ਇਸ ਲਈ ਤੁਸੀਂ ਸਾਡੇ ਨੇਤਾ, ਮੋਦੀ ਦੇ ਕਰੋੜਾਂ ਦੇ ਪੈਕੇਜ ’ਤੇ ਬੋਲੇ ਸਿਤਾਰੇ

5/13/2020 9:00:48 AM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲਾਕਡਾਊਨ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲਾਕਡਾਊਨ ਦੇ ਪ੍ਰਭਾਵ ਤੋਂ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ। ਜੋ ਕਿ ਭਾਰਤ ਨੂੰ ਆਤਮ ਨਿਰਭਰ ਬਣਾਉਣ ਵਿਚ ਮਦਦ ਕਰੇਗਾ। ਦੇਸ਼ ਦੇ ਤਮਾਮ ਲੋਕ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਦੀ ਤਾਰੀਫ ਕਰ ਰਹੇ ਹਨ। ਅਜਿਹੇ ਵਿਚ ਬਾਲੀਵੁੱਡ ਕਿੱਥੇ ਪਿੱਛੇ ਰਹਿਣ ਵਾਲਾ ਸੀ। ਆਓ ਜਾਣਦੇ ਹਾਂ ਸਿਨੇਮਾ ਜਗਤ ਵਲੋਂ ਕਿਸ ਨੇ ਕੀ ਕਿਹਾ।

ਅਨੁਪਮ ਖੇਰ ਨੇ ਲਿਖਿਆ,‘‘ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬੋਲਦੇ ਹਨ ਤਾਂ ਨਾ ਸਿਰਫ ਦੇਸ਼ ਸਗੋਂ ਪੂਰਾ ਸੰਸਾਰ ਸੁਣਦਾ ਹੈ ਅਤੇ ਪ੍ਰੇਰਨਾ ਲੈਂਦਾ ਹੈ। 130 ਕਰੋੜ ਭਾਰਤੀ ਆਤਮਨਿਰਭਰਤਾ ਦੀ ਕੁੰਜੀ ਲੈ ਕੇ ਚੱਲਣਗੇ ਤਾਂ ਕਾਮਯਾਬੀ ਯਕੀਨਨ ਸਾਡੇ ਕਦਮ ਚੁੰਮੇਗੀ। ਉਂਝ 20,00,000 ਕਰੋੜ ਅਜਿਹੇ ਦਿਸਦੇ ਹਨ-  20000000000000 !  ਹਿਸਾਬ ਠੀਕ ਹੈ ਨਾ? ਸ਼ਾਇਦ ! ਜੈ ਹੋ।’’

ਸ਼ਾਹਿਦ ਕਪੂਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕਰਦੇ ਹੋਏ ਲਿਖਿਆ,‘‘ਬਹੁਤ ਮਜ਼ਬੂਤ ਅਤੇ ਪ੍ਰੇਰਣਾਤਮਕ ਭਾਸ਼ਣ ਸੀ ਪ੍ਰਧਾਨਮੰਤਰੀ ਜੀ ਦਾ।’’ 

ਇਸ ਦੇ ਨਾਲ ਹੀ ਕਈ ਹੋਰ ਸਿਤਾਰਿਆਂ ਨੇ ਟਵੀਟ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News