ਅਫੇਅਰਸ-ਲਿਵਇਨ ਤੋਂ ਬਾਅਦ ਵੀ ਇੱਕਲੀ ਰਹੀ ਅਦਾਕਾਰਾ,ਦਰਦਨਾਕ ਹਾਲਤ ''ਚ ਮਿਲੀ ਸੀ ਲਾਸ਼

1/21/2018 3:18:15 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਵੀਨ ਬੌਬੀ ਦੀ ਮੌਤ ਬਹੁਤ ਹੀ ਦਰਦਨਾਕ ਤਰੀਕੇ ਨਾਲ ਹੋਈ ਸੀ। ਪਰਵੀਨ ਦੀ ਲਾਸ਼ 20 ਜਨਵਰੀ 2005 ਨੂੰ ਆਪਣੇ ਫਲੈਟ 'ਚ ਮਿਲੀ ਸੀ। ਉਸ ਦੀ ਜ਼ਿੰਦਗੀ ਹਮੇਸ਼ਾ ਵਿਵਾਦਾਂ 'ਚ ਘਿਰੀ ਰਹੀ। ਕਦੇ ਉਹ ਲਿਵਇਨ ਰਿਲੇਸ਼ਨਸ਼ਿਪ ਕਰਕੇ ਚਰਚਾ 'ਚ ਰਹੀ ਤੇ ਕਦੇ ਅਫੇਅਰਸ ਨੂੰ ਲੈ ਕੇ।

PunjabKesari

ਪਰਵੀਨ ਬੌਬੀ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਇੰਡਸਟਰੀ 'ਚ ਆਉਣ ਤੋਂ ਬਾਅਦ ਜਿੰਨੀ ਜਲਦੀ ਉਸ ਾਂ ਨੇ ਖੁਦ ਨੂੰ ਸੈਟਲ ਕਰ ਲਿਆ, ਉਨੀ ਹੀ ਜਲਦੀ ਉਸ ਨੇ ਆਪਣੇ ਲਈ ਲਾਈਫ ਪਾਰਟਨਰ ਵੀ ਲੱਭ ਲਿਆ ਸੀ। ਸਭ ਤੋਂ ਪਹਿਲਾਂ ਉਸ ਦਾ ਨਾਂ ਡੈਨੀ ਨਾਲ ਜੁੜਿਆ। ਫਿਲਮ ' ਧੂਏਂ ਕੀ ਲਕੀਰ' ਤੋਂ ਸ਼ੁਰੂ ਹੋਇਆ ਉਸ ਦਾ ਅਫੇਅਰ ਕੁਝ ਹੀ ਸਮੇਂ ਪਰਵਾਨ ਚੜ੍ਹਿਆ। ਹਾਲਾਂਕਿ ਇਹ ਅਫੇਅਰ ਜ਼ਿਆਦਾ ਦਿਨਾਂ ਤੱਕ ਨਹੀਂ ਚਲਿਆ। ਡੈਨੀ ਨਾਲ ਬ੍ਰੇਕਅੱਪ ਹੋਣ 'ਤੇ ਪਰਵੀਨ ਨੂੰ ਕਾਫੀ ਦਰਦ ਪੁੱਜਿਆ ਪਰ ਉਸ ਨੇ ਖੁਦ ਨੂੰ ਟੁੱਟਣ ਨਹੀਂ ਦਿੱਤਾ।

PunjabKesari
ਇਸ ਦੌਰਾਨ ਉਹ ਕਬੀਰ ਬੇਦੀ ਦੇ ਸੰਪਰਕ 'ਚ ਆਈ। ਕਬੀਰ ਕਾਫੀ ਨਵੀਂ ਸੋਚਦੇ ਸਨ। ਸਿਗਰੇਟ, ਸ਼ਰਾਬ ਪੀਣ ਵਾਲੀ ਬੋਲਡ ਪਰਵੀਨ ਤੇ ਕਬੀਰ ਨੂੰ ਇਕ-ਦੂਜੇ ਦਾ ਸਾਥ ਪਸੰਦ ਆਉਣ ਲੱਗਾ। ਦੋਵੇਂ ਲੰਬੇ ਸਮੇਂ ਤੱਕ ਲਿਵਇਨ ਰਹੇ ਪਰ ਇਹ ਰਿਸ਼ਤਾ ਵੀ ਜ਼ਿਆਦਾ ਤੱਕ ਨਹੀਂ ਚੱਲ ਸਕਿਆ। ਇਸ ਤੋਂ ਬਾਅਦ ਪਰਵੀਨ ਦੀ ਜ਼ਿੰਦਗੀ 'ਚ ਮਹੇਸ਼ ਭੱਟ ਆਏ। ਦੋਵੇਂ ਕਰੀਬ ਤਿੰਨ ਸਾਲ ਤੱਕ ਇਕੱਠੇ ਰਹੇ।

 PunjabKesari
ਕਾਫੀ ਬੋਲਡ ਸੀ ਪਰਵੀਨ 
ਗੁਜਰਾਤ ਦੇ ਜੂਨਾਗੜ੍ਹ ਦੇ ਇਕ ਮੁਸਲਿਮ ਪਰਿਵਾਰ 'ਚ ਪਰਵੀਨ ਬੌਬੀ ਦਾ ਜਨਮ ਹੋਇਆ ਸੀ। ਉਸ ਨੇ ਸੈਂਟ ਜੇਵੀਅਰਜ਼ ਕਾਲਜ ਅਹਿਮਦਾਬਾਦ ਤੋਂ ਪੜ੍ਹਾਈ ਪੂਰੀ ਕੀਤੀ। ਇਸ ਦੌਰਾਨ ਫਿਲਮਕਾਰ ਬੀ.ਆਰ. ਇਸ਼ਾਰਾ ਦੀ ਉਸ 'ਤੇ ਨਜ਼ਰ ਪਈ। ਮਿਨੀ ਸਕਰਟ ਪਾਏ ਅਤੇ ਹੱਥ 'ਚ ਸਿਗਰੇਟ ਲਏ ਬੌਬੀ ਦਾ ਅੰਦਾਜ਼ ਬੀਆਰ ਨੂੰ ਐਨਾ ਪਸੰਦ ਆਇਆ ਕਿ ਉਸ ਨੇ ਤੁਰੰਤ ਹੀ ਆਪਣੀ ਫਿਲਮ 'ਚਰਿੱਤਰ' ਦੇ ਲਈ ਸਾਈਨ ਕਰ ਲਿਆ। ਹਾਲਾਂਕਿ ਇਹ ਫਿਲਮ ਨਹੀਂ ਚੱਲੀ ਪਰ ਪਰਵੀਨ ਬੌਬੀ ਨੂੰ ਪਸੰਦ ਕੀਤਾ ਗਿਆ।

PunjabKesari
ਮੈਗਜ਼ੀਨ ਕਵਰ 'ਤੇ ਪਰਵੀਨ 
ਗਲੈਮਰਸ ਅਦਾਕਾਰਾ ਦੇ ਤੌਰ 'ਤੇ ਫਿਲਮ ਇੰਡਸਟਰੀ 'ਚ ਸਥਾਮਿਤ ਹੋ ਚੁੱਕੀ ਪਰਵੀਨ ਨੂੰ ਟਾਈਮ ਮੈਗਜ਼ੀਨ ਨੇ ਆਪਣੇ ਕਵਰ ਪੇਜ਼ 'ਤੇ ਥਾਂ ਦਿੱਤੀ। ਉਹ ਇਸ ਮੈਗਜ਼ੀਨ ਦੇ ਕਵਰ 'ਤੇ ਆਉਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਸੀ। ਉਹ ਬਹੁਤ ਬੋਲਡ ਤੇ ਬਿੰਦਾਸ ਸੀ। ਯਸ਼ ਚੋਪੜਾ ਦੀ ਫਿਲਮ 'ਦੀਵਾਰ' 'ਚ ਉਨ੍ਹਾਂ ਨੇ ਕਾਫੀ ਬੋਲਡ ਸੀਨ ਦਿੱਤੇ।

PunjabKesari
ਸ਼ੋਹਰਤ ਬਣ ਗਈ ਸੀ ਦੁਸ਼ਮਣ 
ਜੀਨਤ ਅਮਾਨ ਤੋਂ ਬਾਅਦ ਪਰਵੀਨ ਵੀ ਬੋਲਡ ਅਤੇ ਬਿੰਦਾਸ ਅਦਾਕਾਰਾ ਬਣ ਕੇ ਉਭਰੀ ਪਰ ਦੋਹਾਂ 'ਚ ਬਹੁਤ ਫਰਕ ਸੀ। ਜੀਨਤ ਦੀ ਸੋਚ ਪੂਰੀ ਤਰ੍ਹਾਂ ਕਾਰੋਬਾਰੀ ਸੀ। ਜ਼ਿਆਦਾ ਲਾਈਮਲਾਈਟ ਅਤੇ ਸਫਲਤਾ ਹੀ ਉਸ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਗਈ, ਜਿਸ ਕਰਕੇ ਬਾਲੀਵੁੱਡ 'ਚ ਹਰ ਕੋਈ ਉਸ ਨੂੰ ਆਪਣਾ ਦੁਸ਼ਮਣ ਨਜ਼ਰ ਆਉਣ ਲੱਗ ਪਿਆ ਸੀ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News