''ਹਰ ਮਰਦ ਕਾ ਦਰਦ'' ਸ਼ੋਅ ਨਾਲ ਪਰਮੀਤ ਸੇਠੀ ਲੰਮੇ ਸਮੇਂ ਬਾਅਦ ਛੋਟੇ ਪਰਦੇ ਕਰ ਰਹੇ ਹਨ ਵਾਪਸੀ

2/10/2017 9:21:53 AM

ਮੁੰਬਈ— ਲਾਈਫ ਓ. ਕੇ. ਦੇ ਸ਼ੋਅ ''ਹਰ ਮਰਦ ਕਾ ਦਰਦ'' ਦੇ ਨਿਰਦੇਸ਼ਨ ਨਾਲ ਪਰਮੀਤ ਸੇਠੀ ਲੰਮੇ ਸਮੇਂ ਬਾਅਦ ਵਾਪਸੀ ਕਰ ਰਹੇ ਹਨ। ਇਹ ਸ਼ੋਅ ਸਮਾਜ ਦੇ ਹਰ ਆਦਮੀ ਦੀ ਸਮੱਸਿਆ ਦੀ ਪੜਤਾਲ ਕਰਦਾ ਹੈ ਅਤੇ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ ਹੈ ਕਿ ਆਖਿਰ ਔਰਤਾਂ ਚਾਹੁੰਦੀਆਂ ਕੀ ਹਨ। ''ਹਰ ਮਰਦ ਦਾ ਦਰਦ'' ਇਕ ਪੰਜਾਬੀ ਪਰਿਵਾਰ ''ਤੇ ਆਧਾਰਿਤ ਕਹਾਣੀ ਹੈ, ਜਿਥੇ ਫੈਜ਼ਲ ਵਿਨੋਦ ਖੰਨਾ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਜੀਨਲ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ। ਕਹਾਣੀ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਅਜਿਹੇ ਮੋੜ ਅਤੇ ਹਾਲਾਤ ਆਉਂਦੇ ਹਨ ਕਿ ਹੱਸ-ਹੱਸ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪੈ ਜਾਣਗੀਆਂ। ਪਰਮੀਤ ਸੇਠੀ ਅਤੇ ਫੈਜ਼ਲ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੋਹਾਂ ਵਿਚਾਲੇ ਆਡੀਸ਼ਨ ਦੇ ਸਮੇਂ ਹੀ ਚੰਗੀ ਟਿਊਨਿੰਗ ਬਣ ਗਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News