B''Day: ਡੇਢ ਸਾਲ ਇਸ ਕਾਰਨ ਡਿਪ੍ਰੈਸ਼ਨ ’ਚ ਰਹੀ ਪਰਿਣੀਤੀ ਚੋਪੜਾ

10/22/2019 12:24:43 PM

ਮੁੰਬਈ(ਬਿਊਰੋ)- ਪਰਿਣੀਤੀ ਚੋਪੜਾ ਨੇ ਸਾਲ 2011 ਵਿਚ ਲੇਡੀਜ ਵਰਸੇਜ ਰਿਕੀ ਬਹਿਲ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ‘ਇਸ਼ਕਜਾਦੇ’ ਵਿਚ ਉਹ ਪਹਿਲੀ ਵਾਰ ਲੀਡ ਰੋਲ ਵਿਚ ਨਜ਼ਰ ਆਈ ਸੀ। 22 ਅਕਤੂਬਰ 1988 ਨੂੰ ਜਨਮੀ ਪਰਿਣੀਤੀ ਦਾ ਅੱਜ ਜਨਮਦਿਨ ਹੈ। ਇਸ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਉਹ ਕਿੱਸਾ ਦੱਸ ਰਹੇ ਹਾਂ, ਜਦੋਂ ਉਨ੍ਹਾਂ ਕੋਲ ਖਾਣ ਤੱਕ ਦੇ ਪੈਸੇ ਨਹੀਂ ਬਚੇ ਸਨ। ਟਾਕ ਸ਼ੋਅ Tapecast ਵਿਚ ਪਰਿਣੀਤੀ ਚੋਪੜਾ ਨੇ ਦੱਸਿਆ,‘‘ਸਾਲ 2014 ਤੋਂ ਲੈ ਕੇ 2015 ਦਾ ਦੌਰ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਸਮਾਂ ਸੀ। ਇਹ ਕਰੀਬ ਡੇਢ ਸਾਲ ਤੱਕ ਅਜਿਹਾ ਰਿਹਾ। ਮੇਰੀਆਂ ਦੋ ਫਿਲਮਾਂ ‘ਦਾਵਤ-ਏ-ਇਸ਼ਕ’ ਤੇ ‘ਕਿਲ ਦਿਲ’ ਵਧੀਆ ਕੰਮ ਨਾ ਕਰ ਸਕੀਆਂ। ਇਹ ਮੇਰੇ ਲਈ ਸਭ ਤੋਂ ਵੱਡੀ ਅਸਫਲਤਾ ਸੀ। ਫਿਰ ਇਕ ਦਮ ਨਾਲ ਮੇਰੇ ਕੋਲ ਰੁਪਏ ਵੀ ਨਹੀਂ ਬਚੇ ਸਨ।’’
PunjabKesari
ਪਰਿਣੀਤੀ ਨੇ ਅੱਗੇ ਕਿਹਾ,‘‘ਮੈਂ ਇਕ ਘਰ ਖਰੀਦਿਆ ਸੀ ਇਸ ਤੋਂ ਬਾਅਦ ਮੇਰੀ ਜ਼ਿੰਦਗੀ ਹੋਰ ਵੀ ਬੁਰੇ ਹਾਲਾਤਾਂ ‘ਚੋਂ ਨਿਕਲਣ ਲੱਗੀ। ਅਜਿਹਾ ਲੱਗਣ ਲੱਗਾ ਜਿਵੇਂ ਮੇਰੀ ਜ਼ਿੰਦਗੀ ਦੇ ਸਾਰੇ ਰਸਤੇ ਬੰਦ ਹੋ ਗਏ ਹੋਣ ਅਤੇ ਅੱਗੇ ਕੁਝ ਵਧੀਆ ਹੋਣ ਦੀ ਉਂਮੀਦ ਨਹੀਂ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਮੈਂ ਭੋਜਨ ਖਾਣਾ ਅਤੇ ਸੌਣਾ ਬੰਦ ਕਰ ਦਿੱਤਾ। ਉਸ ਸਮੇਂ ਮੇਰਾ ਕੋਈ ਦੋਸਤ ਨਹੀਂ ਸੀ। ਮੈਂ ਲੋਕਾਂ ਨਾਲ ਮਿਲਣਾ ਛੱਡ ਦਿੱਤਾ। ਮੈਂ ਆਪਣੇ ਪਰਿਵਾਰ ਤੱਕ ਨਾਲ ਸੰਪਰਕ ਖਤਮ ਕਰ ਲਿਆ ਸੀ। ਮੈਂ ਬਸ ਰੂਮ ਵਿਚ ਬੈਠ ਕੇ ਟੀ.ਵੀ. ਦੇਖਦੀ ਅਤੇ ਸੌਂਦੀ ਰਹਿੰਦੀ ਸੀ। ਮੈਂ ਬਿਲਕੁੱਲ ਜੋਂਬੀ ਬਣ ਗਈ ਸੀ। ਮੈਂ ਬਹੁਤ ਬੁਰੀ ਤਰ੍ਹਾਂ ਨਾਲ ਡਿਪ੍ਰੈਸ਼ਨ ਵਿਚ ਸੀ। ਹਰ ਸਮੇਂ ਬੀਮਾਰ ਰਹਿਣ ਲੱਗੀ ਸੀ। ਮੈਂ ਕਰੀਬ 6 ਮਹੀਨੇ ਤੱਕ ਮੀਡੀਆ ਨਾਲ ਵੀ ਮੁਖਾਤਿਬ ਨਹੀਂ ਹੋਈ ਸੀ।’’
PunjabKesari
ਇਸ ਬੁਰੇ ਦੌਰ ’ਚੋਂ ਨਿਕਲਣ ਵਿਚ ਪਰਿਣੀਤੀ ਦੇ ਭਰਾ ਸਹਿਜ ਚੋਪੜਾ ਅਤੇ ਦੋਸਤ ਸੰਜਨਾ ਨੇ ਕਾਫੀ ਸਾਥ ਦਿੱਤਾ ਸੀ। ਇਨ੍ਹਾਂ ਦੋਵਾਂ ਦੇ ਬਾਰੇ ਵਿਚ ਗੱਲ ਕਰਦਿਆਂ ਹੋਏ ਪਰਿਣੀਤੀ ਨੇ ਕਿਹਾ ਸੀ,‘‘ਸਹਿਜ ਅਤੇ ਸੰਜਨਾ ਨੇ ਮੇਰੀ ਬਹੁਤ ਸਹਾਇਤਾ ਕੀਤੀ ਹੈ। ਸਜਿਹ ਮੇਰੇ ਨਾਲ ਹਮੇਸ਼ਾ ਗੱਲ ਕਰਦਾ ਸੀ ਮੇਰਾ ਨਾਲ ਰਹਿੰਦਾ ਸੀ ਮੈਨੂੰ ਹਿੰਮਤ ਦਿੰਦਾ ਸੀ। ਉਥੇ ਹੀ ਸੰਜਨਾ ਅਤੇ ਮੈਂ ਬਹੁਤ ਗੱਲਾਂ ਕਰਦੇ ਸੀ। ਉਹ ਮੇਰੀ ਬਹੁਤ ਮਦਦ ਕਰਦੀ ਸੀ।’’
PunjabKesari
ਦੱਸ ਦੇਈਏ ਕਿ ਪਰਿਣੀਤੀ ਵਿਦੇਸ਼ ਵਿਚ ਇੰਵੈਸਟਮੈਂਟ ਮੈਨੇਜਰ ਦੀ ਜਾਬ ਕਰਦੀ ਸੀ। 2009 ਵਿਚ ਆਈ ਆਰਥਿਕ ਮੰਦੀ ਕਾਰਨ ਉਹ ਇੰਡੀਆ ਵਾਪਸ ਆ ਗਈ ਸੀ। ਇੱਥੇ ਆ ਕੇ ਉਨ੍ਹਾਂ ਨੇ ਯਸ਼ਰਾਜ ਫਿਲਮਸ ਵਿਚ ਕੰਮ ਕੀਤਾ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News