'ਫੋਟੋਗ੍ਰਾਫ' 'ਚ ਆਪਣੇ ਕਿਰਦਾਰ ਲਈ ਨਵਾਜ਼ੂਦੀਨ ਨੇ ਪਾਪਾਰਾਜ਼ੀ ਤੋਂ ਲਈ ਪ੍ਰੇਰਣਾ

2/28/2019 4:49:29 PM

ਜਲੰਧਰ(ਬਿਊਰੋ)— ਰਿਤੇਸ਼ ਬੱਤਰਾ ਦੀ ਫਿਲਮ 'ਫੋਟੋਗ੍ਰਾਫ' 'ਚ ਐਕਟਰ ਨਵਾਜ਼ੂਦੀਨ ਸਿੱਦੀਕੀ ਇਕ ਫੋਟੋਗ੍ਰਾਫਰ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਫੋਟੋਗ੍ਰਾਫ' 'ਚ ਇਕ ਫੋਟੋਗ੍ਰਾਫਰ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਲਈ ਨਵਾਜ਼ ਨੇ ਹੋਰ ਕਿਸੀ ਤੋਂ ਨਹੀਂ ਸਗੋਂ ਅਸਲ ਜ਼ਿੰਦਗੀ ਦੇ ਪਾਪਾਰਾਜ਼ੀ ਕੋਲੋਂ ਪ੍ਰੇਰਨਾ ਲਈ ਜੋ ਅਕਸਰ ਕਲਾਕਾਰਾਂ ਨੂੰ ਆਪਣੇ ਕੈਮਰੇ 'ਚ ਕੈਦ ਕਰਦੇ ਰਹਿੰਦੇ ਹਨ।
ਮੁੰਬਈ 'ਚ ਪਾਪਾਰਾਜ਼ੀ ਸੰਸਕ੍ਰਿਤੀ ਦੇ ਪ੍ਰਤੀ ਇਕ ਟ੍ਰਿਬਿਊਟ ਦੇ ਰੂਪ 'ਚ, ਨਿਰਦੇਸ਼ਕ ਰਿਤੇਸ਼ ਬੱਤਰਾ ਅਤੇ ਅਦਾਕਾਰਾ ਸਾਨਿਆ ਮਲਹੋਤਰਾ ਨੇ ਹਾਲ ਹੀ 'ਚ ਇਕ ਵਿਸ਼ੇਸ਼ ਪ੍ਰੋਗਰਾਮ ਦੀ ਮੇਜਬਾਨੀ ਕੀਤੀ ਸੀ ਜਿਸ 'ਚ ਇਕ ਵਿਸ਼ੇਸ਼ ਪ੍ਰੀਵਿਊ ਸਿਰਫ ਫੋਟੋਗ੍ਰਾਫਰਾਂ ਲਈ ਆਯੋਜਿਤ ਕੀਤਾ ਗਿਆ ਸੀ। ਰਿਤੇਸ਼ ਬੱਤਰਾ ਦੁਆਰਾ ਲਿਖਿਤ ਤੇ ਨਿਰਦੇਸ਼ਿਤ 'ਫੋਟੋਗ੍ਰਾਫ' ਨੂੰ ਅਮੇਜੋਨ ਸਟਡੀਅਮ ਦੁਆਰਾ ਦਿ ਮੈਚ ਫੈਕਟਰੀ ਨਾਲ ਮਿਲ ਕੇ ਪੇਸ਼ ਕੀਤਾ ਗਿਆ ਹੈ ਅਤੇ ਇਹ ਫਿਲਮ 15 ਮਾਰਚ 2019 ਨੂੰ ਭਾਰਤ 'ਚ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News