ਸਲਮਾਨ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਰਚਣ ਵਾਲਾ ਗੈਂਗਸਟਰ ਚੜ੍ਹਿਆ ਪੁਲਸ ਦੇ ਹੱਥੀਂ, ਕੀਤੇ ਕਈ ਖੁਲਾਸੇ

2/24/2020 9:54:16 AM

ਮੇਰਠ (ਬਿਊਰੋ) : ਪੁਲਸ ਮੁਕਾਬਲੇ 'ਚ ਫੜੇ ਗਏ ਸ਼ਕਤੀ ਨਾਇਡੂ ਗਰੋਹ ਦੇ ਸ਼ੂਟਰ ਰਵੀ ਭੂਰਾ ਨੇ ਪੁਲਸ ਪੁੱਛਗਿੱਛ 'ਚ ਕਬੂਲ ਕੀਤਾ ਕਿ ਉਸ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਾ ਕੁੰਦਰਾ ਦੇ ਦਫਤਰ ਤੋਂ 8 ਕਰੋੜ ਰੁਪਏ ਲੁੱਟੇ ਸਨ। ਉਸ ਨੇ ਇਹ ਵੀ ਕਬੂਲਿਆ ਕਿ ਰਾਜਸਥਾਨ ਦੇ ਗੈਂਗਸਟਰ ਸੰਪਤ ਨਹਿਰਾ ਨਾਲ ਮਿਲ ਕੇ ਉਸ ਨੇ ਸਲਮਾਨ ਖਾਨ ਨੂੰ ਮਾਰਨ ਲਈ 30 ਲੱਖ ਦੀ ਸੁਪਾਰੀ ਵੀ ਲਈ ਸੀ।

5 ਜਨਵਰੀ, 2018 ਨੂੰ, ਜੋਧਪੁਰ ਅਦਾਲਤ 'ਚ ਪੇਸ਼ੀ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਮੇਰਠ ਜ਼ੋਨ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਉਸ ਦੇ ਦਾਅਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਏ. ਡੀ. ਜੀ. ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਡੇਢ ਲੱਖ ਦਾ ਇਮਾਨੀ ਬਦਮਾਸ਼ ਸ਼ਿਵ ਸ਼ਕਤੀ ਨਾਇਡੂ ਕਾਂਕਰਖੇੜਾ 'ਚ ਇਕ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਉਸ ਦਾ ਸਾਥੀ ਰਵੀ ਮਲਿਕ ਉਰਫ ਰਵੀ ਭੂਰਾ ਫਰਾਰ ਹੋ ਗਿਆ ਸੀ। ਏ. ਡੀ. ਜੀ. ਅਨੁਸਾਰ, ਰਵੀ ਨੇ ਕਬੂਲ ਕੀਤਾ ਹੈ ਕਿ ਉਸ ਨੇ ਰਾਜਸਥਾਨ ਦੇ ਸੰਪਤ ਨਹਿਰਾ ਨਾਲ ਮਿਲ ਕੇ ਸਾਲ 2018 'ਚ ਹੈਦਰਾਬਾਦ 'ਚ ਅਦਾਕਾਰ ਸਲਮਾਨ ਖਾਨ ਦੀ ਹੱਤਿਆ ਦੀ ਸੁਪਾਰੀ ਲਈ ਸੀ। 5 ਲੱਖ ਦੇ ਇਨਾਮੀ ਸੰਪਤ ਨਹਿਰਾ ਨੂੰ ਹੈਦਰਾਬਾਦ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਫਿਲਹਾਲ ਉਹ ਤਿਹਾੜ ਜੇਲ੍ਹ 'ਚ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News