ਪੌਸ਼ ਇਲਾਕੇ 'ਚ ਕੰਗਨਾ ਨੇ ਖਰੀਦਿਆ ਸ਼ਾਨਦਾਰ ਪ੍ਰੋਡਕਸ਼ਨ ਹਾਊਸ, ਦੇਖੋ ਤਸਵੀਰਾਂ

1/16/2020 12:58:48 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ 'ਕੁਈਨ' ਕੰਗਨਾ ਰਣੌਤ ਨੇ ਆਪਣੇ ਪ੍ਰੋਡਕਸ਼ਨ ਹਾਊਸ 'ਮਣੀਕਰਣਿਕਾ ਫਿਲਮਸ' ਦਾ ਉਦਘਾਟਨ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਕੰਗਨਾ ਦੀ ਭੈਣ ਰੰਗੋਲੀ ਚੰਦੇਲ ਨੇ ਟਵਿਟਰ ਰਾਹੀਂ ਦਿੱਤੀ ਹੈ। ਉਸ ਨੇ ਉਦਾਘਟਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਕੰਗਨਾ ਪੂਜਾ ਕਰਦੀ ਨਜ਼ਰ ਆ ਰਹੀ ਹੈ।
Image
ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੰਗੋਲੀ ਨੇ ਲਿਖਿਆ, ''ਅੱਜ ਅਸੀਂ ਕੰਗਨਾ ਦੇ ਸਟੂਡੀਓ ਮਣੀਕਰਣਿਕਾ ਫਿਲਮਸ ਦਾ ਉਦਾਘਟਨ ਕੀਤਾ। ਕੰਗਨਾ ਪ੍ਰੋਡਿਊਸਰ ਤੇ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰੇਗੀ ਤੇ ਅਕਸ਼ਤ ਕਾਨੂੰਨ ਤੇ ਵਿੱਤ ਵਿਭਾਗ ਨੂੰ ਸੰਭਾਲਣਗੇ। ਉਨ੍ਹਾਂ ਨੇ ਨਿਊਯਾਰਕ ਫਿਲਮ ਅਕੈਡਮੀ ਤੋਂ ਫਿਲਮ ਪ੍ਰੋਡਕਸ਼ਨ 'ਚ ਪੜਾਈ ਕੀਤੀ ਹੈ।''
Image
ਦੱਸਣਯੋਗ ਹੈ ਕਿ 32 ਸਾਲ ਦੀ ਅਦਾਕਾਰਾ ਕੰਗਨਾ ਰਣੌਤ ਬਹੁਤ ਜਲਦ ਆਪਣੀ ਆਉਣ ਵਾਲੀ ਫਿਲਮ 'ਪੰਗਾ' 'ਚ ਜੱਸੀ ਗਿੱਲ ਨਾਲ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਹ ਕਬੱਡੀ ਪਲੇਅਰ ਦਾ ਕਿਰਦਾਰ ਨਿਭਾਏਗੀ। ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
View image on Twitter
'ਪੰਗਾ' 'ਚ ਕੰਗਨਾ ਰਣੌਤ ਤੇ ਜੱਸੀ ਗਿੱਲ ਤੋਂ ਇਲਾਵਾ ਰਿਚਾ ਚੱਡਾ, ਨੀਨਾ ਗੁਪਤਾ ਸਮੇਤ ਕਈ ਹੋਰ ਕਲਾਕਾਰ ਇਸ ਫਿਲਮ 'ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਂਦੇ ਹੋਏ ਨਜ਼ਰ ਆਉਣਗੇ। ਇਹ ਫਿਲਮ 24 ਜਨਵਰੀ 2020 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

 
 
 
 
 
 
 
 
 
 
 
 
 
 

Puja day for #KanganaRanaut as she opens doors to her own studio - Manikarnika Films, located in the bustling neighborhood of Pali Hill. Stay tuned for the entire reveal.

A post shared by Kangana Ranaut (@team_kangana_ranaut) on Jan 15, 2020 at 5:40am PST

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News