ਰਿਤਿਕ ਨਾਲ ਕੰਮ ਕਰ ਚੁਕੀ ਇਸ ਅਭਿਨੇਤਰੀ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ
5/28/2020 3:20:36 PM

ਮੁੰਬਈ(ਬਿਊਰੋ)- ਅਦਾਕਾਰਾ ਪੂਜਾ ਹੇਗੜੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੈ। ਪੂਜਾ ਹੇਗੜੇ ਤਾਲਾਬੰਦੀ ਦੇ ਦੌਰਾਨ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਲਗਾਤਾਰ ਸਾਂਝੀਆਂ ਕਰ ਰਹੀ ਹੈ। ਇਸ ਵਿਚਕਾਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਕਰ ਲਿਆ ਗਿਆ ਹੈ। ਅਦਾਕਾਰਾ ਨੇ ਖੁੱਦ ਇਸ ਦੀ ਜਾਣਕਾਰੀ ਆਪਣੇ ਟਵਿਟਰ ਹੈਂਡਲ ’ਤੇ ਦਿੱਤੀ। ਪੂਜਾ ਹੇਗੜੇ ਦਾ ਅਕਾਊਂਟ ਬੁੱਧਵਾਰ ਰਾਤ ਹੈਕ ਕੀਤਾ ਗਿਆ ਸੀ ਹਾਲਾਂਕਿ ਉਨ੍ਹਾਂ ਦੀ ਡਿਜੀਟਲ ਟੀਮ ਨੇ ਇਸ ਨੂੰ ਜਲਦ ਹੀ ਠੀਕ ਕਰ ਲਿਆ। ਅਕਾਊਂਟ ਹੈਕ ਹੋਣ ਨਾਲ ਪੂਜਾ ਕਾਫੀ ਪ੍ਰੇਸ਼ਾਨ ਹੋ ਗਈ। ਪੂਜਾ ਨੇ ਟਵਿਟਰ ’ਤੇ ਲਿਖਿਆ,‘‘ਹੈਲੋ ਦੋਸਤੋ। ਮੇਰੀ ਟੀਮ ਨੇ ਮੈਨੂੰ ਦੱਸਿਆ ਹੈ ਕਿ ਮੇਰਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਮੇਰੀ ਡਿਜੀਟਲ ਟੀਮ ਇਸ ਵਿਚ ਮੇਰੀ ਮਦਦ ਕਰ ਰਹੀ ਹੈ। ਕਿਰਪਾ ਇਸ ਤੋਂ ਆਈ ਹੋਈ ਕੋਈ ਵੀ ਰਿਕਵੈਸਟ ਸਵੀਕਾਰ ਨਾ ਕਰੀਓ। ਧੰਨਵਾਦ।’’
Hi guys, so I’ve been informed by my team that my insta account has been hacked and my digital team is helping me with it. Please do not accept any invitations or pass out any personal information out to the person asking. Thank you.
— Pooja Hegde (@hegdepooja) May 27, 2020
ਇਸ ਤੋਂ ਬਾਅਦ ਪੂਜਾ ਦੀ ਡਿਜੀਟਲ ਟੀਮ ਨੇ ਕਰੀਬ ਇਕ ਘੰਟੇ ਤੱਕ ਲਗਾਤਾਰ ਇਸ ’ਤੇ ਕੰਮ ਕੀਤਾ ਅਤੇ ਜਲਦ ਹੀ ਅਕਾਊਂਟ ਠੀਕ ਕਰ ਦਿੱਤਾ। ਇਕ ਹੋਰ ਟਵੀਟ ਵਿਚ ਪੂਜਾ ਨੇ ਲਿਖਿਆ, ‘‘ਮੈਂ ਕਰੀਬ ਘੰਟੇ ਤੱਕ ਪ੍ਰੇਸ਼ਾਨ ਰਹੀ। ਆਖਿਰਕਾਰ ਮੇਰੀ ਟੀਮ ਨੇ ਸਫਲਤਾ ਹਾਸਲ ਕਰ ਲਈ ਹੈ। ਹੁਣ ਅਸੀਂ ਫਿਰ ਇਕੱਠੇ ਹਾਂ। ਇਸ ਵਿਚ ਜੋ ਵੀ ਸੁਨੇਹਾ ਇਧਰ-ਉੱਧਰ ਹੋਏ ਹੋਣਗੇ, ਸਭ ਹੁਣ ਆਪਣੀ ਜਗ੍ਹਾ ਹਨ।’’
Spent the last hour stressing about the safety of my Instagram account. Thanking my technical team for instant help at this hour. Finally, got my hands back on my Instagram 🥰 Any message, follow back or post in d past hour from my account has been done will be undone. Ty.
— Pooja Hegde (@hegdepooja) May 27, 2020
ਪੂਜਾ ਦਾ ਅਕਾਊਂਟ ਹੈਕ ਹੋਣ ਤੋਂ ਬਾਅਦ ਉਨ੍ਹਾਂ ਦੇ ਪੋਸਟ ’ਤੇ ਦੱਖਣੀ ਭਾਰਤੀ ਫਿਲਮਾਂ ਦੀ ਸੁਪਰਸਟਾਰ ਸਾਮਾਂਥਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਅਤੇ ਲਿਖਿਆ ਗਿਆ ਕਿ ਇਹ ਅਦਾਕਾਰਾ ਸਾਨੂੰ ਖਾਸ ਨਹੀਂ ਲੱਗਦੀਆਂ ਹਨ। ਇਸ ਤੋਂ ਇਲਾਵਾ ਕਈ ਦੂਜੀਆਂ ਅਭਿਨੇਤਰੀਆਂ ’ਤੇ ਵੀ ਮੀਮ ਬਣਾਏ ਗਏ ਸਨ।
ਪੂਜਾ ਹੇਗੜੇ ਨੇ ਬਾਲੀਵੁੱਡ ਵਿਚ ਫਿਲਮ ‘ਮੋਹਨਜੋਦੜੋ’ ਨਾਲ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਉਹ ‘ਹਾਊਸਫੁਲ 4’ ਵਿਚ ਨਜ਼ਰ ਆ ਚੁਕੀ ਹੈ। ਪੂਜਾ ਸਾਊਥ ਫਿਲਮ ਇੰਡਸਟਰੀ ਵਿਚ ਕਾਫੀ ਸਰਗਰਮ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ਪ੍ਰਭਾਸ ਨਾਲ ‘ਜਾਨ’ ਹੈ। ਤਾਲਾਬੰਦੀ ਕਾਰਨ ਇਸ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ