17 ਸਾਲ ਦੀ ਉਮਰ ''ਚ ਪਾਰੁਲ ਗੁਲਾਟੀ ਨੇ ਕੀਤੀ ਸੀ ਪਹਿਲੀ ਐਡ, ਫਿਰ ਲੱਗੇ ਆਫਰਾਂ ਦੇ ਢੇਰ
4/22/2017 4:30:14 PM
ਜਲੰਧਰ— ਪਾਲੀਵੁੱਡ ਅਭਿਨੇਤਰੀ ਪਾਰੁਲ ਗੁਲਾਟੀ ਜਿਨ੍ਹਾਂ ਨੇ ਕਈ ਪੰਜਾਬੀ ਫਿਲਮਾਂ ''ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੇ ਹਨ। ਪਾਰੁਲ ਗੁਲਾਟੀ ਨੇ ਥੀਏਟਰ ਵੀ ਕੀਤੇ ਹਨ। ਅਦਾਕਾਰੀ ''ਚ ਆਉਣ ਦਾ ਕਦੇ ਉਨ੍ਹਾਂ ਸੋਚਿਆ ਨਹੀਂ ਸੀ। ਪਾਰੁਲ ਦਾ ਕਹਿਣਾ ਹੈ ਕਿ, ਜਦੋਂ ਉਹ 12ਵੀ ''ਚ ਪੜ੍ਹਦੀ ਸੀ ਤਾਂ ਉਨ੍ਹਾਂ ਨੂੰ ਮਾਡਲਿੰਗ ਕੰਪਨੀ ਨੇ ਫੇਸਬੁੱਕ ਤੇ ਵੇਖਿਆ ਸੀ। 17 ਦੀ ਉਮਰ ''ਚ ਪਾਰੁਲ ਨੇ ਪਹਿਲੀ ਐਡ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਅਸਾਇਨਮੇਂਟਸ ਮਿਲਣ ਲਗੀਆਂ। ਉਨ੍ਹਾਂ ਦੀ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਕਈ ਆਫਰ ਆਉਣ ਲੱਗੇ। ਪਾਰੁਲ ਨੇ ਲੰਡਨ ਦੀ ਰਾਇਲ ਅਕਾਦਮੀ ਤੋਂ ਐਕਟਿੰਗ ਕੋਰਸ ਕੀਤਾ ਹੈ। ਫਿਰ ਪਾਰੁਲ ਨੇ ਫਿਲਮੀ ਦੁਨੀਆ ''ਚ ਕਦਮ ਰੱਖਿਆ। ਪਾਰੁਲ ਦਾ ਕਹਿਣਾ ਹੈ ਕਿ, ''''ਜਦੋਂ ਮੈਂ 12ਵੀਂ ਕਲਾਸ ''ਚ ਸੀ ਤਾਂ ਉਸ ਸਮੇਂ ਹੀ ਮੈਨੂੰ ਫਿਲਮਾਂ ਦੇ ਆਫਰ ਆਉਣ ਸ਼ੁਰੂ ਹੋ ਗਏ ਸਨ। ਮੈਂ ਸੋਸ਼ਲ ਮੀਡਿਆ ਦੀ ਵਜ੍ਹਾ ਤੋਂ ਇੰਡਸਟਰੀ ਤੋਂ ਜੁੜੀ।''''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ