ਇਸ ਸ਼ਹਿਰ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੋਈ ਪਰਿਣੀਤੀ ਚੋਪੜਾ, ਆਖੀ ਖਾਸ ਗੱਲ

4/22/2018 9:38:31 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਉਂਝ ਤਾਂ ਇਨ੍ਹੀਂ ਦਿਨੀਂ ਆਪਣੀ ਫਿਲਮਾਂ 'ਚ ਕਾਫੀ ਰੁੱਝੀ ਹੋਈ ਹੈ ਪਰ ਇਸ ਰੁੱਝੇ ਸ਼ੈਡਿਊਲ 'ਚ ਵੀ ਪਰਿਣੀਤੀ ਆਸਟਰੇਲੀਆ ਦੀ ਸੈਰ ਕਰਨ ਪਹੁੰਚੀ ਹੋਈ ਹੈ। ਉਸ ਦੀਆਂ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਪਰਿਣੀਤੀ ਮੈਲਬਰਨ ਤੋਂ ਕੁਝ ਜ਼ਿਆਦਾ ਹੀ ਇੰਪ੍ਰੈਸ ਹੋ ਗਈ ਹੈ। ਉਸ ਨੇ ਇਸ ਦੌਰਾਨ ਕਿਹਾ, ਮੈਨੂੰ ਮੇਲਬਰਨ ਦੇ ਖਾਣ-ਪੀਣ, ਸੱਭਿਆਚਾਰ, ਕਲਾ ਤੇ ਕੁਦਰਤ ਨੇ ਕਾਫੀ ਪ੍ਰਭਾਵਿਤ ਕੀਤਾ ਹੈ।
PunjabKesari
ਪਰਿਣੀਤੀ ਚੋਪੜਾ ਟੂਰਿਜ਼ਮ ਆਸਟਰੇਲੀਆ ਦੇ ਐਡਵੋਕੈਸੀ ਪੇਨਲ 'ਫ੍ਰੇਂਡ ਆਫ ਆਸਟਰੇਲਿਆ' ਦੀ ਪਹਿਲੀ ਭਾਰਤੀ ਮਹਿਲਾ ਅੰਬੈਸਡਰ ਹੈ। ਅੰਬੈਸਡਰ ਬਣਨ ਤੋਂ ਬਾਅਦ ਹੀ ਪਰਿਣੀਤੀ ਆਸਟਰੇਲੀਆ ਤੀਜੀ ਵਾਰ ਗਈ ਹੈ।
PunjabKesari
ਉਸ ਨੇ ਇਕ ਇੰਟਰਵਿਊ 'ਚ ਕਿਹਾ, ''ਮੈਲਬਰਨ ਨੂੰ ਦੁਨੀਆ ਦੇ ਸਭ ਤੋਂ ਵਾਈਬ੍ਰੈਂਟ ਸ਼ਹਿਰ ਦੇ ਰੂਪ 'ਚ ਵੋਟ ਕੀਤਾ ਗਿਆ ਹੈ ਤੇ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।
PunjabKesari
ਇਥੇ ਖਾਣ-ਪੀਣ ਅਤੇ ਵਾਈਨ ਕਲਚਰ ਤੋਂ ਲੈ ਕੇ ਕਲਾ ਦੀ ਖੂਬਸੂਰਤੀ ਅਤੇ ਆਲੇ-ਦੁਆਲੇ ਦੀ ਖੂਬਸੂਤਰੀ ਹਰ ਚੀਜ਼ ਨੇ ਮੈਨੂੰ ਕਾਫੀ ਪ੍ਰਭਾਵਿਤ ਕੀਤਾ ਹੈ।''
PunjabKesari
ਅਦਾਕਾਰਾ ਨੇ ਕਿਹਾ ਕਿ ਆਸਟਰੇਲੀਆ 'ਚ ਫਿਲੀਪ ਆਈਲੈਂਡ 'ਤੇ ਪੈਂਗੁਇਨ ਪਰੇਡ ਦੇਖਣਾ ਤੇ ਯਾਰਾ ਵੈਲੀ ਦਾ ਦੌਰਾ ਕਰਨਾ ਮੈਨੂੰ ਕਾਫੀ ਪਸੰਦ ਹੈ।
PunjabKesari
ਦੱਸਣਯੋਗ ਹੈ ਕਿ ਪਰਿਣੀਤੀ ਇਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
PunjabKesari
'ਨਮਸਤੇ ਇੰਗਲੈਂਡ' ਦੇ ਨਾਲ ਹੀ ਉਹ 'ਸੰਦੀਪ ਔਰ ਪਿੰਕੀ ਫਰਾਰ' 'ਚ ਵੀ ਨਜ਼ਰ ਆਵੇਗੀ। ਇਨ੍ਹਾਂ ਦੋਨਾਂ ਹੀ ਫਿਲਮਾਂ 'ਚ ਪਰਿਣੀਤੀ ਚੋਪੜਾ ਅਤੇ ਅਰਜੁਨ ਕਪੂਰ ਦੀ ਜੋੜੀ ਨਜ਼ਰ ਆਵੇਗੀ।
PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News