ਹਿਮਾਂਸ਼ੀ ਖੁਰਾਣਾ ਤੇ ਗਿੱਪੀ ਗਰੇਵਾਲ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਪ੍ਰਮੋਦ ਸ਼ਰਮਾ ਰਾਣਾ ਨੇ ਸੁਣਾਇਆ ਖਾਸ ਕਿੱਸਾ
6/16/2020 9:11:53 AM
ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਦੇ ਨਾਮੀ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ, ਜੋ ਇੰਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ, ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਕਿੱਸਾ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।
ਉਨ੍ਹਾਂ ਨੇ ਕਿਸੇ ਗੀਤ ਦੇ ਸ਼ੂਟ ਸਮੇਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਨਾਲ ਹੀ ਕਪੈਸ਼ਨ 'ਚ ਲਿਖਿਆ ਹੈ, 'ਇੱਕ ਅਧੂਰਾ ਗੀਤ 2009 ਜਾਂ 2010 ਗਿੱਪੀ ਵੀਰਾ, ਹਿਮਾਂਸ਼ੀ ਖੁਰਾਣਾ, ਪ੍ਰਮੋਦ ਸ਼ਰਮਾ ਰਾਣਾ.. ਇਹ ਉਹ ਗੀਤ ਹੈ ਜਦੋਂ 16 ਜਾਂ 35 ਕੈਮਰਾ ਚੱਲਦਾ ਸੀ ਅਤੇ ਅਸੀਂ 'ਡਾਂਗ' ਗੀਤ ਸ਼ੂਟ ਕਰ ਰਹੇ ਸੀ।
ਉਸ 'ਚੋਂ 1 ਮਿੰਟ 30 ਸੈਕਿੰਡ ਦਾ ਫ਼ਿਲਮ ਨੈਗਟਿਵ ਬਚਿਆ ਸੀ ਤੇ ਅਸੀਂ ਕਿਹਾ ਸ਼ੂਟ ਕਰ ਲਈਏ ਤੇ ਸਿਰਫ਼ ਉਦੋਂ ਮੈਂ ਹਿਮਾਂਸ਼ੀ ਜੋ ਮੇਰੀ ਬਹੁਤ ਚੰਗੀ ਪਰਿਵਾਰਕ ਦੋਸਤ ਹੈ, ਉਸ ਦਾ ਵੀ ਸ਼ੁਰੂਆਤੀ ਦਿਨ ਚੱਲ ਰਹੇ ਸੀ। ਫ਼ਿਲਮ ਲਾਈਨ 'ਚ, ਉਸ ਨੂੰ ਇਸ ਗੀਤ ਲਈ ਲਿਆ ਪਰ ਫ਼ਿਲਮ ਨੈਗਟਿਵ ਨਾ ਹੋਣ ਕਰਕੇ ਗੀਤ ਪੂਰਾ ਨਹੀਂ ਹੋ ਸਕਿਆ ਤੇ ਗੀਤ ਵੀ ਅਧੂਰਾ ਰਹਿ ਗਿਆ।'
ਅੱਗੇ ਉਨ੍ਹਾਂ ਨੇ ਲਿਖਿਆ ਹੈ ਕਿ 'ਮੈਨੂੰ ਲੱਗਦਾ ਹੈ ਗਿੱਪੀ ਵੀਰੇ ਤੇ ਹਿਮਾਂਸ਼ੀ ਹੋਰਾਂ ਦਾ ਇਕੱਠਿਆ ਦੀਆਂ ਤਸਵੀਰਾਂ ਨਹੀਂ ਦੇਖੀਆਂ ਹੋਣੀਆਂ ਇਸ ਲਈ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਗੀਤ ਕਦੇ ਪੂਰਾ ਨਾ ਹੋਣ ਕਰਕੇ ਦਰਸ਼ਕਾਂ ਦੇ ਸਨਮੁਖ ਨਹੀਂ ਹੋ ਸਕਿਆ ਪਰ ਇਹ ਤਸਵੀਰਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ