕ ਕਰੇਗੀ ਪਰਿਣੀਤੀ ਚੋਪੜਾ

4/25/2019 10:13:49 AM

ਮੁੰਬਈ(ਬਿਊਰੋ)— ਪਰਿਣੀਤੀ ਚੋਪੜਾ ਨੂੰ ਹਾਲ ਹੀ 'ਚ ਅਕਸ਼ੈ ਕੁਮਾਰ ਨਾਲ ਸੁਪਰਹਿੱਟ ਫਿਲਮ 'ਕੇਸਰੀ' 'ਚ ਦੇਖਿਆ ਗਿਆ ਸੀ। ਹੁਣ ਖਬਰ ਹੈ ਕਿ ਪਰਿਣੀਤੀ ਜਲਦ ਹੀ ਹਾਲੀਵੁੱਡ ਥ੍ਰਿਲਰ ਫਿਲਮ 'ਦਿ ਗਰਲ ਆਨ ਦਿ ਟ੍ਰੇਨ' ਦੇ ਹਿੰਦੀ ਰੀਮੇਕ 'ਚ ਨਜ਼ਰ ਆਵੇਗੀ। ਇਸ ਦੀ ਜਾਣਕਾਰੀ ਬੁੱਧਵਾਰ ਨੂੰ ਪ੍ਰੋਡਿਊਸਰਾਂ ਨੇ ਦਿੱਤੀ ਹੈ। ਫਿਲਮ 'ਚ ਉਹ ਨਸ਼ੇ ਦੀ ਆਦੀ, ਤਲਾਕਸ਼ੁਦਾ ਮਹਿਲਾ ਦਾ ਕਿਰਦਾਰ ਨਿਭਾਏਗੀ, ਜੋ ਗੁੰਮਸ਼ੁਦਾ ਵਿਅਕਤੀ ਦੀ ਜਾਂਚ 'ਚ ਸ਼ਾਮਲ ਹੁੰਦੀ ਹੈ। ਹਾਲੀਵੁੱਡ ਦੀ ਫਿਲਮ 'ਚ ਇਹ ਕਿਰਦਾਰ ਏਮਿਲੀ ਬਲੰਟ ਨੇ ਕੀਤਾ ਸੀ। ਇਸ ਨੂੰ 2016 ਦੀ ਫਿਲਮ 'ਚ ਬਿਹਤਰੀਨ ਭੂਮਿਕਾ ਲਈ ਆਲੋਚਕਾਂ ਤੋਂ ਕਾਫੀ ਤਾਰੀਫ ਮਿਲੀ ਸੀ।
PunjabKesari
ਪਰੀ ਨੇ ਕਿਹਾ ਕਿ ਲੋਕ ਇਸ ਫਿਲਮ 'ਚ ਉਨ੍ਹਾਂ ਨੂੰ ਇੱਕ ਵੱਖਰੇ ਅੰਦਾਜ਼ 'ਚ ਦੇਖਣਗੇ।'' ਉਸ ਨੇ ਕਿਹਾ,''ਮੈਂ ਅਜਿਹਾ ਕਿਰਦਾਰ ਕਰਨਾ ਚਾਹੁੰਦੀ ਹਾਂ ਜਿਸ 'ਚ ਦਰਸ਼ਕਾਂ ਨੇ ਮੈਨੂੰ ਪਹਿਲਾਂ ਕਦੇ ਨਾ ਦੇਖਿਆ ਹੋਵੇ। ਇਸ ਲਈ ਮੈਨੂੰ ਕਾਫੀ ਮਿਹਨਤ ਤੇ ਹੋਮਵਰਕ ਕਰਨਾ ਪਵੇਗਾ। ਇਸੇ ਲਈ ਮੈਨੂੰ ਇਹ ਫਿਲਮ ਪਸੰਦ ਆਈ।'' ਹਿੰਦੀ 'ਚ ਫਿਲਮ ਕਿਸ ਨਾਂ ਨਾਲ ਰਿਲੀਜ਼ ਹੋਵੇਗੀ, ਇਹ ਅਜੇ ਤੈਅ ਨਹੀਂ ਹੋਇਆ ਹੈ। ਫਿਲਮ ਦੀ ਕਹਾਣੀ ਪਾਉਲਾ ਹੌਂਕਿੰਸ ਦੀ 2015 'ਚ ਆਈ ਕਿਤਾਬ 'ਤੇ ਆਧਾਰਿਤ ਹੈ ਜਿਸ ਦਾ ਡਾਇਰੈਕਸ਼ਨ ਰਿਭੂ ਦਾਸਗੁਪਤਾ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News