ਮੋਦੀ ਦੇ ‘ਜਨਤਾ ਕਰਫਿਊ’ ਦੀ ਅਪੀਲ ’ਤੇ ਆਇਆ ਬਾਲੀਵੁੱਡ ਸਿਤਾਰਿਆਂ ਦਾ ਰਿਐਕਸ਼ਨ

3/20/2020 10:37:16 AM

ਨਵੀਂ ਦਿੱਲੀ(ਬਿਊਰੋ)- ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਕਾਰਨ ਲੋਕਾਂ ਨੂੰ ਸੰਬੋਧਿਤ ਕੀਤਾ। ਆਪਣੇ ਭਾਸ਼ਣ ਵਿਚ ਮੋਦੀ ਨੇ ਲੋਕਾਂ ਨੂੰ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਅਤੇ ਜਨਤਾ ਨੂੰ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰ ਭਾਰਤਵਾਸੀ ਨੂੰ ਸਾਵਧਾਨ ਰਹਿਣਾ ਜਰੂਰੀ ਹੈ। ਮੈਨੂੰ ਤੁਹਾਡੇ ਆਉਣ ਵਾਲੇ ਕੁੱਝ ਹਫ਼ਤੇ ਚਾਹੀਦੇ ਹਨ। ਮੈਂ ਤੁਹਾਡਾ ਸਮਾਂ ਮੰਗਦਾ ਹਾਂ। ਵਿਗਿਆਨ ਅਜੇ ਤੱਕ ਇਸ ਦੀ ਕੋਈ ਦਵਾਈ ਜਾਂ ਟੀਕਾ ਨਹੀਂ ਬਣਾ ਸਕੀ ਹੈ। ਇਸ ਦੇ ਨਾਲ ਹੀ ਮੋਦੀ ਨੇ ਜਨਤਾ ਕਰਫਿਊ ਦੀ ਅਪੀਲ ਕੀਤੀ। 22 ਮਾਰਚ ਐਤਵਾਰ ਨੂੰ ਸਵੇਰੇ 7 ਤੋਂ ਰਾਤ 9 ਵਜੇ ਤੱਕ ਸਾਰੇ ਦੇਸ਼ਵਾਸੀਆਂ ਨੂੰ ਜਨਤਾ ਕਰਫਿਊ ਦਾ ਪਾਲਣ ਕਰਨਾ ਹੈ। ਮੋਦੀ ਦੀ ਇਸ ਅਪੀਲ ਨੂੰ ਕਈ ਫਿਲਮੀ ਸਿਤਾਰੀਆਂ ਨੂੰ ਸਮਰਥਨ ਮਿਲ ਰਿਹਾ ਹੈ। ਅਕਸ਼ੈ ਕੁਮਾਰ, ਅਜੇ ਦੇਵਗਨ ਅਤੇ ਸ਼ਬਾਨਾ ਆਜ਼ਮੀ ਵਰਗੇ ਕਈ ਵੱਡੇ ਕਲਾਕਾਰਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ।
ਅਕਸ਼ੈ ਕੁਮਾਰ ਨੇ ਟਵੀਟ ਕੀਤਾ, ਮੋਦੀ ਜੀ ਵੱਲੋਂ ਇਕ ਉੱਤਮ ਪਹਿਲ। ਇਸ ਐਤਵਾਰ, 22 ਮਾਰਚ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਸਾਰੀ ਜਨਤਾ ਕਰਫਿਊ ਦਾ ਪਾਲਣ ਕਰੀਏ ਅਤੇ ਦੁਨੀਆ ਨੂੰ ਦਿਖਾਈਏ ਕਿ ਅਸੀਂ ਇਸ ਵਿਚ ਇਕੱਠੇ ਹਾਂ। # SocialDistancing.’’


ਅਜੇ ਦੇਵਗਨ ਨੇ ਮੋਦੀ ਦੇ ਇਸ ਕਦਮ ਦੀ ਤਾਰੀਫ ਕੀਤੀ। ਉਨ੍ਹਾਂ ਨੇ ਲਿਖਿਆ, ‘‘ਨਮਸਕਾਰ, ਥੋੜ੍ਹੀ ਦੇਰ ਪਹਿਲਾਂ, ਸਾਡੇ ਪੀਐਮ ਸਾਹਿਬ ਮੋਦੀ ਜੀ ਨੇ ਸਾਡੇ ਸਾਰਿਆਂ ਲਈ COVID-19 ਦੇ ਵਿਰੋਧ ਵਿਚ ਸੰਕਲਪ ਅਤੇ ਸੰਜਮ ਦਿਖਾਉਣ ਦੀ ਬੇਨਤੀ ਕੀਤੀ ਹੈ। ਕ੍ਰਿਪਾ 22 ਮਾਰਚ ਨੂੰ ਘਰ ਵਿਚ ਰਹਿ ਕੇ ਜਨਤਾ ਕਰਫਿਊ ਦਾ ਪਾਲਣ ਕਰੋ। ਸੁਰੱਖਿਅਤ ਰਹੋ।’’

ਅਨੁਪਮ ਖੇਰ ਨੇ ਟਵੀਟ ਕੀਤਾ, ਮੁਸ਼ਕਲ ਸਮੇਂ ਵਿਚ ਸਮਝਦਾਰ ਆਦਮੀ ਰਸਤਾ ਲੱਭਦਾ ਹੈ ਅਤੇ ਕਾਇਰ ਬਹਾਨਾ। ਬਹੁਤ-ਬਹੁਤ ਧੰਨਵਾਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ! ਤੁਹਾਡੇ ਵਿਚਾਰਾਂ ਅਤੇ ਫੈਂਸਲਿਆਂ ਲਈ। ਅਜਿਹੇ ਮੁਸ਼ਕਲ ਭਰੇ ਸਮੇਂ ਵਿਚ ਨਾ ਸਿਰਫ ਦੇਸ਼ ਨੂੰ ਸਗੋਂ ਪੂਰੇ ਸੰਸਾਰ ਨੂੰ ਤੁਹਾਡੇ ਵਰਗੇ ਨੇਤਾ ਦੀ ਸਖ਼ਤ ਜ਼ਰੂਰਤ ਹੈ। ਅਸੀ ਸਭ ਮਿਲ ਕੇ ਆਪਣਾ ਕਰਤੱਵ ਨਿਭਾਵਾਂਗੇ।’’

ਇਕ ਯੂਜ਼ਰ ਨੇ ਜਦੋਂ ਪ੍ਰਧਾਨਮੰਤਰੀ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਲਿਖਿਆ ਕਿ ਐਤਵਾਰ ਨੂੰ ਸ਼ਾਮ 5 ਵਜੇ, ਸਾਰਿਆਂ ਨੂੰ ਬਾਹਰ ਨਿਕਲਣ ਅਤੇ ਉਨ੍ਹਾਂ ਲੋਕਾਂ ਨੂੰ ਧੰਨਵਾਦ ਦੇਣ ਦੀ ਜ਼ਰੂਰਤ ਹੈ, ਜੋ ਤਾਲੀ ਵਜਾ ਕੇ ਜਾਂ ਥਾਲੀ ਵਜਾ ਕੇ ਸਾਡੇ ਲਈ ਕੰਮ ਕਰ ਰਹੇ ਹਾਂ। ਸਾਇਰਨ ਵੀ ਰਹੇਗਾ। ਕੀ ਬਕਵਾਸ ਹੈ। ਇਸ ’ਤੇ ਸ਼ਬਾਨਾ ਆਜ਼ਮੀ ਨੇ ਜਵਾਬ ਦਿੰਦੇ ਹੋਏ ਲਿਖਿਆ ਕਿ ਇਹ ਬਕਵਾਸ ਨਹੀਂ ਹੈ। ਸਾਰੇ ਭਾਰਤੀਆਂ ਨੂੰ ਇਹ ਮਹਿਸੂਸ ਕਰਾਉਣ ਲਈ ਹੈ ਕਿ ਅਸੀਂ ਇਕੱਠੇ ਹਾਂ।


ਰਿਤੇਸ਼ ਦੇਸ਼ਮੁਖ ਨੇ ਲਿਖਿਆ, ‘‘ਮਾਣਯੋਗ ਪੀਐਮ ਨਰਿੰਦਰ ਮੋਦੀ ਜੀ ਨੇ 22 ਮਾਰਚ ਨੂੰ ਸਵੇਰੇ 7 ਤੋਂ 9 ਵਜੇ ਤੱਕ ਜਨਤਾ ਕਰਫਿਊ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਘਰ ਤੋਂ ਕੰਮ ਕਰਮ ਅਤੇ ਵੱਧ ਤੋਂ  ਵੱਧ ਸਮਾਜਕ ਦੂਰੀਆਂ ਅਪਣਾਉਣ ਦੀ ਵੀ ਅਪੀਲ ਕੀਤੀ ਹੈ। 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਬਜ਼ੁਰਗ ਨਾਗਰਿਕ ਅਗਲੇ 2 ਹਫ਼ਤਿਆਂ ਤੱਕ ਘਰ ਵਿਚ ਰਹਿਣ। ਆਓ ਇਸ ਨੂੰ ਇਕ ਰਾਸ਼ਟਰ ਦੇ ਰੂਪ ਵਿਚ ਕਰੀਏ।’’

 

Varun Dhawan

Rohit Shetty

Mahesh Bhatt



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News