ਪਰਮੀਸ਼ ਵਰਮਾ ਨੇ ਉਡਾਈਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ (ਵੀਡੀਓ)

12/9/2019 7:11:59 PM

ਜਲੰਧਰ (ਬਿਊਰੋ) - ਪੰਜਾਬੀ ਗਾਇਕ ਪਰਮੀਸ਼ ਵਰਮਾ ਇਕ ਵਾਰ ਫਿਰ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ, ਵਿਵਾਦਾਂ ਦਾ ਕਾਰਨ ਉਨ੍ਹਾਂ ਦੀ ਇਕ ਵੀਡੀਓ ਹੈ, ਜਿਸ 'ਚ ਉਹ ਟ੍ਰੈਫਿਕ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਪਰਮੀਸ਼ ਵਰਮਾ ਆਪਣੇ ਸਾਥੀ ਨਾਲ ਬੁਲਟ 'ਤੇ ਗੇੜ੍ਹੀਆਂ ਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਪਰਮੀਸ਼ ਵਰਮਾ ਬਿਨਾਂ ਹੈਲਮੇਟ ਦੇ ਨਜ਼ਰ ਆਏ।

ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਬੁਲਟ ਨੂੰ ਓਵਰਸਪੀਡ 'ਚ ਚਲਾਇਆ ਤੇ ਖੂਬ ਪਟਾਕੇ ਵੀ ਪਾਏ। ਇਸ ਵੀਡੀਓ ਨੂੰ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਵੀ ਅਪਲੋਡ ਕੀਤਾ ਹੈ। ਇਹ ਵੀਡੀਓ ਪਟਿਆਲਾ ਸ਼ਹਿਰ ਦੀ ਹੈ, ਜਿਥੇ ਉਨ੍ਹਾਂ ਨੇ ਬਿਨਾਂ ਕਿਸੇ ਡਰ ਦੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਹੁਣ ਇਸ ਮਾਮਲੇ 'ਚ ਪਰਮੀਸ਼ ਵਰਮਾ 'ਤੇ ਟ੍ਰੈਫਿਕ ਪੁਲਸ ਕੀ ਕਾਰਵਾਈ ਕਰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਦੱਸਣਯੋਗ ਹੈ ਕਿ 22 ਨਵੰਬਰ ਨੂੰ ਜਦੋਂ ਪੰਜਾਬੀ ਗਾਇਕ ਕਰਨ ਔਜਲਾ ਕੈਨੇਡਾ ਤੋਂ ਮੋਹਾਲੀ ਏਅਰਪੋਰਟ ਪਹੁੰਚੇ ਤਾਂ ਖੁਦ ਔਜਲਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਟ੍ਰੈਫਿਕ ਨਿਯਮ ਤੋੜੇ ਸਨ, ਜਿਸ ਕਾਰਨ ਉਨ੍ਹਾਂ ਦੇ 5 ਚਲਾਨ ਕੀਤੇ ਗਏ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News