ਬਾਕਸ ਆਫਿਸ ਪੀ. ਐੱਮ. ਮੋਦੀ ਦੀ ਬਾਇਓਪਿਕ ਦਾ ਬੁਰਾ ਹਾਲ

5/29/2019 8:58:04 AM

ਮੁੰਬਈ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ ਸਿਨੇਮਾਘਰਾਂ 'ਚ ਕੁਝ ਖਾਸ ਕਮਾਲ ਨਹੀਂ ਕਰ ਸਕੀ। ਕਾਫੀ ਵਿਵਾਦਾਂ ਤੋਂ ਬਾਅਦ ਫਿਲਮ ਨੂੰ ਪਿਛਲੇ ਹਫਤੇ ਹੀ ਰਿਲੀਜ਼ ਕੀਤਾ ਗਿਆ ਹੈ ਪਰ ਦਰਸ਼ਕ ਫਿਲਮ ਦੇਖਣ 'ਚ ਦਿਲਚਸਪੀ ਨਹੀਂ ਲੈ ਰਹੇ। ਫਿਲਮ ਦੀ ਰਿਲੀਜ਼ ਨੂੰ ਚਾਰ ਦਿਨ ਬੀਤ ਗਏ ਹਨ ਪਰ ਹਾਲੇ ਤਕ ਫਿਲਮ ਮਹਿਜ਼ 14 ਕਰੋੜ ਰੁਪਏ ਹੀ ਕਮਾ ਸਕੀ ਹੈ। ਪਹਿਲੇ ਦਿਨ ਫਿਲਮ ਨੇ 2.88 ਕਰੋੜ, ਦੂਜੇ ਦਿਨ 3.76, ਤੀਜੇ ਦਿਨ 5.12 ਜਦਕਿ ਚੌਥੇ ਦਿਨ ਮਹਿਜ਼ 2.41 ਕਰੋੜ ਰੁਪਏ ਹੀ ਕਮਾਏ। ਕੁੱਲ ਮਿਲਾ ਕੇ ਫਿਲਮ ਨੇ 14.17 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਦੱਸ ਦੇਈਏ ਫਿਲਮ 1200 ਪਰਦਿਆਂ 'ਤੇ ਰਿਲੀਜ਼ ਕੀਤੀ ਗਈ ਹੈ। ਇਸ ਫਿਲਮ 'ਚ ਪੀ. ਐੱਮ ਨਰਿੰਦਰ ਮੋਦੀ ਦੀ ਭੂਮਿਕਾ ਅਦਾਕਾਰ ਵਿਵੇਕ ਓਬਰਾਏ ਨੇ ਨਿਭਾਈ ਹੈ। ਇਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਪਨ ਤੋਂ ਲੈ ਕੇ ਚਾਹ ਵੇਚਣ ਤੇ ਪੀ. ਐੱਮ ਬਣਨ ਤੱਕ ਦਾ ਸਫਰ ਦਿਖਾਇਆ ਗਿਆ ਹੈ। ਇਸ ਫਿਲਮ 'ਚ ਵਿਵੇਕ ਓਬਰਾਏ ਤੋਂ ਇਲਾਵਾ ਬੋਮਨ ਇਰਾਨੀ, ਦਰਸ਼ਨ ਕੁਮਾਰ, ਵਹੀਦਾ ਰਹਿਮਾਨ, ਮਨੋਜ ਜੋਸ਼ੀ ਤੇ ਬਰਖਾ ਬਿਸ਼ਟ ਸੇਨਗੁਪਤਾ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News