ਬੱਚਿਆਂ ਨਾਲ ਬੱਚੇ ਬਣੇ ਪਰਮੀਸ਼ ਵਰਮਾ, ਦੇਖੋ ਕਿਊਟ ਤਸਵੀਰਾਂ

5/14/2020 1:26:52 PM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਇੰਡਸਟਰੀ ਮਸ਼ਹੂਰ ਅਦਾਕਾਰ ਤੇ ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕੁਝ ਪਿਆਰੀਆਂ ਜਿਹੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਛੋਟੇ ਬੱਚਿਆਂ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਅੜਬਾਂ ਨਾਲ ਅੜਬ ਆਂ, ਸੱਚਿਆਂ ਨਾਲ ਸੱਚੇ ਆਂ, ਸਿਆਣਿਆਂ ਨਾਲ ਸਿਆਣੇ ਤੇ ਬੱਚਿਆਂ ਨਾਲ ਬੱਚੇ ਆਂ।'' ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

 
 
 
 
 
 
 
 
 
 
 
 
 
 

ਅੜਬਾਂ ਨਾਲ ਅੜਬ ਆਂ ਸੱਚਿਆਂ ਨਾਲ ਸੱਚੇ ਆਂ, ਸਿਆਂਣਿਆਂ ਨਾਲ ਸਿਆਂਣੇ ਤੇ ਬੱਚਿਆਂ ਨਾਲ ਬੱਚੇ ਆਂ.

A post shared by Parmish Verma (@parmishverma) on May 13, 2020 at 5:57am PDT

ਪਰਮੀਸ਼ ਵਰਮਾ ਨੂੰ ਛੋਟੋ ਬੱਚਿਆਂ ਨਾਲ ਕਾਫੀ ਲਗਾਅ ਹੈ। ਉਹ ਅਕਸਰ ਹੀ ਆਪਣੀ ਭਤੀਜੀ ਅੰਬਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਪਰਮੀਸ਼ ਵਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਗਾਇਕੀ ਦੇ ਨਾਲ-ਨਾਲ ਡਾਇਰੈਕਸ਼ਨ ਅਤੇ ਅਦਾਕਾਰੀ ਦੇ ਖੇਤਰ 'ਚ ਵੀ ਲਗਾਤਾਰ ਮੱਲਾਂ ਮਾਰ ਰਹੇ ਹਨ। ਹਾਲ ਹੀ 'ਚ ਪਰਮੀਸ਼ ਵਰਮਾ ਆਪਣੇ ਨਵੇਂ ਗੀਤ 'ਆਮ ਜਿਹੇ ਮੁੰਡੇ' ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਹ ਲੌਕਡਾਊਨ 'ਚ ਲੋੜਵੰਦ ਲੋਕਾਂ ਦੀ ਸੁੱਕੇ ਰਾਸ਼ਨ ਨਾਲ ਮਦਦ ਵੀ ਕਰ ਰਹੇ ਹਨ।

 
 
 
 
 
 
 
 
 
 
 
 
 
 

She’s my Calm in the Chaos 🐥

A post shared by Parmish Verma (@parmishverma) on Apr 21, 2019 at 6:25am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News