ਲਤਾ ਮੰਗੇਸ਼ਕਰ ਨੇ ਸ਼ੇਅਰ ਕੀਤਾ 211 ਗਾਇਕਾਂ ਦਾ ਗਾਇਆ ਇਹ ਗੀਤ, PM ਮੋਦੀ ਨੇ ਕੀਤੀ ਖੂਬ ਤਾਰੀਫ

5/18/2020 10:02:15 AM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਦੇ ਚੱਲਦਿਆਂ ਲਾਕਡਾਊਨ ਚੱਲ ਰਿਹਾ ਹੈ। ਇਸ ਫੈਸਲੇ ਦੇ ਚੱਲਦੇ ਜਿਥੇ ਅਰਥ ਵਿਵਸਥਾ ਨੂੰ ਤਾਂ ਝਟਕਾ ਲੱਗਾ ਹੀ ਹੈ ਨਾਲ ਹੀ ਗਰੀਬ ਮਜ਼ਦੂਰਾਂ ਲਈ ਵੀ ਬੇਹੱਦ ਮੁਸ਼ਕਿਲ ਸਥਿਤੀਆਂ ਪੈਦਾ ਹੋ ਗਈਆਂ ਹਨ ਅਤੇ ਕਈ ਮਜ਼ਦੂਰ ਹਜ਼ਾਰਾਂ ਕਿਲੋਮੀਟਰ ਦਾ ਸਫਰ ਪੈਦਲ ਹੀ ਤਹਿ ਕਰ ਰਹੇ ਹਨ। ਅਜਿਹੀਆਂ ਕਠਿਨਾਈਆਂ ਦੌਰਾਨ ਲੋਕਾਂ ਦਾ ਉਤਸਾਹ ਵਧਾਉਣ ਲਈ ਦੇਸ਼ ਭਰ ਦੇ ਲੋਕਪ੍ਰਿਯ ਗਾਇਕਾਂ ਨੇ ਇਕ ਗੀਤ ਤਿਆਰ ਕੀਤਾ ਹੈ, ਜੋ ਦੇਸ਼ ਦੇ ਗੰਭੀਰ ਹਲਾਤਾਂ 'ਚ ਉਤਸਾਹ ਪੈਦਾ ਕਰਨ ਲਈ ਬਣਾਇਆ ਗਿਆ ਹੈ।

ਲਤਾ ਮੰਗੇਸ਼ਕਰ ਨੇ ਟਵੀਟ ਕੀਤਾ ਇਹ ਸੌਂਗ
ਇਸ ਗੀਤ ਦਾ ਪੂਰਾ ਨਾਂ 'ਵਨ ਨੇਸ਼ਨ ਵਨ ਵਾਈਸ-ਜੈਤੂ ਜੈਤੂ ਭਾਰਤਮ' ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ 'ਚ ਚਲ ਰਹੇ ਮੁਸ਼ਕਿਲ ਦੌਰ ਦੌਰਾਨ ਇਹ ਦੇਸ਼ ਦੇ ਲੋਕਾਂ ਦੇ ਉਤਸਾਹ ਨੂੰ ਬਰਕਰਾਰ ਰੱਖਣ ਲਈ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਨੇ ਵਟੀਵ ਕੀਤਾ ਸੀ ਅਤੇ ਲਿਖਿਆ ਸੀ, ''ਨਮਸਕਾਰ, ਸਾਡੇ ISRA ਦੇ ਬਹੁਤ ਗੁਣੀ 211 ਕਲਾਕਾਰਾਂ ਨੇ ਇਕੱਠੇ ਹੋ ਕੇ ਆਤਮ ਨਿਰਭਰ ਭਾਰਤ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਇਸ ਗੀਤ ਦਾ ਨਿਰਮਾਣ ਕੀਤਾ ਹੈ, ਜੋ ਪੂਰੇ ਭਾਰਤ ਦੀ ਜਨਤਾ ਨੂੰ ਅਤੇ ਆਪਣੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਰਪਣ ਕਰਦੇ ਹਨ।

ਪੀ. ਐੱਮ. ਮੋਦੀ ਨੇ ਕੀਤੀ ਤਾਰੀਫ
ਪੀ. ਐੱਮ. ਮੋਦੀ ਨੇ ਵੀ ਲਤਾ ਮੰਗੇਸ਼ਕਰ ਦੇ ਇਸ ਟਵੀਟ ਨੂੰ ਰਿਟਵੀਟ ਕੀਤਾ ਤੇ ਇਸ ਗੀਤ ਦੀ ਤਾਰੀਫ ਕਰਦੇ ਹੋਏ ਲਿਖਿਆ, ''ਇਹ ਗੀਤ ਹਰ ਕਿਸੇ ਨੂੰ ਉਤਸਾਹਿਤ ਤੇ ਪ੍ਰੇਰਿਤ ਕਰਨ ਵਾਲਾ ਹੈ। ਇਸ 'ਚ ਆਤਮ ਨਿਰਭਰ ਭਾਰਤ ਲਈ ਸੁਰਾਂ ਨਾਲ ਸਜਿਆ ਐਲਾਨ ਹੈ।
ਦੱਸਣਯੋਗ ਹੈ ਕਿ ਜੈਤੂ ਜੈਤੂ ਭਾਰਤਮ ਗੀਤ ਲਈ ਦੇਸ਼ ਦੇ 200 ਤੋਂ ਜ਼ਿਆਦਾ ਮਸ਼ਹੂਰ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ 'ਚ ਆਸ਼ਾ ਭੋਂਸਲੇ, ਸ਼ੰਕਰ ਮਹਾਦੇਵਨ, ਸੋਨੂੰ ਨਿਗਮ ਤੇ ਕੈਲਾਸ਼ ਖੇਰ ਵਰਗੇ ਨਾਂ ਸ਼ਾਮਲ ਹਨ। ਇਸ ਗੀਤ ਨੂੰ ਪ੍ਰਸੂਨ ਜੋਸ਼ੀ ਨੇ ਲਿਖਿਆ ਹੈ ਤੇ ਇਸ ਗੀਤ ਨੂੰ 12 ਭਾਸ਼ਾਵਾਂ 'ਚ ਤਿਆਰ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News