ਕਬੀਰ ਬੇਦੀ ਤੋਂ ਵੱਖ ਹੋ ਮਹੇਸ਼ ਭੱਟ 'ਤੇ ਆਇਆ ਅਦਾਕਾਰਾ ਦਾ ਦਿਲ, ਹੋਈ ਸੀ ਦਰਦਨਾਕ ਮੌਤ

4/4/2018 1:17:34 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਵੀਨ ਬੌਬੀ ਬੀ-ਟਾਊਨ ਦੀਆਂ ਗਲੈਮਰਸ ਅਭਿਨੇਤਰੀਆਂ 'ਚੋਂ ਇਕ ਹੈ। ਪਰਵੀਨ ਬੌਬੀ ਦਾ ਜਨਮ 4 ਅਪ੍ਰੈਲ 1949 ਨੂੰ ਜੂਨਾਗੜ 'ਚ ਹੋਇਆ ਸੀ। ਪਰਵੀਨ ਨੇ ਸੇਂਟ ਜੇਵੀਅਰ 'ਚ ਇੰਗਲਿਸ਼ ਲਿਟਰੇਟਰ ਤੋਂ ਗ੍ਰੈਜੁਏਸ਼ਨ ਕੀਤੀ ਸੀ।
PunjabKesari
ਉਸ ਦੇ ਪਿਤਾ ਵਲੀ ਮਹੁਮੰਦ ਖਾਨ ਬੌਬੀ ਜੂਨਾਗੜ ਨਵਾਬ ਦੇ ਦੀਵਾਨ ਸਨ। ਪਰਵੀਨ ਆਪਣੇ ਮਾਂ-ਪਿਓ ਦੀ ਇਕਲੌਤੀ ਸੰਤਾਨ ਸੀ। ਇਸ ਦਾ ਜਨਮ ਮਾਤਾ-ਪਿਤਾ ਦੇ ਵਿਆਹ ਤੋਂ 14 ਸਾਲ ਬਾਅਦ ਹੋਇਆ ਸੀ। ਪਰਵੀਨ ਦੇ ਜਨਮ ਤੋਂ 10 ਸਾਲ ਬਾਅਦ ਉਸ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ।
PunjabKesariਪਰਵੀਨ ਬੌਬੀ ਨੇ ਕ੍ਰਿਕਟਰ ਸਲੀਮ ਦੁਰਾਰਨੀ ਦੇ ਓਪੋਜ਼ਿਟ ਫਿਲਮ 'ਚਰਿੱਤਰ' 'ਚ ਕੰਮ ਕੀਤਾ ਸੀ। ਫਿਲਮ ਕੋਈ ਖਾਸ ਕਮਾਲ ਨਾ ਦਿਖਾ ਸਕੀ। ਅਮਿਤਾਭ ਬੱਚਨ ਨਾਲ ਆਈ ਫਿਲਮ 'ਮਜ਼ਬੂਰ' ਨਾਲ ਇਸ ਦੇ ਕਰੀਅਰ ਨੇ ਉਡਾਨ ਭਰਨੀ ਸ਼ੁਰੂ ਕੀਤੀ ਤੇ ਇਸ ਫਿਲਮ ਨਾਲ ਉਸ ਨੂੰ ਫਿਲਮ ਇੰਡਸਟਰੀ 'ਚ ਹਰ ਕੋਈ ਜਾਣਨ ਲੱਗਾ। ਜੀਨਤ ਅਮਾਨ ਤੋਂ ਇਲਾਵਾ ਉਹ ਕੁਝ ਅਜਿਹੀਆਂ ਅਭਿਨੇਤਰੀਆਂ 'ਚ ਮਸ਼ਹੂਰ ਸੀ, ਜਿਨ੍ਹਾਂ ਨੇ ਹਿੰਦੀ ਸਿਨੇਮਾ 'ਚ ਬੋਲਡ ਤੇ ਗਲੈਮਰਸ ਅਦਾਕਾਰਾ ਦੀ ਨਵੀਂ ਪਰਿਭਾਸ਼ਾ ਕਾਇਮ ਕੀਤੀ।
PunjabKesariਪਰਵੀਨ ਨੇ 'ਕਾਲਾ ਪੱਥਰ', 'ਸੁਹਾਗ', 'ਨਮਕ ਹਲਾਲ', 'ਸ਼ਾਨ' ਵਰਗੀਆਂ ਫਿਲਮਾਂ 'ਚ ਉਸਦੇ ਅਭਿਨੈ ਦੀ ਕਾਫੀ ਤਾਰੀਫ ਕੀਤੀ ਗਈ। ਮਾਡਲ ਤੇ ਅਦਾਕਾਰਾ ਕਬੀਰ ਬੇਦੀ ਨਾਲ ਉਸ ਦਾ ਰਿਸ਼ਤਾ ਕਾਫੀ ਚਰਚਾ 'ਚ ਰਿਹਾ। ਇਸ ਰਿਸ਼ਤੇ ਦੇ ਟੁੱਟਣ ਦਾ ਦੁੱਖ ਪਰਵੀਨ ਬਰਦਾਸ਼ਤ/ਸਹਿ ਨਾ ਕਰ ਸਕੀ ਤੇ ਡਿਪਰੈਸ਼ਨ 'ਚ ਚਲੀ ਗਈ। ਕਬੀਰ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ ਮਸ਼ਹੂਰ ਫਿਲਮਮੇਕਰ ਮਹੇਸ਼ ਭੱਟ ਨਾਲ ਵੀ ਉਸ ਦੇ ਪਿਆਰ ਦੀ ਖੂਬ ਚਰਚਾ ਰਹੀ। ਇਹ ਰਿਸ਼ਤਾ ਵੀ ਕਾਫੀ ਦਿਨਾਂ ਤੱਕ ਨਹੀਂ ਟਿੱਕ ਸਕਿਆ।
PunjabKesariਇਸ ਤੋਂ ਬਾਅਦ ਪਰਵੀਨ ਬੀਮਾਰ ਰਹਿਣ ਲੱਗੀ। ਡਾਕਟਰਾਂ ਮੁਤਾਬਕ, ਪਰਵੀਨ ਮਾਨਸਿਕ ਰੂਪ ਤੋਂ ਬੀਮਾਰ ਸੀ ਤੇ ਜਦੋਂ ਬੀਮਾਰੀ ਦਾ ਇਲਾਜ ਵੀ ਮੁਮਕਿਨ ਨਹੀਂ ਸੀ। ਮਹੇਸ਼ ਨੇ ਅਮਰੀਕਾ 'ਚ ਉਸ ਦਾ ਇਲਾਜ ਕਰਵਾਇਆ ਸੀ ਪਰ ਉਹ ਠੀਕ ਨਹੀਂ ਹੋਈ।
PunjabKesari
ਕਾਫੀ ਦਿਨਾਂ ਤੱਕ ਉਹ ਬੀਮਾਰ ਰਹੀ ਤੇ ਫਿਰ ਦਿਮਾਗੀ ਬੀਮਾਰੀ ਦੀ ਚਪੇਟ 'ਚ ਆ ਗਈ। ਹੋਲੀ-ਹੋਲੀ ਉਸ ਦੀ ਸਿਹਤ ਜ਼ਿਆਦਾ ਵਿਗੜਨ ਲੱਗੀ। ਆਪਣੇ ਅੰਤਿਮ ਦਿਨਾਂ 'ਚ ਉਹ ਕਾਫੀ ਇਕੱਲੀ ਤੇ ਨਿਰਾਸ਼ ਰਹਿਣ ਲੱਗੀ ਸੀ।ਪਰਵੀਨ ਬੌਬੀ ਦੀ ਮੌਤ ਬਹੁਤ ਹੀ ਦਰਦਨਾਕ ਤਰੀਕੇ ਨਾਲ ਫਲੈਟ 'ਚ ਹੋਈ ਸੀ। 20 ਜਨਵਰੀ 2005 ਨੂੰ ਪਰਵੀਨ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਉਸ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ।
PunjabKesari

PunjabKesari

PunjabKesari
,
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News