ਸ਼ਰੇਆਮ ਜਦੋਂ ''ਲਿਪ ਲੌਕ'' ਕਰਕੇ ਇਸ ਅਦਾਕਾਰਾ ਨੇ ਪਿਓ-ਧੀ ਦੇ ਰਿਸ਼ਤੇ ਨੂੰ ਕੀਤਾ ਸੀ ਬਦਨਾਮ

2/24/2018 10:53:32 AM

ਮੁੰਬਈ(ਬਿਊਰੋ)— 90 ਦੇ ਦਹਾਕੇ ਦੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਪੂਜਾ ਭੱਟ ਅੱਜ ਆਪਣਾ 46ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਪੂਜਾ ਭੱਟ ਸ਼ੁਰੂ ਤੋਂ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵਿਵਾਦਾਂ 'ਚ ਰਹੀ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਡੈਡੀ' ਨਾਲ ਕੀਤੀ ਸੀ, ਜੋ ਕਿ ਸਾਲ 1989 'ਚ ਆਈ ਸੀ, ਜਿਸ ਦਾ ਨਿਰਦੇਸ਼ਨ ਉਸ ਦੇ ਪਿਤਾ ਅਤੇ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਨੇ ਕੀਤਾ ਸੀ।
PunjabKesari

ਉਸ ਸਮੇਂ ਪੂਜਾ ਸਿਰਫ 17 ਸਾਲ ਦੀ ਸੀ। ਇਸ ਫਿਲਮ 'ਚ ਪੂਜਾ ਨੂੰ ਕਾਫੀ ਬੋਲਡ ਅੰਦਾਜ਼ 'ਚ ਪੇਸ਼ ਕੀਤਾ ਗਿਆ ਸੀ। ਸਾਲ 1991 'ਚ ਆਈ ਪੂਜਾ ਦੀ ਫਿਲਮ 'ਦਿਲ ਹੈ ਕੀਂ ਮਾਨਤਾ ਨਹੀਂ' ਉਸ ਕਰੀਅਰ ਦੀ ਸਭ ਤੋਂ ਹਿੱਟ ਫਿਲਮ ਰਹੀ। ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਇਸ ਫਿਲਮ 'ਚ ਮੁਖ ਭੂਮਿਕਾ 'ਚ ਨਜ਼ਰ ਆਏ ਸਨ ਅਤੇ ਇਸ ਫਿਲਮ ਲਈ ਪੂਜਾ ਨੂੰ 'ਫਿਲਮਫੇਅਰ' ਵਲੋਂ ਬੈਸਟ ਡੈਬਿਉ ਅਦਾਕਾਰਾ ਦਾ ਵੀ ਐਵਾਰਡ ਮਿਲਿਆ ਸੀ।
PunjabKesari

ਸਾਲ 1991 'ਚ ਆਈ 'ਸੜਕ' ਪੂਜਾ ਦੀ ਦੂਜੀ ਹਿੱਟ ਫਿਲਮ ਰਹੀ ਸੀ। ਪੂਜਾ ਭੱਟ ਦੀ ਆਖਰੀ ਫਿਲਮ ਸਾਲ 2001 'ਚ ਆਈ 'ਐਵਰੀਬਡੀ ਸੇਜ਼ ਆਈ ਐੱਮ ਫਾਈਨ' ਸੀ। ਸਾਲ 1996 'ਚ ਪੂਜਾ ਨੇ ਪ੍ਰੋਡਕਸ਼ਨ ਕੰਪਨੀ ਖੋਲ੍ਹੀ, ਜਿਸ ਦੇ ਤਹਿਤ ਫਿਲਮ 'ਤਮੰਨਾ' ਰਿਲੀਜ਼ ਹੋਈ। ਸਾਲ 2004 'ਚ ਰਿਲੀਜ਼ ਫਿਲਮ 'ਪਾਪ' ਤੋਂ ਉਸ ਨੇ ਨਿਰਦੇਸ਼ਨ 'ਚ ਕਦਮ ਰੱਖਿਆ ਸੀ।
PunjabKesari
ਫਿਲਮ ਇੰਡਸਟਰੀ 'ਚ ਇਕ ਦਹਾਕੇ ਤੋਂ ਵੱਧ ਦੇ ਆਪਣੇ ਕਰੀਅਰ 'ਚ ਪੂਜਾ ਭੱਟ ਬੋਲਡਨੈੱਸ ਕਾਰਨ ਸੁਰਖੀਆਂ 'ਚ ਬਣੀ ਰਹੀ। ਉਸ ਨੇ ਆਪਣੇ ਪਿਤਾ ਮਹੇਸ਼ ਭੱਟ ਨਾਲ ਇਕ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਉਸ ਨੇ ਆਪਣੇ ਪਿਤਾ ਨਾਲ 'ਲਿੱਪ ਲੌਕ' ਕੀਤਾ ਸੀ।
PunjabKesari

ਇਸ ਕਾਰਨ ਪੂਜਾ ਭੱਟ ਅਤੇ ਮਹੇਸ਼ ਭੱਟ ਦੀ ਫਿਲਮ ਇੰਡਸਟਰੀ 'ਚ ਕਾਫੀ ਆਲੋਚਨਾ ਹੋਈ ਸੀ। ਲੋਕਾਂ ਨੇ ਦੋਵਾਂ ਨੂੰ ਕਾਫੀ ਬਦਨਾਮ ਕੀਤਾ ਸੀ। ਕੁਝ ਧਾਰਮਿਕ ਸੰਗਠਨਾਂ ਨੇ ਇਸ ਦਾ ਰੱਜ ਕੇ ਵਿਰੋਧ ਵੀ ਕੀਤਾ ਸੀ ਪਰ ਪੂਜਾ ਨੂੰ ਇਸ ਫੋਟੋਸ਼ੂਟ ਤੋਂ ਕਾਫੀ ਪ੍ਰਸਿੱਧੀ ਮਿਲੀ ਸੀ। ਇਸ ਤੋਂ ਇਲਾਵਾ ਪੂਜਾ ਭੱਟ ਦਾ ਬੋਲਡ ਬਾਡੀ ਪੇਂਟ ਵੀ ਕਾਫੀ ਸੁਰਖੀਆਂ 'ਚ ਰਿਹਾ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News