ਕੈਂਸਰ ਪੀੜਤ ਬੱਚਿਆਂ ਦੀ ਮਦਦ ਲਈ ਅੱਗੇ ਆਈ ਅਦਾਕਾਰਾ ਪੂਜਾ ਹੇਗੜੇ

1/29/2020 11:06:07 AM

ਮੁੰਬਈ(ਬਿਊਰੋ)- ‘ਮੋਹਿੰਜੋਦੜੋ’ ਤੇ ‘ਹਾਊਸਫੁੱਲ 4’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੀ ਪੂਜਾ ਹੇਗੜੇ ਨੇ ਕੈਂਸਰ ਨਾਲ ਜੂਝ ਰਹੇ ਦੋ ਬੱਚਿਆਂ ਲਈ 2.50 ਲੱਖ ਰੁਪਏ ਦਾ ਦਾਨ ਕੀਤਾ ਹੈ। ਉਹ ਹਾਲ ਹੀ ਵਿਚ ਕਯੋਰ ਫਾਊਂਡੇਸ਼ਨ ਵੱਲੋਂ ਆਯੋਜਿਤ ਕੀਤੇ ਗਏ ਇਕ ਈਵੈਂਟ ਵਿਚ ਪਹੁੰਚੀ ਸੀ। ਇਹ ਆਯੋਜਨ 6ਵੇਂ ਦੋ ਸਾਲਾ ‘ਕੈਂਸਰ ਕਰੂਸੇਡਰਸ ਇੰਵੀਟੇਸ਼ਨ ਕਪ’ ਦੀ ਘੋਸ਼ਣਾ ਲਈ ਰੱਖਿਆ ਗਿਆ ਸੀ, ਜੋ ਇਕ ਵਿਸ਼ਵ ਪੱਧਰ ਗੋਲਫ ਟੂਰਨਾਮੈਂਟ ਹੈ ।  ਇਸ ਨੂੰ ਬਾਲ ਕੈਂਸਰ ਰੋਗੀਆਂ ਦੇ ਸਪੋਰਟ ਲਈ ਫੰਡ ਇਕੱਠਾ ਕਰਨ ਅਤੇ ਜਾਗਰੂਕਤਾ ਫੈਲਾਉਣ ਵਾਲੀ ਪਹਿਲ  ਦੇ ਰੂਪ ਵਿਚ ਆਯੋਜਿਤ ਕੀਤਾ ਜਾਵੇਗਾ।

ਜਿਨ੍ਹਾਂ ਹੋ ਸਕੇ, ਹੋਰਾਂ ਲਈ ਕਰੋ : ਪੂਜਾ

ਦਾਨ ’ਤੇ ਪੂਜਾ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਇਹ ਅਜਿਹਾ ਕੰਮ ਹੈ, ਜੋ ਸਿਰਫ ਅਭਿਨੇਤਾਵਾਂ ਜਾਂ ਮਸ਼ਹੂਰ ਹਸਤੀਆਂ ਨੂੰ ਹੀ ਕਰਨਾ ਚਾਹੀਦਾ ਹੈ। ਇਹ ਤੁਹਾਡੇ ਅੰਦਰ ਤੋਂ ਆਉਣਾ ਚਾਹੀਦਾ ਹੈ। ਜੋ ਸਮਾਜ ਨੇ ਦਿੱਤਾ ਹੈ,  ਉਸ ਨੂੰ ਵਾਪਸ ਕਰਨ ਦੀ ਆਦਤ ਅਤੇ ਸੰਸਕ੍ਰਿਤੀ ਬਣਾਉਣਾ ਮਹੱਤਵਪੂਰਣ ਹੈ। ਤੁਸੀਂ ਨਹੀਂ ਜਾਣਦੇ ਕਿ ਅਜਿਹਾ ਕਰਕੇ ਤੁਸੀਂ ਕਿੰਨੇ ਲੋਕਾਂ ਨੂੰ ਪ੍ਰੇਰਿਤ ਕਰਦੇ ਹੋ। ਮੇਰੇ ਵੱਲੋਂ ਇਹ ਇਕ ਛੋਟਾ ਜਿਹਾ ਯੋਗਦਾਨ ਸੀ। ਜ਼ਿਆਦਾਤਰ ਕੈਂਸਰ ਪੀੜਤ ਬੱਚਿਆਂ ਦਾ ਇਲਾਜ ਸੰਭਵ ਹੈ। ਪੈਸੇ ਦੇ ਘਾਟ ਕਾਰਨ ਇਹ ਰੁੱਕਣਾ ਨਹੀਂ ਚਾਹੀਦਾ ਹੈ। ਪਿਆਰ ਨਾਲ ਕੀਤਾ ਗਿਆ ਛੋਟਾ ਜਿਹਾ ਕੰਮ ਬਹੁਤ ਅੱਗੇ ਤੱਕ ਜਾਂਦਾ ਹੈ। ਜਿਨ੍ਹਾਂ ਹੋ ਸਕੇ, ਸਾਨੂੰ ਓਨਾ ਹੋਰਾਂ ਲਈ ਕਰਨਾ ਚਾਹੀਦਾ ਹੈ।

ਅਗਲੀ ਫਿਲਮ ਤੇਲਗੂ ਵਿਚ ਪ੍ਰਭਾਸ ਨਾਲ

ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਵਿਚ ਪੂਜਾ ਦੀ ਆਖਰੀ ਫਿਲਮ ‘ਹਾਊਸਫੁੱਲ 4’  ਸੁਪਰਹਿੱਟ ਰਹੀ ਸੀ। ਇਸ ਤੋਂ ਬਾਅਦ ਉਹ ਤੇਲਗੂ ਭਾਸ਼ਾ ਵਿਚ ਰਿਲੀਜ਼ ਹੋਈ ‘ਅਲਾ ਵੈਕੁੰਠਪੁਰਮਲੂ’ ਵਿਚ ਨਜ਼ਰ ਆਈ, ਜੋ ਬਾਕਸ ਆਫਿਸ ’ਤੇ ਸਫਲ ਰਹੀ। ਉਨ੍ਹਾਂ ਦੀ ਅਗਲੀ ਤੇਲਗੂ ਫਿਲਮ ‘ਬਾਹੂਬਲੀ’ ਫੇਮ ਪ੍ਰਭਾਸ ਨਾਲ ਹੈ, ਜਿਸ ਦੀ ਸ਼ੂਟਿੰਗ ਜਾਰੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News