ਸੋਨਾਕਸ਼ੀ 'ਤੇ ਲੱਗਾ ਲੱਖਾਂ ਦੀ ਧੋਖਾਧੜੀ ਦਾ ਦੋਸ਼, ਘਰ ਪਹੁੰਚੀ ਪੁਲਸ

7/12/2019 12:09:02 PM

ਮੁੰਬਈ(ਬਿਊਰੋ)— ਅਦਾਕਾਰਾ ਸੋਨਾਕਸ਼ੀ ਸਿਨਹਾ ਅਣਚਾਹੇ ਕਾਰਨਾਂ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ। ਰਿਪੋਰਟ ਮੁਤਾਬਕ, ਸੋਨਾਕਸ਼ੀ ਨੇ 13 ਸਤੰਬਰ 2018 ਨੂੰ ਇਕ ਸਟੇਜ ਸ਼ੋਅ 'ਚ ਪਰਫਾਰਮ ਕਰਨਾ ਸੀ। ਸੋਨਾਕਸ਼ੀ 'ਤੇ ਦੋਸ਼ ਹੈ ਕਿ ਉਨ੍ਹਾਂ ਨੂੰ 24 ਲੱਖ ਰੁਪਏ ਵੀ ਦਿੱਤੇ ਗਏ ਸਨ ਪਰ ਸੋਨਾਕਸ਼ੀ ਇਸ ਇਵੈਂਟ 'ਚ ਨਾ ਪਹੁੰਚੀ। ਇਸ ਤੋਂ ਬਾਅਦ ਉਨ੍ਹਾਂ 'ਤੇ ਚੀਟਿੰਗ ਲਈ ਐੱਫ. ਆਈ. ਆਰ. ਉੱਤਰਪ੍ਰਦੇਸ਼ 'ਚ ਦਰਜ ਕਰਵਾਈ ਗਈ ਸੀ।

ਸੋਨਾਕਸ਼ੀ ਦੇ ਘਰ ਪਹੁੰਚੀ ਪੁਲਸ

ਹਾਲ ਹੀ 'ਚ ਮੋਰਾਦਾਬਾਦ ਪੁਲਸ ਇਸ ਕੇਸ ਦੇ ਸਿਲਸਿਲੇ 'ਚ ਸੋਨਾਕਸ਼ੀ ਸਿਨਹਾ ਦਾ ਬਿਆਨ ਲੈਣ ਲਈ ਮੁੰਬਈ ਪਹੁੰਚੀ। ਉਹ ਜੁਹੂ ਏਰੀਆ 'ਚ ਰਹਿੰਦੀ ਹੈ। ਇਸ ਲਈ ਮੋਰਾਦਾਬਾਦ ਦੀ ਟੀਮ ਨੇ ਇਸ ਮਾਮਲੇ 'ਚ ਜੁਹੂ ਪੁਲਸ ਸਟੇਸ਼ਨ ਦੀ ਮਦਦ ਲੈਣ ਦਾ ਫੈਸਲਾ ਕੀਤਾ। ਜਦੋਂ ਪੁਲਸਵਾਲੇ ਸੋਨਾਕਸ਼ੀ ਦੇ ਘਰ ਪਹੁੰਚੇ ਤਾਂ ਉਹ ਉੱਥੇ ਮੌਜੂਦ ਨਹੀਂ ਸੀ। ਇਸ ਲਈ ਪੁਲਸ ਵਾਲੇ ਵਾਪਸ ਆ ਗਏ। ਮੋਰਾਦਾਬਾਦ ਪੁਲਸ ਦੀ ਟੀਮ ਹੁਣ ਵੀ ਮੁੰਬਈ 'ਚ ਸੋਨਾਕਸ਼ੀ ਸਿਨਹਾ ਦੇ ਬਿਆਨ ਦੇ ਇੰਤਜ਼ਾਰ 'ਚ ਹੈ। ਰਿਪੋਰਟਸ ਮੁਤਾਬਕ, ਇਹ ਟੀਮ ਇਕ ਵਾਰ ਫਿਰ ਸੋਨਾਕਸ਼ੀ ਨੂੰ ਮਿਲਣ ਜਾ ਸਕਦੀ ਹੈ, ਹਾਲਾਂਕਿ ਸੋਨਾਕਸ਼ੀ ਸਿਨਹਾ ਦੇ ਮੈਨੇਜਮੈਂਟ ਦਾ ਕਹਿਣਾ ਹੈ ਕਿ ਅਦਾਕਾਰਾ ਖਿਲਾਫ ਲਗਾਏ ਗਏ ਸਾਰੇ ਦੋਸ਼ ਗਲਤ ਹਨ ਅਤੇ ਇਹ ਸਭ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਸਿਨਹਾ ਫਿਲਮ 'ਕਲੰਕ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਵਰੁਣ ਧਵਨ, ਆਲੀਆ ਭੱਟ, ਸੰਜੈ ਦੱਤ ਤੇ ਮਾਧੁਰੀ ਦੀਕਸ਼ਿਤ ਵਰਗੇ ਕਲਾਕਾਰ ਨਜ਼ਰ ਆਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News