ਜਨਮਦਿਨ ਮੌਕੇ ਜਾਣੋ ਪੂਜਾ ਭੱਟ ਦੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਦਿਲਚਸਪ ਗੱਲਾਂ ਬਾਰੇ

2/24/2020 1:27:10 PM

ਮੁੰਬਈ(ਬਿਊਰੋ)- ਨਿਰਦੇਸ਼ਕ ਮਹੇਸ਼ ਭੱਟ ਦੀ ਧੀ ਅਤੇ ਅਦਾਕਾਰਾ ਪੂਜਾ ਭੱਟ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਪੂਜਾ, ਮਹੇਸ਼ ਭੱਟ ਦੀ ਪਹਿਲੀ ਪਤਨੀ ਦੀ ਧੀ ਹੈ। ਮਹੇਸ਼ ਭੱਟ ਨੇ ਹੀ ਪੂਜਾ ਨੂੰ ਫਿਲਮਾਂ ਵਿਚ ਲਾਂਚ ਕੀਤਾ ਸੀ। ਪੂਜਾ ਦੀ ਪਹਿਲੀ ਫਿਲਮ ‘ਡੈਡੀ’ ਸੀ। ਇਸ ਤੋਂ ਬਾਅਦ ਪੂਜਾ ਨੂੰ ‘ਦਿਲ ਹੈ ਕਿ ਮਾਨਤਾ ਨਹੀਂ’ ਮਿਲੀ। ਇਹ ਵੀ ਮਹੇਸ਼ ਭੱਟ ਦੀ ਨਿਰਦੇਸ਼ਿਤ ਫਿਲਮ ਸੀ। ਇਸ ਫਿਲਮ ਨਾਲ ਪੂਜਾ ਜ਼ਬਰਦਸਤ ਹਿੱਟ ਹੋਈ। ਪੂਜਾ ਨੂੰ ਹਿੱਟ ਕਰਨ ਦਾ ਬੀੜਾ ਉਸ ਦੇ ਪਿਤਾ ਮਹੇਸ਼ ਭੱਟ ਨੇ ਚੁੱਕਿਆ ਕਿਉਂਕਿ ਪੂਜਾ ਨੇ ਤੀਜੀ ਫਿਲਮ ‘ਸੜਕ’ ਵੀ ਪਿਤਾ ਦੇ ਨਿਰਦੇਸ਼ਨ ਵਿਚ ਹੀ ਕੀਤੀ ਪਰ ਇਸ ਤੋਂ ਪਹਿਲਾਂ ਪੂਜਾ ਦੇ ਹੱਥ ’ਚੋਂ ਇਕ ਬਹੁਤ ਵੱਡਾ ਮੌਕਾ ਨਿਕਲ ਗਿਆ ਸੀ। ਇਹ ਮੌਕਾ ਸੀ ਫਿਲਮ ‘ਆਸ਼ਿਕੀ’ ਦਾ।
PunjabKesari
ਪੂਜਾ ਨੂੰ ਉਸ ਦੇ ਪਿਤਾ ਨੇ ਇਹ ਫਿਲਮ ਆਫਰ ਕੀਤੀ ਸੀ ਪਰ ਉਸ ਸਮੇਂ ਰਹੇ ਪੂਜਾ ਦੇ ਬੁਆਏਫਰੈਂਡ ਨੇ ਸਾਫ ਮਨਾ ਕਰ ਦਿੱਤਾ ਕਿ ਉਹ ਫਿਲਮਾਂ ਨਹੀਂ ਕਰੇਗੀ। ਪੂਜਾ ਦੇ ਬੁਆਏਫਰੈਂਡ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਫਿਲਮਾਂ ਨਾ ਛੱਡੀਆਂ ਤਾਂ ਉਹ ਉਸ ਨਾਲ ਵਿਆਹ ਨਹੀਂ ਕਰਨਗੇ। ਹਾਲਾਂਕਿ ਪੂਜਾ ਦਾ ਰਿਸ਼ਤਾ ਬਾਅਦ ਵਿਚ ਟੁੱਟ ਗਿਆ ਤਾਂ ਪੂਜਾ ਨੇ ਫਿਰ ਫਿਲਮ ‘ਸੜਕ’ ਨਾਲ ਵਾਪਸੀ ਕੀਤੀ। ਉਸ ਵੇਲੇ ਤੱਕ ‘ਆਸ਼ਿਕੀ’ ਪੂਜਾ ਦੇ ਹੱਥ ’ਚੋਂ ਜਾ ਚੁੱਕੀ ਸੀ। ਇਹ ਸਾਰੇ ਜਾਣਦੇ ਹਨ ਕਿ ਮਹੇਸ਼ ਭੱਟ ਆਪਣੀਆਂ ਧੀਆਂ ਨਾਲ ਕਿੰਨਾ ਪਿਆਰ ਕਰਦੇ ਹਨ ਪਰ ਪੂਜਾ ਨਾਲ ਰਿਲੀਜ਼ ਹੋਈ ਇਕ ਇਤਰਾਜ਼ਯੋਗ ਤਸਵੀਰ ਨੇ ਸਾਰੇ ਖਿਆਲ ਬਦਲ ਦਿੱਤੇ।
PunjabKesari
ਮਹੇਸ਼ ਭੱਟ ਅਤੇ ਧੀ ਪੂਜਾ ਨੇ ਇਕ ਮੈਗਜ਼ੀਨ ਲਈ ਇਕ-ਦੂਜੇ ਨੂੰ ਲਿੱਪ-ਟੂ-ਲਿੱਪ ਕਿੱਸ ਕਰਦੇ ਹੋਏ ਫੋਟੋਸ਼ੂਟ ਕਰਾਇਆ ਸੀ। ਇਸ ਤਸਵੀਰ ’ਤੇ ਮਹੇਸ਼ ਦੀ ਕਾਫੀ ਆਲੋਚਨਾ ਹੋਈ। ਜ਼ਾਹਿਰ ਹੈ, ਪੂਜਾ ਲਈ ਇਹ ਕੋਈ ਚੰਗੀ ਖਬਰ ਨਹੀਂ ਸੀ ।  ਇੰਨਾ ਹੀ ਨਹੀਂ ਮਹੇਸ਼ ਭੱਟ ਨੇ ਧੀ ਨੂੰ ਲੈ ਕੇ ਇਕ ਇਤਰਾਜ਼ਯੋਗ ਬਿਆਨ ਵੀ ਦਿੱਤਾ ਸੀ। ਮਹੇਸ਼ ਭੱਟ ਹਮੇਸ਼ਾ ਹੀ ਆਪਣਾ ਦਿਲ ਖੋਲ੍ਹ ਕੇ ਗੱਲ ਕਰਨ ਲਈ ਜਾਣ ਜਾਂਦੇ ਹਨ। ਮਹੇਸ਼ ਭੱਟ ਨੇ ਪੂਜਾ ਲਈ ਕਿਹਾ ਸੀ ਕਿ ਜੇਕਰ ਪੂਜਾ ਉਨ੍ਹਾਂ ਦੀ ਧੀ ਨਾ ਹੁੰਦੀ, ਤਾਂ ਉਹ ਉਸ ਨਾਲ ਵਿਆਹ ਕਰ ਲੈਂਦੇ। ਇਕ ਪਿਤਾ ਦਾ ਆਪਣੀ ਧੀ ਲਈ ਅਜਿਹਾ ਕਹਿਣਾ ਸਾਰਿਆਂ ਨੂੰ ਅਜੀਬ ਲੱਗਾ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ’ਤੇ ਕਾਫੀ ਸਵਾਲ ਉੱਠੇ ਪਰ ਪੂਜਾ ਨੇ ਇਸ ’ਤੇ ਕੋਈ ਖਾਸ ਪ੍ਰਤੀਕਿਰਿਆ ਨਾ ਦਿੱਤੀ ਅਤੇ ਪਿਤਾ ਦਾ ਪਿਆਰ ਸਮਝ ਕੇ ਛੱਡ ਦਿੱਤਾ।
PunjabKesari
ਪੂਜਾ ਨੇ ‘ਤਮੰਨਾ’, ‘ਜ਼ਖਮ’ ਵਰਗੀਆਂ ਫਿਲਮਾਂ ਵਿਚ ਵੀ ਕੰਮ ਕੀਤਾ ਅਤੇ ਖੂਬ ਚਰਚਾ ਬਟੋਰੀ ਪਰ ਅਦਾਕਾਰਾ ਦੇ ਤੌਰ ’ਤੇ ਜ਼ਿਆਦਾ ਹਿੱਟ ਨਹੀਂ ਹੋ ਸਕੀ। ਫਿਰ ਉਨ੍ਹਾਂ ਨੇ ਨਿਰਦੇਸ਼ਕ ਅਤੇ ਨਿਰਮਾਤਾ ਦੇ ਤੌਰ ’ਤੇ ਕੰਮ ਕਰਨਾ ਸ਼ੁਰੂ ਕੀਤਾ। ਪੂਜਾ ਨੇ ਬਤੋਰ ਨਿਰਮਾਤਾ ‘ਜਿਸਮ’, ‘ਪਾਪ’, ‘ਰੋਗ’, ‘ਹਾਲੀਡੇਅ’ ਵਰਗੀਆਂ ਫਿਲਮਾਂ ਬਣਾਈਆਂ।
PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News