ਜਾਣੋ ਅਗਲੇ ਤਿੰਨ ਮਹੀਨਿਆਂ 'ਚ ਕਿਹੜੀਆਂ ਪੰਜਾਬੀ ਫਿਲਮਾਂ ਹੋਣਗੀਆਂ ਰਿਲੀਜ਼

7/5/2019 3:42:21 PM

ਜਲੰਧਰ (ਬਿਊਰੋ) - ਸਾਲ 2019 ਦੇ 6 ਮਹੀਨੇ ਮੁਕੰਮਲ ਹੋ ਚੁੱਕੇ ਹਨ। ਇਨ੍ਹਾਂ 6 ਮਹੀਨਿਆਂ ਦੇ 26 ਹਫਤਿਆਂ 'ਚ ਹੁਣ ਤੱਕ 31 ਦੇ ਕਰੀਬ ਪੰਜਾਬੀ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਪੰਜਾਬੀ ਫਿਲਮਾਂ ਦੀ ਇਹ ਰਫਤਾਰ ਹੁਣ ਵੀ ਲਗਾਤਾਰ ਜਾਰੀ ਹੈ। ਗੱਲ ਕਰਦੇ ਹਾਂ ਆਉਣ ਵਾਲੇ ਅਗਲੇ ਤਿੰਨ ਮਹੀਨਿਆਂ ਯਾਨੀ ਕਿ ਜੁਲਾਈ, ਅਗਸਤ ਤੇ ਸਤੰਬਰ ਦੀ। ਇਨ੍ਹਾਂ 3 ਮਹੀਨਿਆਂ ਦੌਰਾਨ ਤਕਰੀਬਨ 15 ਦੇ ਕਰੀਬ ਪੰਜਾਬੀ ਫਿਲਮਾਂ ਰਿਲੀਜ਼ ਹੋਣਗੀਆਂ। ਕਿਹੜੀਆਂ ਨੇ ਉਹ 15 ਪੰਜਾਬੀ ਫਿਲਮਾਂ, ਜਿਨ੍ਹਾਂ ਦੀ ਰਿਲੀਜ਼ ਡੇਟ ਅਨਾਊਂਸ ਕੀਤੀ ਗਈ ਹੈ, ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਖਾਸ ਰਿਪੋਰਟ 'ਚ—

ਜੁਲਾਈ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਯਾਨੀ ਕਿ 5 ਜੁਲਾਈ ਨੂੰ ਦੇਵ ਖਰੌੜ ਤੇ ਮੇਹਰੀਨ ਪੀਰਜ਼ਾਦਾ ਸਟਾਰਰ ਪੰਜਾਬੀ ਫਿਲਮ 'ਡੀ. ਐੱਸ. ਪੀ. ਦੇਵ' ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਮਨਦੀਪ ਬੈਨੀਪਾਲ ਨੇ ਡਾਇਰੈਕਟ ਕੀਤਾ ਹੈ।

PunjabKesari

ਜੁਲਾਈ ਮਹੀਨੇ ਦੇ ਦੂਜੇ ਸ਼ੁੱਕਰਵਾਰ ਯਾਨੀ ਕਿ 12 ਜੁਲਾਈ ਨੂੰ ਹਰੀਸ਼ ਵਰਮਾ ਤੇ ਰੁਬੀਨਾ ਬਾਜਵਾ ਸਟਾਰਰ ਫਿਲਮ 'ਮੁੰਡਾ ਹੀ ਚਾਹੀਦਾ' ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਨੂੰ ਸੰਤੋਸ਼ ਸੁਭਾਸ਼ ਥੀਟੇ ਤੇ ਦੀਪਕ ਥਾਪਰ ਨੇ ਡਾਇਰੈਕਟ ਕੀਤਾ ਹੈ।

PunjabKesari

19 ਜੁਲਾਈ ਨੂੰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਸਪਨਾ ਪੱਬੀ ਤੇ ਮਹਿਰ ਵਿਜ ਦੀ ਬਹੁ-ਚਰਚਿਤ ਫਿਲਮ 'ਅਰਦਾਸ ਕਰਾਂ' ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਕੀਤਾ ਹੈ। ਇਸੇ ਦਿਨ ਹੀ ਪੰਜਾਬੀ ਫਿਲਮ 'ਜੁਗਨੀ ਯਾਰਾਂ ਦੀ' ਵੀ ਰਿਲੀਜ਼ ਕੀਤੀ ਜਾਵੇਗੀ, ਜਿਸ ਨੂੰ ਸਾਗਰ ਐੱਸ. ਸ਼ਰਮਾ ਨੇ ਡਾਇਰੈਕਟ ਕੀਤਾ ਹੈ।

PunjabKesari

26 ਜੁਲਾਈ ਨੂੰ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਸਟਾਰਰ ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਬਣਾਈ ਜਾ ਰਹੀ ਪੰਜਾਬੀ ਫਿਲਮ 'ਚੱਲ ਮੇਰਾ ਪੁੱਤ' ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਨੂੰ ਜਨਜੋਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸੇ ਦਿਨ ਇਕ ਹੋਰ ਪੰਜਾਬੀ ਫਿਲਮ 'ਤੇਰੀ ਮੇਰੀ ਜੋੜੀ' ਨੂੰ ਰਿਲੀਜ਼ ਕੀਤਾ ਜਾਵੇਗਾ, ਜਿਸ ਨੂੰ ਅਦਿਤਿਆ ਸੂਦ ਨੇ ਡਾਇਰੈਕਟ ਕੀਤਾ ਹੈ।

PunjabKesari

ਅਗਸਤ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਯਾਨੀ ਕਿ 2 ਅਗਸਤ ਨੂੰ ਦੋ ਪੰਜਾਬੀ ਫਿਲਮਾਂ ਰਿਲੀਜ਼ ਹੋਣਗੀਆਂ, ਜਿਨ੍ਹਾਂ 'ਚੋਂ ਪਹਿਲੀ ਫਿਲਮ ਨਿੰਜਾ ਤੇ ਮੈਂਡੀ ਤੱਖਰ ਸਟਾਰਰ 'ਜ਼ਿੰਦਗੀ ਜ਼ਿੰਦਾਬਾਦ' ਹੈ। ਇਸ ਫਿਲਮ ਨੂੰ ਪ੍ਰੇਮ ਸਿੰਘ ਸਿੱਧੂ ਨੇ ਡਾਇਰੈਕਟ ਕੀਤਾ ਹੈ। ਇਸੇ ਦਿਨ ਕਰਤਾਰ ਚੀਮਾ, ਗਾਇਕ ਗੁਰੀ ਤੇ ਸਾਵਨ ਰੂਪੋਵਾਲੀ ਦੀ ਫਿਲਮ 'ਸਿਕੰਦਰ 2' ਨੂੰ ਵੀ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਨੂੰ ਮਾਨਵ ਸ਼ਾਹ ਨੇ ਡਾਇਰੈਕਟ ਕੀਤਾ ਹੈ।

PunjabKesari

ਅਗਸਤ ਮਹੀਨੇ ਦੇ ਦੂਜੇ ਸ਼ੁੱਕਰਵਾਰ ਯਾਨੀ ਕਿ 9 ਅਗਸਤ ਨੂੰ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫਿਲਮ 'ਸਿੰਘਮ' ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਨੂੰ ਨਵਨੀਅਤ ਸਿੰਘ ਨੇ ਡਾਇਰੈਕਟ ਕੀਤਾ ਹੈ।

PunjabKesari

ਇਸ ਤੋਂ ਬਾਅਦ 23 ਅਗਸਤ ਨੂੰ ਬੀਨੂੰ ਢਿੱਲੋਂ ਤੇ ਕੁਲਰਾਜ ਰੰਧਾਵਾ ਸਟਾਰਰ ਪੰਜਾਬੀ ਫਿਲਮ 'ਨੌਕਰ ਵਹੁਟੀ ਦਾ' ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।

PunjabKesari

ਅਗਸਤ ਮਹੀਨੇ ਦੇ ਆਖਰੀ ਸ਼ੁੱਕਰਵਾਰ ਯਾਨੀ ਕਿ 30 ਅਗਸਤ ਨੂੰ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਸਟਾਰਰ ਪੰਜਾਬੀ ਫਿਲਮ 'ਸੁਰਖੀ ਬਿੰਦੀ' ਨੂੰ ਰਿਲੀਜ਼ ਕੀਤਾ ਜਾਵੇਗਾ।ਜਿਸ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ।

PunjabKesari

ਸਤੰਬਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਯਾਨੀ ਕਿ 6 ਸਤੰਬਰ ਨੂੰ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਸਟਾਰਰ ਪੰਜਾਬੀ ਫਿਲਮ 'ਨਾਨਕਾ ਮੇਲ' ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਨੂੰ ਸਿਮਰਨਜੀਤ ਸਿੰਘ ਹੁੰਦਲ ਨੇ ਡਾਇਰੈਕਟ ਕੀਤਾ ਹੈ।

PunjabKesari

ਸਤੰਬਰ ਮਹੀਨੇ ਦੇ ਦੂਜੇ ਸ਼ੁੱਕਰਵਾਰ ਯਾਨੀ ਕਿ 13 ਸਤੰਬਰ ਨੂੰ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਸਟਾਰਰ ਪੰਜਾਬੀ ਫਿਲਮ 'ਡਾਕਾ' ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ।

PunjabKesari

ਸਤੰਬਰ ਮਹੀਨੇ ਦੇ ਤੀਸਰੇ ਸ਼ੁੱਕਰਵਾਰ ਯਾਨੀ ਕਿ 20 ਸਤੰਬਰ ਨੂੰ ਐਮੀ ਵਿਰਕ ਤੇ ਵਾਮਿਕਾ ਗੱਬੀ ਸਟਾਰਰ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 3' ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ।PunjabKesari

ਸਤੰਬਰ ਮਹੀਨੇ ਦੇ ਅਖੀਰਲੇ ਸ਼ੁੱਕਰਵਾਰ ਯਾਨੀ ਕਿ 27 ਸਤੰਬਰ ਨੂੰ ਨਿੰਜਾ ਤੇ ਵਾਮਿਕਾ ਗੱਬੀ, ਜੱਸ ਬਾਜਵਾ ਤੇ ਜੈਸਮੀਨ ਬਾਜਵਾ ਸਟਾਰਰ ਪੰਜਾਬੀ ਫਿਲਮ 'ਦੂਰਬੀਨ' ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਨੂੰ ਇਸ਼ਾਨ ਚੋਪੜਾ ਨੇ ਡਾਇਰੈਕਟ ਕੀਤਾ ਹੈ।PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News