ਮਿਸ ਇੰਡੀਆ ਰਹੀ ਪੂਨਮ ਢਿਲੋ ਦੀ ਬੇਟੀ ਦਾ ਗਲੈਮਰੈੱਸ ਲੁੱਕ (ਦੇਖੋ ਤਸਵੀਰਾਂ)

4/18/2017 5:46:19 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪੂਨਮ ਢਿਲੋ ਆਪਣੀ ਅਦਾਕਾਰੀ ਕਰਕੇ ਪ੍ਰਸ਼ੰਸਕਾਂ ''ਚ ਕਾਫੀ ਮਸ਼ਹੂਰ ਰਹੀ ਹੈ। ਫਿਲਮ ਇੰਡਸਟਰੀ ''ਚ 80 ਤੋਂ ਜ਼ਿਆਦਾਂ ਫਿਲਮਾਂ ''ਚ ਇਹ ਅਭਿਨੇਤਰੀ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਹੈ। ਇਸ ਤੋਂ ਇਲਾਵਾ ਪੂਨਮ ਢਿਲੋ ਟੀ. ਵੀ. ਸੀਰੀਅਲ ''ਚ ਵੀ ਨਜ਼ਰ ਆ ਚੁੱਕੀ ਹੈ। 18 ਅਪ੍ਰੈਲ 1962 ਨੂੰ ਜਨਮੀ ਪੂਨਮ ਢਿਲੋ ਨੇ ਸਿਰਫ 16 ਸਾਲ ਦੀ ਉਮਰ ''ਚ ਹੀ ਮਿਸ ਇੰਡੀਆ ਦਾ ਖਿਤਾਬ ਹਾਸਲ ਕਰ ਲਿਆ ਸੀ। ਇਹ ਦੇਖਦੇ ਹੋਏ ਹੀ ਨਿਰਦੇਸ਼ਕ ਯਸ਼ ਚੋਪੜਾ ਨੇ ਆਪਣੀ ਫਿਲਮ ''ਤ੍ਰਿਸ਼ੂਲ'' ਦਾ ਆਫਰ ਦਿੱਤਾ ਸੀ। ਆਪਣੀ ਫਿਲਮ ''ਚ ਪੂਨਮ ਬਾਲੀਵੁੱਡ ਅਭਿਨੇਤਾ ਅਮਿਤਾਬ ਬੱਚਨ, ਸ਼ਸ਼ੀ ਕਪੂਰ ਵਰਗੇ ਸਿਤਾਰੇਆਂ ਨਾਲ ਨਜ਼ਰ ਆਈ ਸੀ। ਇਸ ਤੋਂ ਇਲਾਵਾ ਪੂਨਮ ਦੀ ਬੇਟੀ ਵੀ ਆਪਣੀ ਮਾਂ ਦੀ ਸੁੰਦਰਤਾਂ ਦੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ।

ਜ਼ਿਕਰਯੋਗ ਹੈ ਕਿ ਪੂਨਮ ਦੀ ਬੇਟੀ ਪਲੋਮਾ ਢਿਲੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ''ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਮਾਂ ਪੂਨਮ ਢਿਲੋ ਨਾਲ ਕਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਦੀਆਂ ਤਸਵੀਰਾਂ ਤੋਂ ਇਹ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਵੀ ਆਪਣੀ ਮਾਂ ਦੀ ਤਰ੍ਹਾਂ ਗਲੈਮਰ ਦੀ ਦੁਨੀਆਂ ''ਚ ਕਾਫੀ ਦਿਲਚਸਪੀ ਲੈ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News