ਰੋਮੀ ਗਿੱਲ ਦੇ ਗੀਤ ''ਤੇ ਹਿਮਾਂਸ਼ੀ ਖੁਰਾਣਾ ਨੇ ਲਾਏ ਠੁਮਕੇ, ਵੀਡੀਓ ਵਾਇਰਲ
4/18/2020 1:22:23 PM

ਜਲੰਧਰ (ਵੈੱਬ ਡੈਸਕ) - ਪੂਰੇ ਦੇਸ਼ ਵਿਚ 'ਲੌਕ ਡਾਊਨ' ਚੱਲ ਰਿਹਾ ਹੈ ਅਤੇ ਲੋਕ ਆਪਣੇ ਘਰਾਂ ਵਿਚ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾ ਰਹੇ ਹਨ। ਜਿੱਥੇ ਆਮ ਲੋਕ ਮੁਸੀਬਤ ਦੀ ਘੜੀ ਵਿਚ ਆਪਣੇ ਘਰਾਂ ਨਾਲ ਸਮਾਂ ਬਿਤਾ ਰਹੇ ਹਨ। ਉੱਥੇ ਹੀ ਆਪਣੇ ਸਮੇਂ ਨੂੰ ਬਿਤਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਐਕਟਿਵਿਟੀਜ਼ ਕਰਕੇ ਆਪਣਾ ਸਮਾਂ ਗੁਜ਼ਾਰ ਰਹੇ ਹਨ। ਮਾਡਲ, ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਵੀ ਇੰਨੀ ਦਿਨੀਂ ਆਪਣਾ ਸਮਾਂ ਘਰ ਵਿਚ ਹੀ ਗੁਜ਼ਾਰ ਰਹੇ ਹਨ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੇ ਕਰਦੇ ਰਹਿੰਦੇ ਹਨ। ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਉਹ ਗਾਇਕ ਰੋਮੀ ਗਿੱਲ ਦੇ ਗੀਤ 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕੀ ਹਿਮਾਂਸ਼ੀ ਖੁਰਾਣਾ ਬਹੁਤ ਹੀ ਵਧੀਆ ਡਾਂਸ ਸਟੈੱਪਸ ਕਰ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਿਮਾਂਸ਼ੀ ਖੁਰਾਣਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ਵਿਚ ਆਸਿਮ ਰਿਆਜ਼ ਦੇ ਨਾਲ ਗੀਤ 'ਕੱਲ੍ਹਾ ਹੀ ਸੋਹਣਾ ਨਹੀਂ' ਲੈ ਕੇ ਆਏ ਸਨ। ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ।
ਦੱਸ ਦਈਏ ਕਿ ਰਿਐਲਿਟੀ ਸ਼ੋਅ 'ਬਿੱਗ ਬੌਸ 13' ਤੋਂ ਬਾਅਦ ਹਿਮਾਂਸ਼ੀ ਖੁਰਾਣਾ ਲਗਾਤਾਰ ਸੁਰਖੀਆਂ ਵਿਚ ਛਾਈ ਹੋਈ ਹੈ। ਇਸ ਸ਼ੋਅ ਵਿਚ ਹਿਮਾਂਸ਼ੀ ਖੁਰਾਣਾ ਦੀਆਂ ਨਜ਼ਦੀਕੀਆਂ ਆਸਿਮ ਰਿਆਜ਼ ਨਾਲ ਵਧੀਆਂ, ਉਨ੍ਹਾਂ ਨੇ ਆਪਣੇ ਮੰਗੇਤਰ ਨਾਲੋਂ ਸਾਰੇ ਰਿਸ਼ਤੇ-ਨਾਤੇ ਤੋੜ ਲਏ। ਹਿਮਾਂਸ਼ੀ ਦੇ ਇਸ ਫੈਸਲੇ ਦਾ ਕਈ ਲੋਕਾਂ ਨੇ ਵਿਰੋਧ ਵੀ ਕੀਤਾ ਸੀ ਪਰ ਉਨ੍ਹਾਂ ਨੇ ਇਸਦੀ ਕੋਈ ਪ੍ਰਵਾਹ ਨਹੀਂ ਕੀਤੀ।
ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੀ ਮੁਲਾਕਾਤ ਇਕ ਰਿਐਲਿਟੀ ਸ਼ੋਅ ਦੌਰਾਨ ਹੋਈ ਸੀ ਅਤੇ ਦੋਵਾਂ ਦੀ ਵਧੀਆ ਬਾਂਡਿੰਗ ਸ਼ੋਅ ਦੌਰਾਨ ਦੇਖਣ ਨੂੰ ਮਿਲੀ ਸੀ। ਹਿਮਾਂਸ਼ੀ ਅਤੇ ਆਸਿਮ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਚਰਚਾ ਵਿਚ ਹਨ। ਕੁਝ ਦਿਨ ਪਹਿਲਾਂ ਹੀ ਹਿਮਾਂਸ਼ੀ ਖੁਰਾਣਾ ਨੇ ਇਕ ਟਵੀਟ ਕੀਤਾ ਹੈ, ਜਿਸ ਨਾਲ ਸੋਸ਼ਲ ਮੀਡੀਆ 'ਤੇ ਨਵੀਂ ਚਰਚਾ ਛਿੜ ਗਈ ਸੀ। ਉਸ ਨੇ ਟਵੀਟ ਕੀਤਾ ਸੀ, ਜਿਸ ਵਿਚ ਉਸ ਨੇ ਲਿਖਿਆ, ''ਸਾਨੂੰ ਕੋਈ ਨਾਲ ਨਹੀਂ ਵੇਖਣਾ ਚਾਹੁੰਦਾ।'' ਇਸ ਟਵੀਟ ਦੇ ਨਾਲ ਹੀ ਉਸ ਨੇ ਇਕ ਟੁੱਟਿਆ ਹੋਇਆ ਦਿਲ ਵੀ ਪੋਸਟ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ