ਪਰਮੀਸ਼ ਵਰਮਾ ਨੇ ਸੱਤੇ ਲਈ ਲਿਖਿਆ- ''ਵਾਹਿਗੁਰੂ ਦੁਨੀਆ ਦੀ ਹਰ ਖੁਸ਼ੀ ਬਖਸ਼ੇ''

6/2/2020 10:46:34 AM

ਜਲੰਧਰ (ਬਿਊਰੋ) — ਪੰਜਾਬ ਦੇ ਖੰਨਾ ਸ਼ਹਿਰ ਨਾਲ ਸਬੰਧ ਰੱਖਣ ਵਾਲੇ ਸੱਤਪਾਲ ਸਿੰਘ ਮੱਲ੍ਹੀ, ਜਿਨ੍ਹਾਂ ਨੂੰ ਪੰਜਾਬੀ ਸੰਗੀਤ ਜਗਤ 'ਚ ਦੇਸੀ ਕਰਿਊ ਸੱਤੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਦੇਸੀ ਕਰਿਊ ਵਾਲੀ ਟੈਗ ਲਾਈਨ ਕਈ ਨਾਮੀ ਗਾਇਕਾਂ ਦੇ ਗੀਤਾਂ 'ਚ ਵੱਜ ਚੁੱਕੀ ਹੈ। ਪੰਜਾਬੀ ਸੰਗੀਤ ਜਗਤ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਸੱਤਾ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਮਨਾਇਆ। ਉਨ੍ਹਾਂ ਦੇ ਕਰੀਬੀ ਦੋਸਤ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸਾਂਝੀ ਕਰਕੇ ਲਿਖਿਆ ਹੈ, '#HappyBirthday ਸੱਤੇ, ਵਾਹਿਗੁਰੂ ਦੁਨੀਆ ਦੀ ਹਰ ਖੁਸ਼ੀ ਬਖ਼ਸ਼ੇ। ਲਵ ਯੂ।  “Rakh Beat Mera Bhra।”
PunjabKesari
ਇਸ ਪੋਸਟ 'ਤੇ ਜੱਸੀ ਗਿੱਲ, ਲਾਡੀ ਚਾਹਲ, ਬੱਬਲ ਰਾਏ ਸਮੇਤ ਕਈ ਹੋਰ ਕਲਾਕਾਰਾਂ ਨੇ ਦੇਸੀ ਕਰਿਊ ਸੱਤੇ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।
PunjabKesari
ਗੋਲਡੀ ਤੇ ਸੱਤਪਾਲ ਦੀ ਇਹ ਜੋੜੀ ਦੇਸੀ ਕਰਿਊ ਸੰਗੀਤ ਸਟੂਡੀਓ ਦੇ ਬੈਨਰ ਹੇਠ ਸੈਂਕੜੇ ਸੁਪਰ ਡੁਪਰ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੀ ਹੈ। ਦੇਸੀ ਕਰਿਊ ਨੇ ਬਹੁਤ ਸਾਰੇ ਨਾਮੀ ਗਾਇਕ ਜਿਵੇਂ ਪਰਮੀਸ਼ ਵਰਮਾ, ਗਿੱਪੀ ਗਰੇਵਾਲ, ਦਿਲਪ੍ਰੀਤ ਢਿੱਲੋਂ, ਕੰਵਰ ਗਰੇਵਾਲ, ਰਣਜੀਤ ਬਾਵਾ, ਅੰਮ੍ਰਿਤ ਮਾਨ, ਜੱਸੀ ਗਿੱਲ, ਬੱਬਲ ਰਾਏ ਵਰਗੇ ਕਈ ਨਾਮੀ ਕਲਾਕਾਰਾਂ ਦੇ ਗੀਤਾਂ 'ਚ ਆਪਣੇ ਮਿਊਜ਼ਿਕ ਦਾ ਤੜਕਾ ਲਾਇਆ ਹੈ। ਇਸ ਜੋੜੀ ਨੇ ਪਾਲੀਵੁੱਡ ਫਿਲਮ ਉਦਯੋਗ ਦੀਆਂ ਕਈ ਫਿਲਮਾਂ 'ਚ ਵੀ ਮਿਊਜ਼ਿਕ ਦੇ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News